ਬੇਜ਼ੁਬਾਨਾਂ ਲਈ ਮਸੀਹਾ ਬਣੇ ‘ਬਿੱਕਰ ਸਿੰਘ’, ਪੰਛੀਆਂ ਨੂੰ ਮਿਲ ਰਹੇ ਹਨ ਨਵੇਂ ਆਸ਼ਿਆਨੇ (ਤਸਵੀਰਾਂ)

Wednesday, Feb 05, 2020 - 11:33 AM (IST)

ਬੇਜ਼ੁਬਾਨਾਂ ਲਈ ਮਸੀਹਾ ਬਣੇ ‘ਬਿੱਕਰ ਸਿੰਘ’, ਪੰਛੀਆਂ ਨੂੰ ਮਿਲ ਰਹੇ ਹਨ ਨਵੇਂ ਆਸ਼ਿਆਨੇ (ਤਸਵੀਰਾਂ)

ਮੋਗਾ (ਸੰਜੀਵ) - ਪੰਛੀਆਂ ਦੀ ਚੀਂ-ਚੀਂ ਅਤੇ ਚਹਿਕ ਮਹਿਕ ਨੂੰ ਹਰ ਕੋਈ ਸੁਣਨਾ ਪਸੰਦ ਕਰਦਾ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਦਿਲ ਪੰਛੀਆਂ ਨਾਲ ਖੇਡਣ ਨੂੰ ਕਰਦਾ ਹੈ। ਅਜਿਹਾ ਹੀ ਇਕ ਇਨਸਾਨ ਮੋਗਾ ਸ਼ਹਿਰ ’ਚ ਰਹਿ ਰਿਹਾ ਹੈ, ਜੋ ਬੇਜੁਬਾਨ ਪੰਛੀਆਂ ਨਾਲ ਦੋਸਤੀ ਕਰਕੇ ਉਨ੍ਹਾਂ ਦੇ ਲਈ ਲਕੜੀ ਦੇ ਘਰ ਬਣਾ ਰਿਹਾ ਹੈ। ਬਿੱਕਰ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਕਰਤਾਰ ਨਗਰ ਮੋਗਾ ਪਿਛਲੇ ਕਈ ਸਾਲਾ ਤੋਂ ਪੰਛੀਆਂ ਦੀ ਦੇਖਭਾਲ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਰਹਿਣ ਵਸੇਰੇ ਬਣਾਉਣ ਦੇ ਯਤਨ ਕਰ ਰਿਹਾ ਹੈ, ਜਿਨ੍ਹਾਂ ’ਚ ਅੱਜ ਵੱਡੀ ਗਿਣਤੀ ’ਚ ਪੰਛੀ ਰਹਿ ਰਹੇ ਹਨ। ਬਿੱਕਰ ਸਿੰਘ ਪੰਛੀਆਂ ਨੂੰ ਗਰਮੀ ਦੀ ਮਾਰ ਤੋਂ ਬਚਾਉਣ ਲਈ ਆਲ੍ਹਣਿਆਂ ਦੀ ਸੇਵਾ ਕਰ ਰਿਹਾ ਹੈ।

PunjabKesari

ਬੇਜ਼ੁਬਾਨ ਪੰਛੀਆਂ ਲਈ ਮਸੀਹਾ ਬਣਿਆ ਬਿੱਕਰ ਸਿੰਘ ਨਾ ਸਿਰਫ ਪੰਛੀਆਂ ਲਈ ਘਰਾਂ ਦਾ ਪ੍ਰਬੰਧ ਕਰ ਰਿਹਾ ਹੈ ਸਗੋਂ ਉਨ੍ਹਾਂ ਦੇ ਲਈ ਬਣਾਏ ਰਹਿਣ ਬਸੇਰਿਆਂ ’ਚ ਦਾਣਾ-ਪਾਣੀ ਪਾ ਕੇ ਵੱਖ-ਵੱਖ ਥਾਵਾਂ 'ਤੇ ਟੰਗ ਦੇਣ ਦਾ ਕੰਮ ਵੀ ਕਰ ਰਿਹਾ ਹੈ। ਦੱਸ ਦੇਈਏ ਕਿ ਬਿੱਕਰ ਸਿੰਘ ਹੁਣ ਤੱਕ ਕਈ ਜਨਤਕ ਥਾਵਾਂ 'ਤੇ ਲੱਕੜੀ ਦੇ ਨਿੱਕੇ-ਨਿੱਕੇ ਘਰ ਵਰਗੇ ਆਲ੍ਹਣੇ ਬਣਾ ਕੇ ਲੱਗਾ ਚੁੱਕਾ ਹੈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬਿੱਕਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਸਾਰੀ ਕਮਾਈ ਪੰਛੀਆਂ ਦੇ ਆਲ੍ਹਣੇ ਬਣਾਉਣ ’ਚ ਲੱਗਾ ਦਿੰਦਾ ਹੈ। ਉਨ੍ਹਾਂ ਪੰਛੀਆਂ ਲਈ ਲਕੜੀ ਦੇ ਬਹੁਤ ਸਾਰੇ ਰੈਣ ਬਸੇਰੇ ਭਾਵ ਆਲ੍ਹਣੇ ਬਣਾ ਕੇ ਦਰੱਖਤਾਂ, ਪੁੱਲਾਂ, ਸੜਕਾਂ ਅਤੇ ਖੰਭਿਆਂ ’ਤੇ ਟੰਗੇ ਹੋਏ ਹਨ।

PunjabKesari

ਬਿੱਕਰ ਪੰਛੀਆਂ ਦੇ ਰਹਿਣ ਲਈ 300 ਤੋਂ ਵੱਧ ਲਕੜੀ ਦੇ ਆਲ੍ਹਣੇ ਬਣਾ ਚੁੱਕਾ ਹੈ, ਜਿਨ੍ਹਾਂ ਨੂੰ ਉਹ ਮੁਫਤ ’ਚ ਦਾਨ ਵੀ ਕਰਦੇ ਹਨ। ਸ਼ਹਿਰਾਂ ਅਤੇ ਪਿੰਡਾਂ ’ਚ ਰਹਿਣ ਵਾਲੇ ਬਹੁਤ ਸਾਰੇ ਲੋਕ ਬਿੱਕਰ ਸਿੰਘ ਤੋਂ ਮੁਫਤ ’ਚ ਆਲ੍ਹਣੇ ਲੈ ਕੇ ਜਾਂਦੇ ਹਨ, ਜਿਨ੍ਹਾਂ ਤੋਂ ਉਹ ਪੈਸੇ ਨਹੀਂ ਲੈਂਦਾ। ਉਸ ਨੇ ਕਿਹਾ ਕਿ ਉਸ ਦਾ ਪੰਜਾਬ ਭਰ 'ਚ ਕਰੀਬ 10 ਹਜ਼ਾਰ ਆਲ੍ਹਣੇ ਬਣਾਉਣ ਦਾ ਟੀਚਾ ਹੈ। ਦੱਸਣਯੋਗ ਹੈ ਕਿ ਦਿਨੋਂ ਦਿਨ ਘਟ ਰਹੇ ਦਰਖਤਾਂ ਕਾਰਨ ਗਰਮੀ 'ਚ ਬੇਜ਼ੁਬਾਨ ਪੰਛੀਆਂ ਦਾ ਬੁਰਾ ਹਾਲ ਹੋ ਰਿਹਾ ਹੈ। ਅਜਿਹੇ ਵਿਚ ਬਿੱਕਰ ਸਿੰਘ ਵਲੋਂ ਇਨ੍ਹਾਂ ਬੇਜ਼ੁਬਾਨਾਂ ਪੰਛੀਆਂ ਲਈ ਆਲ੍ਹਣਿਆਂ ਦਾ ਪ੍ਰਬੰਧ ਕਰਨਾ ਸੱਚਮੁੱਚ ਹੀ ਕਾਬਿਲੇ ਤਾਰੀਫ ਹੈ।

PunjabKesari

 


author

rajwinder kaur

Content Editor

Related News