ਨਿਗਮ ਨੇ ਸਾਗਰ ਰਤਨਾ, ‘ਬੀਕਾਨੇਰ’ ਜਿਹੇ ਅਦਾਰਿਆਂ ਦੇ ਵੀ ਕੱਟੇ ਚਲਾਨ

Friday, Jul 27, 2018 - 05:46 AM (IST)

ਨਿਗਮ ਨੇ ਸਾਗਰ ਰਤਨਾ, ‘ਬੀਕਾਨੇਰ’ ਜਿਹੇ ਅਦਾਰਿਆਂ ਦੇ ਵੀ ਕੱਟੇ ਚਲਾਨ

ਜਲੰਧਰ,    (ਖੁਰਾਣਾ)—  ਪਿਛਲੇ ਕਾਫੀ ਸਮੇਂ ਤੋਂ ਨਗਰ ਨਿਗਮ ਦੇ ਸਿਹਤ ਵਿਭਾਗ ਦੇ ਅਧਿਕਾਰੀ  ਸ਼ਹਿਰ ਵਿਚ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟ ਰਹੇ ਹਨ।  ਇਸੇ ਲੜੀ ਅਧੀਨ ਵੀਰਵਾਰ ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਦੀ ਅਗਵਾਈ ਹੇਠ ਸਿਹਤ  ਵਿਭਾਗ ਦੀ ਟੀਮ ਨੇ ਸਾਗਰ ਰਤਨਾ ਅਤੇ 'ਬੀਕਾਨੇਰ' ਵਰਗੇ ਵੱਡੇ ਅਦਾਰਿਆਂ 'ਤੇ ਛਾਪੇ ਮਾਰੇ।  ਇਸ ਦੌਰਾਨ ਸਫਾਈ ਵਿਚ ਕਮੀ ਪਾਏ ਜਾਣ 'ਤੇ ਦੋਵਾਂ ਦਾ 25-25 ਹਜ਼ਾਰ ਰੁਪਏ ਦਾ ਚਲਾਨ  ਕੱਟਿਆ ਗਿਆ।
ਟੀਮ ਮਸੰਦ ਚੌਕ ਤੋਂ ਮਾਡਲ ਟਾਊਨ ਮਾਰਕੀਟ ਵਲ ਜਾਂਦੀ ਸੜਕ ਕੰਢੇ ਬਣੇ  ਕਮਲ ਢਾਬਾ ਵਿਖੇ ਵੀ ਗਈ, ਜਿਥੇ ਬਾਹਰ ਹੀ ਵੱਡਾ ਸਾਰਾ ਤਵਾ ਲਾ ਕੇ ਰੋਟੀਆਂ ਤਿਆਰ ਕੀਤੀਆਂ  ਜਾ ਰਹੀਆਂ ਸਨ। ਮੀਂਹ ਕਾਰਨ ਤਵੇ ਦੇ ਆਲੇ-ਦੁਆਲੇ ਗੰਦਾ ਪਾਣੀ ਖੜ੍ਹਾ ਸੀ ਅਤੇ ਮੱਖੀਆਂ  ਭਿਣ-ਭਿਣਾ ਰਹੀਆਂ ਸਨ। ਇਸ ਦੌਰਾਨ ਕਮਲ ਢਾਬੇ ਦਾ 20 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ।  ਇਸ ਤੋਂ ਇਲਾਵਾ ਨਿਗਮ ਦੀ ਟੀਮ ਨੇ ਰਵਿਦਾਸ ਚੌਕ ਨੇੜੇ  ਸ਼ਤੀਸ਼ ਢਾਬੇ ਅਤੇ ਪਹਿਲਵਾਨ ਚੌਕ  ਨੇੜੇ ਦੁੱਧ ਤੋਂ ਕ੍ਰੀਮ ਬਣਾਉਣ ਵਾਲੀ ਇਕ ਡੇਅਰੀ ਵਿਖੇ ਵੀ ਛਾਪੇ ਮਾਰ ਕੇ ਚਲਾਨ ਕੱਟੇ। 
6  ਦੁਕਾਨਦਾਰਾਂ ਦੇ ਚਲਾਨ ਕੱਟ ਕੇ ਮੌਕੇ  ਤੋਂ ਹੀ 1 ਲੱਖ 15 ਹਜ਼ਾਰ ਰੁਪਏ ਵਸੂਲੇ ਗਏ।  ਨਿਗਮ ਟੀਮ ਵਿਚ ਚੀਫ ਸੈਨੇਟਰੀ ਇੰਸਪੈਕਟਰ ਸੋਨੀ ਗਿੱਲ, ਸੈਨੇਟਰੀ ਇੰਸ. ਸੰਜੀਵ ਕਾਲੀਆ,  ਸਤਿੰਦਰ ਅਤੇ ਸੱਤਪਾਲ ਆਦਿ ਮੌਜੂਦ ਸਨ।
 


Related News