BSF ਨੂੰ ਮਿਲੀ ਵੱਡੀ ਸਫ਼ਲਤਾ, BOP ਭੈਰੋਪਾਲ ’ਚ 4 ਕਰੋੜ ਦੀ ਹੈਰੋਇਨ ਬਰਾਮਦ
Sunday, Mar 26, 2023 - 01:07 AM (IST)
ਅੰਮ੍ਰਿਤਸਰ (ਨੀਰਜ) : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਸੰਵੇਦਨਸ਼ੀਲ ਬੀ. ਓ. ਪੀ. ਭੈਰੋਪਾਲ ’ਚ ਬੀ. ਐੱਸ. ਐੱਫ. ਟੀਮ ਨੇ 810 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 4 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਜਾਣਕਾਰੀ ਅਨੁਸਾਰ ਪਹਿਰਾ ਦੇ ਰਹੇ ਜਵਾਨਾਂ ਵੱਲੋਂ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਕੋਲ ਇਕ ਚਾਹ ਦੀ ਥਰਮੋਸ ਦੇਖੀ ਗਈ, ਜਿਸ ਦੀ ਜਾਂਚ ਕਰਨ ’ਤੇ ਉਸ ’ਚ ਹੈਰੋਇਨ ਦੀ ਖੇਪ ਫੜੀ ਗਈ।
ਇਹ ਖ਼ਬਰ ਵੀ ਪੜ੍ਹੋ : ਰਾਮ ਰਹੀਮ ਨੇ ਡੇਰੇ ਦਾ ਸਿਆਸੀ ਵਿੰਗ ਕੀਤਾ ਭੰਗ
ਅੰਮ੍ਰਿਤਸਰ ਬਾਰਡਰ ਦੀ ਗੱਲ ਕਰੀਏ ਤਾਂ ਇਹ ਮਾਮਲਾ ਆਪਣੇ ਹੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ, ਜਦੋਂ ਸਮੱਗਲਰਾਂ ਨੇ ਹੈਰੋਇਨ ਦੀ ਖੇਪ ਚਾਹ ਦੀ ਕੇਤਲੀ ’ਚ ਛੁਪਾ ਕੇ ਭੇਜੀ ਸੀ, ਇਸ ਤੋਂ ਪਹਿਲਾਂ ਵੀ ਸਮੱਗਲਰ ਹੈਰੋਇਨ ਦੀ ਖੇਪ ਪਲਾਸਟਿਕ ਦੀਆਂ ਬੋਤਲਾਂ, ਜੁਰਾਬਾਂ ਅਤੇ ਟਰੈਕਟਰ ਦੇ ਪਾਰਟਸ ’ਚ ਛੁਪਾ ਕੇ ਭੇਜਦੇ ਸੀ। ਫਿਲਹਾਲ ਬੀ. ਐੱਸ. ਐੱਫ. ਅਤੇ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।