ਜਲੰਧਰ ''ਚ ਹੋਏ ਗੈਂਗਰੇਪ ਦੇ ਮਾਮਲੇ ''ਚ ਵੱਡਾ ਖ਼ੁਲਾਸਾ, ਬਾਰੀ ''ਚੋਂ ਲੁਕ ਕੇ ਬਣਾਈ ਗਈ ਸੀ ਵੀਡੀਓ

Sunday, Jan 28, 2024 - 02:10 AM (IST)

ਜਲੰਧਰ (ਵਰੁਣ)– ਨਾਰਥ ਹਲਕੇ ਵਿਚ ਨਾਬਾਲਗ ਲੜਕੀ ਨਾਲ ਹੋਏ ਗੈਂਗਰੇਪ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਸਮੂਹਿਕ ਜਬਰ-ਜ਼ਨਾਹ ਕਰਦੇ ਹੋਏ ਜਿਹੜੀ ਵੀਡੀਓ ਵਾਇਰਲ ਹੋਈ ਸੀ, ਉਹ ਮੁਲਜ਼ਮਾਂ ਨੇ ਨਹੀਂ, ਸਗੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਣਾਈ ਗਈ ਸੀ। ਸ਼ੱਕ ਹੈ ਕਿ ਵੀਡੀਓ ਬਣਾਉਣ ਵਾਲੇ ਨੇ ਵੀਡੀਓ ਬਣਾਉਣ ਤੋਂ ਬਾਅਦ ਉਸ ਨੂੰ ਵਾਇਰਲ ਕਰ ਦਿੱਤਾ, ਜਿਸ ਤੋਂ ਬਾਅਦ ਇਹ ਸਾਰਾ ਖ਼ੁਲਾਸਾ ਹੋਇਆ।

ਇਹ ਖ਼ਬਰ ਵੀ ਪੜ੍ਹੋ - ਭਾਨਾ ਸਿੱਧੂ 'ਤੇ ਹੋਇਆ ਇਕ ਹੋਰ ਪਰਚਾ, ਅਬੋਹਰ ਥਾਣੇ 'ਚ ਦਰਜ ਹੋਈ FIR (ਵੀਡੀਓ)

ਥਾਣਾ ਨੰਬਰ 1 ਦੇ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਜਿਸ ਕਮਰੇ ਵਿਚ ਨਾਬਾਲਗਾ ਨਾਲ ਸਮੂਹਿਕ ਜਬਰ-ਜ਼ਨਾਹ ਹੋਇਆ, ਉਸ ਕਮਰੇ ਵਿਚ ਇਕ ਖਿੜਕੀ ਸੀ। ਵੀਡੀਓ ਉਸੇ ਖਿੜਕੀ ਦੇ ਬਾਹਰੋਂ ਬਣਾਈ ਗਈ ਅਤੇ ਫਿਰ ਕੁਝ ਸਮੇਂ ਬਾਅਦ ਉਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵੀਡੀਓ ਬਣਾਉਣ ਵਾਲੇ ਬਾਰੇ ਖੁਦ ਮੁਲਜ਼ਮਾਂ ਨੂੰ ਨਹੀਂ ਪਤਾ। ਉਨ੍ਹਾਂ ਕਿਹਾ ਕਿ ਵੀਡੀਓ ਦੀ ਕਾਫੀ ਸਮਾਂ ਪੁਰਾਣੀ ਹੈ, ਜਿਹੜੀ ਹਾਲ ਹੀ ਵਿਚ ਵਾਇਰਲ ਕੀਤੀ ਗਈ ਸੀ ਅਤੇ ਜਿਉਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਹੁਣ ਟੈਕਨੀਕਲ ਢੰਗ ਨਾਲ ਵੀਡੀਓ ਬਣਾਉਣ ਵਾਲੇ ਦੀ ਪਛਾਣ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - 'ਆਪ' ਨੇ ਖਿੱਚੀ ਲੋਕਸਭਾ ਚੋਣਾਂ ਦੀ ਤਿਆਰੀ, ਪੰਜਾਬ 'ਚ ਵੱਡੇ ਪੱਧਰ 'ਤੇ ਕੀਤੀ ਅਹੁਦੇਦਾਰਾਂ ਦੀ ਨਿਯੁਕਤੀ, ਪੜ੍ਹੋ List

ਦੱਸਣਯੋਗ ਹੈ ਕਿ 14 ਜਨਵਰੀ ਨੂੰ ਥਾਣਾ ਨੰਬਰ 1 ਦੀ ਪੁਲਸ ਨੂੰ ਸ਼ਿਕਾਇਤ ਮਿਲੀ ਸੀ ਕਿ ਜਦੋਂ ਉਨ੍ਹਾਂ ਦੀ ਨਾਬਾਲਗ ਧੀ ਭੂਆ ਦੇ ਘਰੋਂ ਵਾਪਸ ਮੁਡ਼ ਰਹੀ ਸੀ ਕਿ ਰਸਤੇ ਵਿਚ 2 ਨੌਜਵਾਨਾਂ ਨੇ ਉਸਨੂੰ ਜ਼ਬਰਦਸਤੀ ਚੁੱਕ ਲਿਆ ਅਤੇ ਇਕ ਕਮਰੇ ਵਿਚ ਲਿਜਾ ਕੇ ਉਸ ਨਾਲ ਗੈਂਗਰੇਪ ਕੀਤਾ। ਮੁਲਜ਼ਮਾਂ ਨੇ ਨਾਬਾਲਗਾ ਨੂੰ ਧਮਕਾਇਆ ਵੀ ਸੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਸ ਦੇ ਮਾਤਾ-ਪਿਤਾ ਨੂੰ ਮਾਰ ਿਦੱਤਾ ਜਾਵੇਗਾ। ਡਰ ਕਾਰਨ ਨਾਬਾਲਗਾ ਚੁੱਪ ਰਹੀ ਪਰ ਜਦੋਂ ਵੀਡੀਓ ਵਾਇਰਲ ਹੋਈ ਤਾਂ ਨਾਬਾਲਗਾ ਦੇ ਘਰ ਵਾਲਿਆਂ ਨੂੰ ਸੂਚਨਾ ਮਿਲੀ ਤਾਂ ਸਾਰੀ ਗੱਲ ਖੁੱਲ੍ਹ ਕੇ ਸਾਹਮਣੇ ਆ ਗਈ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ’ਚ ਮੁੜ ਹੋਇਆ ਤਿਰੰਗੇ ਦਾ ਅਪਮਾਨ, ਖ਼ਾਲਿਸਤਾਨ ਸਮਰਥਕਾਂ ਨੇ ਪੈਰਾਂ ਹੇਠ ਮਿੱਧਿਆ

ਥਾਣਾ ਨੰਬਰ 1 ਵਿਚ ਦੋਵਾਂ ਨਾਬਾਲਗ ਲੜਕਿਆਂ ਖ਼ਿਲਾਫ਼ 376-ਡੀ. ਏ., 506 ਅਤੇ ਪੋਸਕੋ ਐਕਟ ਅਧੀਨ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News