ਘਰੇਲੂ ਤੇ ਕਮਰਸ਼ੀਅਲ ਬਿਜਲੀ ਖ਼ਪਤਕਾਰਾਂ ਨੂੰ ਮਿਲੀ ਵੱਡੀ ਰਾਹਤ, ਇਸ ਮਾਮਲੇ ’ਚ ਸਰਕਾਰ ਨੇ ਅੱਧੀ ਕੀਤੀ ਫੀਸ
Wednesday, Mar 13, 2024 - 05:47 AM (IST)
ਲੁਧਿਆਣਾ (ਖੁਰਾਣਾ)– ਸੂਬਾ ਸਰਕਾਰ ਦੇ ਨਿਰਦੇਸ਼ਾਂ ’ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਘਰੇਲੂ ਤੇ ਕਮਰਸ਼ੀਅਲ ਬਿਜਲੀ ਖ਼ਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ’ਚ ਵੀ. ਡੀ. ਐੱਸ. ਯੋਜਨਾ ਤਹਿਤ ਬਿਜਲੀ ਦਾ ਲੋਡ ਵਧਾਉਣ ਵਾਲੇ ਇੱਛੁਕ ਖ਼ਪਤਕਾਰਾਂ ਲਈ ਸਕਿਓਰਿਟੀ ਰਕਮ ਹੁਣ ਪਹਿਲਾਂ ਨਾਲੋਂ ਅੱਧੀ ਕਰ ਦਿੱਤੀ ਗਈ ਹੈ।
ਸਿੱਧੇ ਲਫਜ਼ਾਂ ’ਚ ਕਿਹਾ ਜਾਵੇ ਤਾਂ ਬਿਜਲੀ ਦੇ ਮੀਟਰ ਦਾ ਕਿਲੋਵਾਟ ਦੇ ਹਿਸਾਬ ਨਾਲ ਲੋਡ ਵਧਵਾਉਣ ਵਾਲੇ ਖ਼ਪਤਕਾਰਾਂ ਲਈ ਹੁਣ ਪਾਵਰਕਾਮ ਵਿਭਾਗ ਦੇ ਖ਼ਜ਼ਾਨੇ ’ਚ ਸਕਿਓਰਿਟੀ ਰਾਸ਼ੀ ਜਮ੍ਹਾ ਕਰਨ ਦੇ ਮਾਮਲੇ ’ਚ 50 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਇਨਸਾਨੀਅਤ ਦੀ ਮਿਸਾਲ: ਦੁਬਈ ਦੀ ਜੇਲ੍ਹ 'ਚ ਸਜ਼ਾ ਕੱਟ ਰਹੇ ਨੌਜਵਾਨ ਨੂੰ ਪਿੰਡ ਵਾਸੀਆਂ ਨੇ 50 ਲੱਖ ਦੇ ਕੇ ਛੁਡਵਾਇਆ
ਮਿਸਾਲ ਵਜੋਂ ਪਹਿਲਾਂ ਜਿਥੇ ਘਰੇਲੂ ਖ਼ਪਤਕਾਰਾਂ ਨੂੰ 2 ਕਿਲੋਵਾਟ ਲੋਡ ਦੀ ਸਮਰੱਥਾ ਵਾਲਾ ਮੀਟਰ ਲਗਵਾਉਣ ਲਈ ਪਾਵਰਕਾਮ ਵਿਭਾਗ ਦੇ ਖ਼ਾਤੇ ’ਚ 450 ਰੁਪਏ ਸਕਿਓਰਿਟੀ ਜਮ੍ਹਾ ਕਰਵਾਉਣੀ ਪੈ ਰਹੀ ਸੀ, ਇਸ ਦੇ ਲਈ ਹੁਣ ਖ਼ਪਤਕਾਰਾਂ ਨੂੰ ਸਿਰਫ਼ 225 ਰੁਪਏ ਹੀ ਦੇਣੇ ਪੈਣਗੇ। ਯੋਜਨਾ ਤਹਿਤ ਖ਼ਪਤਕਾਰ ਬਿਨਾਂ ਕਿਸੇ ਜੁਰਮਾਨੇ ਦੇ ਆਪਣੇ ਵਾਧੂ ਜੁੜੇ ਲੋਡ ਨੂੰ ਨਿਯਮਿਤ ਕਰਵਾ ਸਕਦੇ ਹਨ।
ਜਾਣਕਾਰੀ ਮੁਤਾਬਕ ਸਵੈ-ਇੱਛਾ ਯੋਜਨਾ ਤਹਿਤ 45 ਦਿਨਾਂ (24 ਅਪ੍ਰੈਲ, 2024) ਤੱਕ ਲਾਗੂ ਰਹੇਗੀ ਤੇ ਇਸ ਯੋਜਨਾ ਤੋਂ ਉਨ੍ਹਾਂ ਘਰੇਲੂ ਤੇ ਕਮਰਸ਼ੀਅਲ ਖ਼ਪਤਕਾਰਾਂ ਨੂੰ ਵੱਡਾ ਲਾਭ ਮਿਲੇਗਾ, ਜੋ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਦਾ ਲੋਡ ਵਧਾਉਣ ਦੇ ਚੱਕਰ ’ਚ ਵਾਧੂ ਰਾਸ਼ੀ ਖ਼ਰਚ ਕਰਨ ਸਮੇਤ ਵਿਭਾਗੀ ਦਫ਼ਤਰ ਦੇ ਗੇੜੇ ਕੱਢ ਰਹੇ ਸਨ, ਖ਼ਾਸ ਕਰਕੇ ਉਨ੍ਹਾਂ ਹੌਜ਼ਰੀ ਗਾਰਮੈਂਟਸ ਤੇ ਹੋਰ ਕਾਰੋਬਾਰੀਆਂ ਵਲੋਂ ਚਲਾਏ ਜਾ ਰਹੇ ਛੋਟੇ ਯੂਨਿਟਾਂ ਨੂੰ, ਜੋ ਕਿ ਬਿਜਲੀ ਦਾ ਲੋਡ ਵਧਾ ਕੇ ਆਪਣੇ ਵਪਾਰ ਨੂੰ ਨਵੀਂ ਉਡਾਰੀ ਦੇਣ ਦੇ ਚਾਹਵਾਨ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।