ਟ੍ਰੈਫਿਕ ਵਿਵਸਥਾ ਨੂੰ ਲੈ ਕੇ ਜਲੰਧਰ ਪੁਲਸ ਦੀ ਵੱਡੀ ਪਲਾਨਿੰਗ, ਜਾਰੀ ਕੀਤੀਆਂ ਹਦਾਇਤਾਂ

Thursday, Apr 11, 2024 - 01:38 PM (IST)

ਟ੍ਰੈਫਿਕ ਵਿਵਸਥਾ ਨੂੰ ਲੈ ਕੇ ਜਲੰਧਰ ਪੁਲਸ ਦੀ ਵੱਡੀ ਪਲਾਨਿੰਗ, ਜਾਰੀ ਕੀਤੀਆਂ ਹਦਾਇਤਾਂ

ਜਲੰਧਰ (ਵਰੁਣ)-ਜਲੰਧਰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਜਾ ਕੇ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਪਿੱਛੇ ਕਮਿਸ਼ਨਰੇਟ ਪੁਲਸ ਦੀ ਚੰਗੀ ਪਲਾਨਿੰਗ ਹੈ, ਹਾਲਾਂਕਿ ਮੀਟਿੰਗਾਂ ਦਾ ਦੌਰ ਵੱਖ-ਵੱਖ ਥਾਵਾਂ ’ਤੇ ਬੁੱਧਵਾਰ ਵੀ ਚੱਲਿਆ ਪਰ ਉਸ ਦੇ ਪਿੱਛੇ ਟ੍ਰੈਫਿਕ ਪੁਲਸ ਦੀ ਪਲਾਨਿੰਗ ਕੀ ਹੈ, ਇਹ ਏ. ਡੀ. ਸੀ. ਪੀ. ਟ੍ਰੈਫਿਕ ਅਮਨਦੀਪ ਕੌਰ ਨੇ ਕਲੀਅਰ ਕਰ ਦਿੱਤੀ।

ਬੁੱਧਵਾਰ ਨੂੰ ਏ. ਡੀ. ਸੀ. ਪੀ. ਟ੍ਰੈਫਿਕ ਨੇ ਆਪਣੀ ਟੀਮ ਨਾਲ ਮਕਸੂਦਾਂ ਸਬਜ਼ੀ ਮੰਡੀ ਵਿਚ ਸਥਿਤ ਫਰੂਟ ਮੰਡੀ ਦੀ 78 ਨੰਬਰ ਦੁਕਾਨ ’ਤੇ ਫਰੂਟ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਨਾਗਰਾ, ਸਿਲਕੀ ਭਾਰਤੀ, ਆਸ਼ੂ ਸਚਦੇਵਾ ਅਤੇ ਹੋਰ ਆੜ੍ਹਤੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਮੰਡੀ ਅੰਦਰ ਆਉਣ ਵਾਲੇ ਵ੍ਹੀਕਲਾਂ ਨੂੰ ਸਹੀ ਤਰੀਕੇ ਨਾਲ ਖੜ੍ਹਾ ਕਰਵਾਉਣ, ਰੇਹੜੀਆਂ ਅਤੇ ਫੜ੍ਹੀਆਂ ਸੜਕਾਂ ਦੇ ਕਿਨਾਰੇ ਲਗਾਉਣ ਨੂੰ ਕਿਹਾ ਤਾਂ ਜੋ ਮੰਡੀ ਅੰਦਰ ਟ੍ਰੈਫਿਕ ਦੀ ਸਮੱਸਿਆ ਨਾ ਹੋਵੇ ਕਿਉਂਕਿ ਕਮਰਸ਼ੀਅਲ ਤੋਂ ਲੈ ਕੇ ਲੋਕ ਨਿੱਜੀ ਗੱਡੀਆਂ ਰਾਹੀਂ ਖ਼ਰੀਦਦਾਰੀ ਲਈ ਮੰਡੀ ਵਿਚ ਆਉਂਦੇ ਹਨ, ਹਾਲਾਂਕਿ ਇਹ ਸਾਰੀ ਜ਼ਿੰਮੇਵਾਰੀ ਪਾਰਕਿੰਗ ਦਾ ਠੇਕਾ ਲੈਣ ਵਾਲੀ ਕੰਪਨੀ ਦੀ ਹੁੰਦੀ ਹੈ ਪਰ ਹੁਣ 31 ਮਾਰਚ ਦੇ ਬਾਅਦ ਤੋਂ ਪਾਰਕਿੰਗ ਵਿਵਸਥਾ ਮਾਰਕੀਟ ਕਮੇਟੀ ਚਲਾ ਰਹੀ ਹੈ ਤਾਂ ਉਨ੍ਹਾਂ ਨੂੰ ਵੀ ਇਨ੍ਹਾਂ ਹੁਕਮਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਤੋਂ ਇਲਾਵਾ ਏ. ਡੀ. ਸੀ. ਪੀ. ਟ੍ਰੈਫਿਕ ਨੇ ਮਾਈ ਹੀਰਾਂ ਗੇਟ ਵਿਚ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਬਾਹਰ ਵਾਹਨ ਅਤੇ ਹੋਲਡਿੰਗ ਖੜ੍ਹੇ ਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ। ਪੰਜਾਬ ਰੋਡਵੇਜ਼ ਦੇ ਜੀ. ਐੱਮ. ਨਾਲ ਵੀ ਮੀਟਿੰਗ ਕਰਕੇ ਬੱਸ ਸਟੈਂਡ ਦੇ ਆਸ-ਪਾਸ ਅਤੇ ਫਲਾਈਓਵਰ ਦੇ ਹੇਠਾਂ ਕੋਈ ਵੀ ਬੱਸ ਨਾ ਖੜ੍ਹੀ ਕਰਨ ਦੇ ਹੁਕਮ ਜਾਰੀ ਕਰਨ ਲਈ ਕਿਹਾ ਤਾਂ ਜੋ ਜਾਮ ਦੀ ਸਥਿਤੀ ਨਾ ਬਣੇ।

PunjabKesari

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੌਰਾਨ ਦਲ-ਬਦਲੂ ਜਾਰੀ, ਅਕਾਲੀ ਤੇ ਕਾਂਗਰਸ ਨੂੰ ਮੁੜ ਝਟਕਾ ਦੇਵੇਗੀ ਭਾਜਪਾ

ਏ. ਡੀ. ਸੀ. ਪੀ. ਅਮਨਦੀਪ ਕੌਰ ਨੇ ਕਿਹਾ ਕਿ ਫਿਲਹਾਲ ਲੋਕਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਜਿੱਥੇ-ਜਿੱਥੇ ਮੀਟਿੰਗ ਹੋ ਚੁੱਕੀ ਹੈ, ਉਥੇ ਟ੍ਰੈਫਿਕ ਪੁਲਸ ਦੀਆਂ ਗੱਡੀਆਂ ਅਤੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਬਾਈਕਸ ਸਵਾਰ ਟੀਮਾਂ ਨਿਗਰਾਨੀ ਰੱਖ ਰਹੀਆਂ ਹਨ। ਉਨ੍ਹਾਂ ਨੇ ਹੁਕਮ ਦੇ ਦਿੱਤੇ ਹਨ ਕਿ ਜੇਕਰ ਕੋਈ ਵੀ ਹੋਲਡਿੰਗ ਜਾਂ ਵਾਹਨ ਸੜਕ ’ਤੇ ਖੜ੍ਹਾ ਮਿਲੇ ਤਾਂ ਉਸ ਦਾ ਤੁਰੰਤ ਚਲਾਨ ਕੱਟਿਆ ਜਾਵੇ। ਉਨ੍ਹਾਂ ਕਿਹਾ ਕਿ ਹਾਈਵੇਅ’ਤੇ ਰੋਡ ਸੇਫ਼ਟੀ ਵਾਲਿਆਂ ਕੋਲ ਪਹਿਲਾਂ 4 ਗੱਡੀਆਂ ਸਨ ਪਰ ਹੁਣ ਇਕ ਹੋਰ ਨਵੀਂ ਗੱਡੀ ਆ ਗਈ ਹੈ। ਲਿੱਧੜਾਂ ਤੋਂ ਲੈ ਕੇ ਪਰਾਗਪੁਰ ਤਕ 5 ਗੱਡੀਆਂ ਵਿਚ ਸਵਾਰ ਜਲੰਧਰ ਪੁਲਸ ਦੇ ਜਵਾਨ ਅਤੇ ਰੋਡ ਸੇਫ਼ਟੀ ਫੋਰਸਿਜ਼ ਦੇ ਮੁਲਾਜ਼ਮ ਡਿਊਟੀ ’ਤੇ ਤਾਇਨਾਤ ਹਨ। ਹਾਈਵੇਅ ’ਤੇ ਤਾਇਨਾਤ ਇਨ੍ਹਾਂ ਗੱਡੀਆਂ ਦੇ ਮੁਲਾਜ਼ਮਾਂ ਨੂੰ ਖ਼ਾਸ ਹਦਾਇਤਾਂ ਹਨ ਕਿ ਜੇਕਰ ਕੋਈ ਹਾਦਸਾ ਹੁੰਦਾ ਹੈ ਤਾਂ ਹੈਵੀ ਵ੍ਹੀਕਲਾਂ ਨੂੰ ਸਾਈਡ ’ਤੇ ਕਰਵਾਇਆ ਜਾਵੇ। ਇਸ ਤੋਂ ਪਹਿਲਾਂ ਇਕ ਟੀਮ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕਰੇਗੀ। ਜ਼ਿਆਦਾਤਰ ਗੱਡੀਆਂ ਉਨ੍ਹਾਂ ਪੁਆਇੰਟਸ ’ਤੇ ਤਾਇਨਾਤ ਹਨ, ਜਿਥੇ ਸੜਕਾਂ ਜਾਂ ਫਲਾਈਓਵਰ ਤੰਗ ਹਨ।

ਇਹ ਵੀ ਪੜ੍ਹੋ- ਜਲੰਧਰ ਦੇ DC ਨੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਅਹੁਦੇਦਾਰਾਂ ਨਾਲ ਕੀਤੀ ਬੈਠਕ, ਸ਼ੋਭਾ ਯਾਤਰਾ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਲੋਕ 112 ’ਤੇ ਕਾਲ ਕਰਨ, ਤੁਰੰਤ ਪਹੁੰਚੇਗੀ ਪੀ. ਏ. ਐੱਸ. ਟੀਮ
ਕਮਿਸ਼ਨਰੇਟ ਪੁਲਸ ਨੇ ਲੋਕਾਂ ਦੀ ਸਹੂਲਤ ਲਈ (ਪਬਲਿਕ ਐਡਰੈੱਸ ਸਿਸਟਮ) ਪੀ. ਏ. ਐੱਸ. ਦਾ ਗਠਨ ਕੀਤਾ ਹੈ। ਏ. ਡੀ. ਸੀ. ਪੀ. ਅਮਨਦੀਪ ਕੌਰ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਗਲਤ ਢੰਗ ਨਾਲ ਖੜ੍ਹੇ ਵਾਹਨ ਕਾਰਨ ਪ੍ਰੇਸ਼ਾਨੀ ਹੈ ਤਾਂ ਉਸ ਦੀ ਸੂਚਨਾ ਤੁਰੰਤ 112 ’ਤੇ ਦਿੱਤੀ ਜਾਵੇ। ਉਨ੍ਹਾਂ ਦੀ ਪੀ. ਏ. ਐੱਸ. ਟੀਮ ਤੁਰੰਤ ਦੱਸੇ ਹੋਏ ਐਡਰੈੱਸ ’ਤੇ ਪਹੁੰਚ ਕੇ ਪਹਿਲਾਂ ਤਾਂ ਵਾਰਨਿੰਗ ਦੇਵੇਗੀ ਅਤੇ ਜੇਕਰ ਦੋਬਾਰਾ ਉਸੇ ਤਰ੍ਹਾਂ ਪਾਰਕਿੰਗ ਕੀਤੀ ਹੋਈ ਮਿਲੀ ਤਾਂ ਸਟਿੱਕਰ ਚਲਾਨ ਕੱਟੇ ਜਾਣਗੇ। ਮਿਲਾਪ ਚੌਂਕ ਦੇ ਅੰਦਰ ਵਾਲੀ ਪਾਰਕਿੰਗ ਨੂੰ ਲੈ ਕੇ ਟ੍ਰੈਫਿਕ ਪੁਲਸ ਕੋਲ ਇਕ ਸ਼ਿਕਾਇਤ ਪਹੁੰਚੀ, ਜਿਸ ਨੂੰ ਲੈ ਕੇ ਵੀਰਵਾਰ ਤੋਂ ਟ੍ਰੈਫਿਕ ਪੁਲਸ ਐਕਸ਼ਨ ਲਵੇਗੀ।
 

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ 'ਯੈਲੋ ਅਲਰਟ' ਜਾਰੀ, ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ ਤੇ ਆਵੇਗਾ ਝੱਖੜ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News