ਨਸ਼ੇ ਖ਼ਿਲਾਫ਼ ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ, 4 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ
Monday, Dec 26, 2022 - 12:30 PM (IST)
ਅੰਮ੍ਰਿਤਸਰ (ਨੀਰਜ/ਗੁਰਪ੍ਰੀਤ ਸਿੰਘ)- ਥਾਣਾ ਏ ਡਵੀਜ਼ਨ ਵੱਲੋਂ ਉਕਤ ਮੁਕੱਦਮਾਂ ਵਿਚ ਮਿਤੀ 21-12-2022 ਨੂੰ 2 ਦੋਸ਼ੀਆਂ ਨਿਸ਼ਾਨ ਸ਼ਰਮਾ ਅਤੇ ਰਾਜੀਵ ਕੁਮਾਰ ਉਰਫ਼ ਸੌਰਵ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 29,920 ਨਸ਼ੀਲੀਆਂ ਗੋਲੀਆਂ ਅਤੇ 9,000/-ਰੁਪਏ (ਡਰੰਗ ਮਨੀ) ਬਰਾਮਦ ਕੀਤੀ ਗਈ ਸੀ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ। ਜਦੋਂ ਕਿ ਇਕ ਗ੍ਰਿਫ਼ਤਾਰ ਦੋਸ਼ੀ ਨਿਸ਼ਾਨ ਸ਼ਰਮਾ ਨੇ ਦੱਸਿਆ ਕਿ ਉਸਨੇ ਇਹ ਨਸ਼ੀਲੀਆਂ ਗੋਲੀਆਂ ਉਤਰਾਖੰਡ ਤੋਂ ਲਿਆਦੀਆਂ ਗਈਆਂ ਹਨ।
ਇਹ ਵੀ ਪੜ੍ਹੋ- ਅਟਾਰੀ ਸਰਹੱਦ ’ਤੇ 418 ਫੁੱਟ ਉੱਚਾ ਝੰਡਾ ਲਹਿਰਾਉਣ ਦਾ ਕੰਮ ਸ਼ੁਰੂ, ਏਸ਼ੀਆ ਦਾ ਸਭ ਤੋਂ ਵੱਡਾ ਹੋਵੇਗਾ ਭਾਰਤੀ ਤਿਰੰਗਾ
ਡੀ.ਸੀ.ਪੀ. ਡਿਟੈਕਟਿਵ ਅਤੇ ਏ.ਡੀ.ਸੀ.ਪੀ. ਸਿਟੀ 3, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ਼ ਐਂਟੀ ਗੈਂਗਸਟਰ ਸਟਾਫ਼ ਅਤੇ ਥਾਣਾ ਏ ਡਵੀਜ਼ਨ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਉੱਤਰਾਖੰਡ ਵਿਖੇ ਭੇਜਿਆ। ਜਿੱਥੇ ਪੁਲਸ ਟੀਮਾਂ ਵੱਲੋਂ ਦੇਹਰਾਦੂਨ ਤੋਂ ਉਸਮਾਨ ਰਾਜਪੂਤ ਪੁੱਤਰ ਨੂਰ ਮੁਹੰਮਦ ਨੂੰ ਕਾਬੂ ਕਰਕੇ ਇਸ ਪਾਸੇ 4 ਲੱਖ 5ਹਜ਼ਾਰ ਨਸ਼ੀਲੇ ਕੈਪਸੂਲ/ਗੋਲੀਆਂ ਬਰਾਮਦ ਕੀਤੀਆਂ ਗਈਆਂ।
ਇਹ ਵੀ ਪੜ੍ਹੋ- ਪੁਲਸ ਨਾਲ ਮੁੱਠਭੇੜ ਦੌਰਾਨ ਫ਼ਰਾਰ ਹੋਇਆ ਗੈਂਗਸਟਰ ਅਜੇ ਬਾਊਂਸਰ ਗ੍ਰਿਫ਼ਤਾਰ
ਗ੍ਰਿਫ਼ਤਾਰ ਦੋਸ਼ੀ ਉਸਮਾਨ ਰਾਜਪੂਤ ਦੀ RAPPORT. REMEDIES ਨਾਮ ਦੀ ਦਵਾਈਆਂ ਦੀ ਫ਼ੈਕਰਟੀ ਇੰਡੀਸਟਰੀਅਲ ਏਰੀਆਂ ਦੇਹਰਾਦੂਨ ਵਿੱਖੇ ਹੈ। ਫ਼ੈਕਟਰੀ ਦੇ ਲਾਇਸੰਸ ਨੂੰ ਡਰੱਗ ਅਥਾਰਟੀ ਦੇਹਰਾਦੂਨ, (ਉੱਤਰਾਖੰਡ) ਵੱਲੋਂ ਅਕਤੂਬਰ-2022 ਨੂੰ ਕੈਂਸਲ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਿਆਈ ਨਾਲ ਬੈਕਵਰਡ ਤੇ ਫ਼ਾਰਵਰਡ ਲਿੰਕ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਧੁੰਦ ਕਾਰਨ ਵਾਪਰਿਆ ਹਾਦਸਾ, ਮੋਟਰਸਾਈਕਲਾਂ ਦੀ ਟੱਕਰ ’ਚ 3 ਨੌਜਵਾਨਾਂ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।