ਪੁਲਸ ਦੀ ਨਸ਼ਾ ਸਮੱਗਲਰਾਂ ਖ਼ਿਲਾਫ਼ ਵੱਡੀ ਕਾਰਵਾਈ, ਲੱਖਾਂ ਰੁਪਏ ਦੀ ਪ੍ਰਾਪਰਟੀ ਕੀਤੀ ਜ਼ਬਤ
Tuesday, Mar 07, 2023 - 01:37 AM (IST)
ਮੁੱਲਾਂਪੁਰ ਦਾਖਾ (ਕਾਲੀਆ)-ਨਸ਼ਾ ਸਮੱਗਲਰਾਂ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਹਰਿੰਦਰਪਾਲ ਸਿੰਘ ਪਰਮਾਰ (ਐੱਸ. ਪੀ.) ਅਤੇ ਜਸਬਿੰਦਰ ਸਿੰਘ ਖਹਿਰਾ ਡੀ. ਐੱਸ. ਪੀ. ਦੀ ਅਗਵਾਈ ’ਚ ਥਾਣਾ ਦਾਖਾ ਦੇ ਮੁਖੀ ਦਲਜੀਤ ਸਿੰਘ ਗਿੱਲ ਵੱਲੋਂ ਮੁਕੱਦਮਾ ਨੰ. 32 ਤਰੀਕ 1 ਮਾਰਚ 2021 ਧਾਰਾ 22/25/29/61/85 ਐਕਟ ਤਹਿਤ ਨਸ਼ਾ ਸਮੱਗਲਰਾਂ ਸੁਖਪਾਲ ਸਿੰਘ ਉਰਫ ਪਾਲੀ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਲੁਧਿਆਣਾ, ਮਨਦੀਪ ਸਿੰਘ ਉਰਫ ਮੰਗਾ ਪੁੱਤਰ ਗੁਲਜ਼ਾਰ ਸਿੰਘ ਵਾਸੀ ਦਲੇਰ ਕਲਾਂ (ਸੰਗਰੂਰ), ਹਨੀ ਸਹਿਗਲ ਪੁੱਤਰ ਰਜਿੰਦਰ ਸਹਿਗਲ ਵਾਸੀ ਲੁਧਿਆਣਾ ਦੀ 7,60,000 ਰੁਪਏ ਦੀ ਪ੍ਰਾਪਰਟੀ ਜ਼ਬਤ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ : ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਸੁਮੇਧ ਸੈਣੀ ਨੂੰ ਸੰਮਨ ਕੀਤੇ ਜਾਰੀ
ਡੀ. ਐੱਸ. ਪੀ. ਜਸਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸੁਖਪਾਲ ਸਿੰਘ ਦਾ ਮੋਟਰਸਾਈਕਲ ਰਾਇਲ ਐਨਫੀਲਡ, ਜਿਸ ਦੀ ਕੀਮਤ 1,20,000 ਰੁਪਏ ਹੈ, ਜ਼ਬਤ ਕੀਤਾ ਗਿਆ। ਮਨਦੀਪ ਸਿੰਘ ਤੋਂ 40,000 ਡਰੱਗ ਮਨੀ ਅਤੇ ਹਨੀ ਸਹਿਗਲ ਤੋਂ 2,00,000 ਲੱਖ ਰੁਪਏ, ਜੋ ਡਰੱਗ ਮਨੀ ਵਜੋਂ ਵਸੂਲੇ ਸਨ, ਖਜ਼ਾਨੇ ’ਚ ਜਮ੍ਹਾ ਕਰਵਾ ਦਿੱਤੇ ਹਨ। ਇਸੇ ਤਰ੍ਹਾਂ ਹਨੀ ਸਹਿਗਲ ਦੀ ਸ਼ੈਵਰਲੈੱਟ ਉਪਟਰਾ ਕਾਰ, ਜਿਸ ਦੀ ਕੀਮਤ 4,00,000 ਰੁਪਏ ਹਨ, ਜ਼ਬਤ ਕਰ ਕੇ ਮਾਲਖਾਨੇ ’ਚ ਭੇਜ ਦਿੱਤੀ ਹੈ। ਐੱਸ. ਐੱਚ. ਓ. ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ 2020 ’ਚ ਮੁੱਲਾਂਪੁਰ ਸ਼ਹਿਰ ਦੀ ਸਮੱਗਲਰ ਸੁਨੀਤਾ ਦੀ ਕੋਠੀ ਵੀ ਮੁਕੱਦਮੇ ਨਾਲ ਨੱਥੀ ਕੀਤੀ ਗਈ ਸੀ, ਜਿਸ ਦੀ ਕੀਮਤ 42 ਲੱਖ ਰੁਪਏ ਹੈ, ਜ਼ਬਤ ਕੀਤੀ ਗਈ ਹੈ ਅਤੇ ਹੋਰ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਵੀ ਜ਼ਬਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅਧਿਆਪਕਾਂ ਨੂੰ ਲਿਖਿਆ ਪੱਤਰ, ਕੀਤੀ ਖ਼ਾਸ ਅਪੀਲ