ਪੱਟੀ ’ਚ ਵਾਪਰੀ ਵੱਡੀ ਵਾਰਦਾਤ, ਮੈਡੀਕਲ ਸਟੋਰ ਦੇ ਮਾਲਕ ’ਤੇ ਅਣਪਛਾਤਿਆਂ ਚਲਾਈਆਂ ਗੋਲੀਆਂ, ਮੌਤ
01/06/2022 9:45:58 PM

ਪੱਟੀ (ਸੌਰਵ)-ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਕੈਰੋਂ ’ਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਇਕ ਮੈਡੀਕਲ ਸਟੋਰ ਦੇ ਮਾਲਕ ਦਾ ਕਤਲ ਕਰਨ ਦੀ ਵੱਡੀ ਵਾਰਦਾਤ ਸਾਹਮਣੇ ਆ ਰਹੀ ਹੈ। ਪਿੰਡ ਕੈਰੋਂ ਦੇ ਸਰਕਾਰੀ ਹਸਪਤਾਲ ਸਾਹਮਣੇ ਗੁਰੂ ਰਾਮਦਾਸ ਮੈਡੀਕਲ ਸਟੋਰ ਦੇ ਮਾਲਕ ਗੁਰਲਾਲ ਸਿੰਘ ਗੁੱਗੂ ਪੱਟੀ ਦਾ ਮੈਡੀਕਲ ਸਟੋਰ ’ਚ ਹੀ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਨਾਲ ਇਲਾਕੇ ’ਚ ਸਨਸਨੀ ਫੈਲ ਗਈ ਹੈ।
ਇਹ ਵੀ ਪੜ੍ਹੋ : PM ਸੁਰੱਖਿਆ ਮਾਮਲਾ : ਸੋਨੀਆ ਗਾਂਧੀ ਵੱਲੋਂ CM ਚੰਨੀ ਨਾਲ ਗੱਲਬਾਤ, ਕਿਹਾ-ਜ਼ਿੰਮੇਵਾਰ ਲੋਕਾਂ ਖ਼ਿਲਾਫ ਹੋਵੇ ਕਾਰਵਾਈ
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਲਾਲ ਸਿੰਘ ਪੁੱਤਰ ਸੁਖਦੇਵ ਸਿੰਘ (31) ਵਾਸੀ ਕਲਸੀਆਂ ਆਪਣੇ ਨਾਨਕੇ ਸ਼ਹਿਰ ਪੱਟੀ ਵਿਖੇ ਬਲੈਕੀਆਂ ਦੇ ਮੁਹੱਲੇ ਆਪਣੇ ਵੱਡੇ ਭਰਾ ਸਮੇਤ ਰਹਿੰਦਾ ਸੀ ਅਤੇ ਪਿਛਲੇ 6 ਸਾਲ ਤੋਂ ਉਹ 108 ਐਂਬੂਲੈਂਸ ’ਤੇ ਡਰਾਈਵਰੀ ਵੀ ਕਰਦਾ ਸੀ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ