ਪੰਜਾਬ ਦੀ ਨਵੀਂ ਸ਼ਰਾਬ ਨੀਤੀ ਨਾਲ ਜੁੜੀ ਵੱਡੀ ਖ਼ਬਰ, ਠੇਕੇਦਾਰਾਂ ਨੇ ਲਾਈ ਬੋਲੀ
Tuesday, Mar 18, 2025 - 10:40 AM (IST)

ਲੁਧਿਆਣਾ (ਸੇਠੀ) : ਪੰਜਾਬ ਦੀ ਨਵੀਂ ਆਬਕਾਰੀ ਨੀਤੀ ਤਹਿਤ ਸਾਲ 2025-26 ਦੌਰਾਨ ਸ਼ਰਾਬ ਦੇ ਠੇਕੇ ਈ-ਟੈਂਡਰ ਰਾਹੀਂ ਅਲਾਟ ਹੋਏ ਹਨ। ਦੱਸ ਦਈਏ ਕਿ ਸੋਮਵਾਰ ਨੂੰ ਲੁਧਿਆਣਾ ’ਚ ਲਾਇਸੈਂਸਸ਼ੁਦਾ ਠੇਕੇਦਾਰਾਂ ਨੇ ਸਰਕਾਰ ਦੇ ਸਾਰੇ ਨਿਯਮਾਂ ਅਤੇ ਪ੍ਰਕਿਰਿਆਵਾਂ ਦਾ ਪਾਲਣ ਕਰਦੇ ਹੋਏ ਈ-ਟੈਂਡਰ ਰਾਹੀਂ ਆਪਣੀ ਬੋਲੀ ਜਮ੍ਹਾਂ ਕਰਵਾਈ। ਇਸ ਨਾਲ ਜਿਨ੍ਹਾਂ ਠੇਕੇਦਾਰਾਂ ਨੇ ਵੱਧ ਬੋਲੀ ਲਗਾਈ ਸੀ, ਉਹ ਗਰੁੱਪ ਲੈਣ ’ਚ ਕਾਮਯਾਬ ਹੋ ਗਏ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਾਲ ਲੁਧਿਆਣਾ ’ਚ ਗਰੁੱਪ ਦਾ ਸਾਈਜ਼ ਵਧਾਇਆ ਗਿਆ ਹੈ, ਜਿਸ ’ਚ ਲੁਧਿਆਣਾ ’ਚ ਕੁੱਲ 44 ਗਰੁੱਪ ਹਨ, ਜਿਨ੍ਹਾਂ ’ਚੋਂ 31 ਸ਼ਹਿਰੀ (ਐੱਮ. ਸੀ.) ਗਰੁੱਪ ਹਨ ਅਤੇ 13 ਪੇਂਡੂ ਗਰੁੱਪ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਜਾਰੀ ਹੋਏ ਨਵੇਂ ਹੁਕਮ! ਹੁਣ 2 ਸਾਲ ਤੋਂ ਵੱਧ...
ਜ਼ਿਕਰਯੋਗ ਹੈ ਕਿ ਹਰੇਕ ਅਰਜ਼ੀ ਲਈ 5 ਲੱਖ ਰੁਪਏ ਦੀ ਫ਼ੀਸ ਵਸੂਲੀ ਗਈ ਸੀ, ਜੋ ਨਾ-ਵਾਪਸੀ ਯੋਗ ਸੀ। ਇਸ ਦੇ ਨਾਲ ਹੀ ਬੋਲੀ ਲਗਾਉਣ ਤੋਂ ਪਹਿਲਾਂ 3 ਫ਼ੀਸਦੀ ਗਰੁੱਪ ਫ਼ੀਸ ਅਗਾਊਂ ਅਦਾ ਕਰਨੀ ਪੈਂਦੀ ਸੀ, ਜੋ ਕਿ ਗਰੁੱਪ ਬਣਨ ਤੋਂ ਬਾਅਦ ਐਡਜਸਟ ਕੀਤੀ ਜਾ ਸਕਦੀ ਸੀ ਅਤੇ ਗਰੁੱਪ ਨਾ ਛੱਡਣ ਦੀ ਸੂਰਤ 'ਚ ਵਾਪਸ ਕੀਤੀ ਜਾ ਸਕਦੀ ਸੀ। ਤੁਹਾਨੂੰ ਦੱਸ ਦੇਈਏ ਕਿ ਖੰਨਾ 1-2, ਮਾਛੀਵਾੜਾ, ਸਮਰਾਲਾ, ਦੋਰਾਹਾ, ਢੰਡਾਰੀ, ਭੈਰੋਂਮੁੰਨਾ ਗਰੁੱਪ ਲਈ ਠੇਕੇਦਾਰਾਂ ਨੇ ਘੱਟੋ-ਘੱਟ ਤੋਂ ਕਿਤੇ ਵੱਧ ਬੋਲੀ ਲਗਾਈ। ਇਸ ਨਾਲ ਸਰਕਾਰ ਨੇ ਘੱਟੋ-ਘੱਟ ਬੋਲੀ ਕੀਮਤ ਤੋਂ ਕੀਮਤ 133 ਕਰੋੜ ਰੁਪਏ ਵੱਧ ਵਸੂਲੇ ਹਨ।
ਇਹ ਵੀ ਪੜ੍ਹੋ : NSA ਹਟਾ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਲਿਆਂਦਾ ਜਾਵੇਗਾ ਪੰਜਾਬ! LIST ਆਈ ਸਾਹਮਣੇ
ਇਸ ਸਾਲ ਸਰਕਾਰ ਨੇ ਮਾਲੀਆ 6 ਫ਼ੀਸਦੀ ਵਧਾਇਆ
ਵੈਸਟ-ਏ ਅਤੇ ਵੈਸਟ-ਬੀ ਦੇ ਕੁੱਲ 25 ਗਰੁੱਪ ਹਨ, ਜਿਨ੍ਹਾਂ ’ਚੋਂ ਲਾਇਸੈਂਸ ਧਾਰਕਾਂ ਨੇ ਇੰਨੇ ਗਰੁੱਪਾਂ ਲਈ ਬੋਲੀ ਲਗਾਈ, ਜਦੋਂ ਕਿ 1 ਗਰੁੱਪ ਦੀ ਬੋਲੀ ਦਸਤਾਵੇਜ਼ਾਂ ਦੀ ਘਾਟ ਜਾਂ ਕਿਸੇ ਤਕਨੀਕੀ ਜਾਂ ਨਿਯਮਾਂ ਦੀ ਪੂਰਤੀ ਨਾ ਹੋਣ ਕਾਰਨ ਰੱਦ ਕਰ ਦਿੱਤੀ ਗਈ। ਇਸ ਦੇ ਨਾਲ ਹੀ ਬਾਕੀ 10 ਗਰੁੱਪਾਂ ਦੀ ਕਿਸੇ ਵੀ ਠੇਕੇਦਾਰ ਨੇ ਬੋਲੀ ਨਹੀਂ ਲਗਾਈ, ਜੋ ਅਜੇ ਤੱਕ ਨਾ ਵਿਕਿਆ ਹੋਇਆ ਹੈ। ਈਸਟ-ਏ ਅਤੇ ਈਸਟ-ਬੀ ਦੇ ਕੁੱਲ 19 ਗਰੁੱਪ ਹਨ, ਜਿਨ੍ਹਾਂ ’ਚੋਂ ਲਾਇਸੈਂਸ ਧਾਰਕਾਂ ਨੇ ਇੰਨੇ ਗਰੁੱਪਾਂ ਲਈ ਬੋਲੀ ਲਗਾਈ, ਜਦੋਂਕਿ 1 ਗਰੁੱਪ ਦੀ ਬੋਲੀ ਦਸਤਾਵੇਜ਼ਾਂ ਦੀ ਘਾਟ ਜਾਂ ਕਿਸੇ ਤਕਨੀਕੀ ਜਾਂ ਨਿਯਮਾਂ ਦੀ ਪੂਰਤੀ ਨਾ ਹੋਣ ਕਾਰਨ ਰੱਦ ਕਰ ਦਿੱਤੀ ਗਈ। ਇਸ ਦੇ ਨਾਲ ਹੀ ਬਾਕੀ 6 ਗਰੁੱਪਾਂ ਦੇ ਕਿਸੇ ਵੀ ਠੇਕੇਦਾਰ ਨੇ ਬੋਲੀ ਨਹੀਂ ਲਗਾਈ। ਜੋ ਅਜੇ ਤੱਕ ਨਾ ਵਿਕਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8