ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ’ਚ ਵੱਡੀ ਵਾਰਦਾਤ, ਚਮਚੇ ਨਾਲ ਕੀਤਾ ਹਵਾਲਾਤੀ ਦਾ ਕਤਲ

Thursday, Oct 07, 2021 - 07:13 PM (IST)

ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ’ਚ ਵੱਡੀ ਵਾਰਦਾਤ, ਚਮਚੇ ਨਾਲ ਕੀਤਾ ਹਵਾਲਾਤੀ ਦਾ ਕਤਲ

ਨਾਭਾ (ਰਾਹੁਲ ਖੁਰਾਣਾ)-ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ’ਚ ਨਜ਼ਰਬੰਦ ਹਵਾਲਾਤੀ ਸੁਖਜਿੰਦਰ ਸਿੰਘ ਦਾ ਚਾਕੂ ਮਾਰ ਕੇ ਕਤਲ ਕਰਨ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਹ ਕਤਲ ਜੇਲ੍ਹ ’ਚ ਹੀ ਬੰਦ ਇਕ ਹੋਰ ਹਵਾਲਾਤੀ ਵੱਲੋਂ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਾਤਲ ਨੇ ਚਮਚੇ ਦੀ ਵਰਤੋਂ ਕਰਕੇ ਕਤਲ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੇ ਦੱਸਿਆ ਕਿ ਜੇਲ੍ਹ ’ਚ ਇਕ ਹਵਾਲਾਤੀ ਨੇ ਦੂਜੇ ਹਵਾਲਾਤੀ ਨੂੰ ਚਮਚੇ ਨੂੰ ਚਾਕੂ ਦੇ ਤੌਰ ’ਤੇ ਵਰਤ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਲਈ ਹੈ ਤੇ ਅੱਗੇ ਦੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ : ਸਹਾਰਨਪੁਰ ਦੇ ਸਰਸਾਵਾ ਥਾਣੇ 'ਚ ਲਿਜਾਏ ਗਏ ਨਵਜੋਤ ਸਿੱਧੂ ਅਤੇ ਮੰਤਰੀ


author

Manoj

Content Editor

Related News