ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਵੱਡੀ ਖ਼ਬਰ, ਮਾਂ ਚਰਨ ਕੌਰ ਨੇ ਸਾਂਝੀ ਕੀਤੀ ਖ਼ਾਸ ਪੋਸਟ
Wednesday, Nov 08, 2023 - 09:01 PM (IST)

ਜਲੰਧਰ- ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਖ਼ੁਸ਼ਖ਼ਬਰੀ ਹੈ। ਜਲਦ ਹੀ ਮੂਸੇਵਾਲਾ ਦਾ ਨਵਾਂ ਗੀਤ ਆਉਣ ਵਾਲਾ ਹੈ ਜਿਸਦੀ ਜਾਣਕਾਰੀ ਉਨ੍ਹਾਂ ਦੀ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਰਾਹੀਂ ਦਿੱਤੀ ਹੈ। ਸਿੱਧੂ ਮੂਸੇਵਾਲਾ ਦੀ ਮਾਂ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿਚ ਇਕ ਸ਼ੇਰ ਦਾ ਚਿਹਰਾ ਨਜ਼ਰ ਆ ਰਿਹਾ ਹੈ ਅਤੇ ਤਸਵੀਰ ਵਿਚ 'ਵਾਚ ਆਊਟ' ਲਿਖਿਆ ਹੈ। ਨਾਲ ਹੀ ਤਾਰੀਖ਼ 12/11/2023 ਅਤੇ ਟਾਈਮ 12:00 PM ਵੀ ਲਿਖਿਆ ਹੈ।
ਇਸਦੇ ਨਾਲ ਹੀ ਕੈਪਸ਼ਨ ਵਿਚ ਲਿਖਿਆ ਹੈ- 'ਆ ਗਿਆ ਮੇਰਾ ਬੱਬਰ ਸ਼ੇਰ ਤੇ ਥੋਡਾ ਭਰਾ ਧੱਕ ਪਾਉਣ, ਸੌਖਾ ਨੀ ਰਾਹ ਖ਼ਾਲੀ ਕਰਦੇ'। ਇਸ ਪੋਸਟ ਤੋਂ ਅਜਿਹਾ ਲੱਗ ਰਿਹਾ ਹੈ ਕਿ 12 ਨਵੰਬਰ ਯਾਨੀ ਦੀਵਾਲੀ ਵਾਲੇ ਦਿਨ ਦੁਪਹਿਰ ਨੂੰ 12 ਵਜੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਵਾਚ ਆਊਟ' ਰਿਲੀਜ਼ ਹੋਣ ਜਾ ਰਿਹਾ ਹੈ।