ਵੱਡੀ ਖ਼ਬਰ : ਸਿੱਧੂ ਦੇ ਹੱਕ ’ਚ ਨਿੱਤਰੇ 60 ਵਿਧਾਇਕ, ਕੈਪਟਨ ਨੂੰ ਲਿਖੀ ਚਿੱਠੀ

Wednesday, Jul 21, 2021 - 11:45 PM (IST)

ਵੱਡੀ ਖ਼ਬਰ : ਸਿੱਧੂ ਦੇ ਹੱਕ ’ਚ ਨਿੱਤਰੇ 60 ਵਿਧਾਇਕ, ਕੈਪਟਨ ਨੂੰ ਲਿਖੀ ਚਿੱਠੀ

ਚੰਡੀਗੜ੍ਹ : ਅੱਜ ਨਵਜੋਤ ਸਿੰਘ ਸਿੱਧੂ ਦੇ ਘਰ ਵੱਡੀ ਗਿਣਤੀ ’ਚ ਪੰਜਾਬ ਕਾਂਗਰਸ ਦੇ ਵਿਧਾਇਕਾਂ ਦਾ ਇਕੱਠ ਹੋਇਆ, ਜਿਸ ’ਚ 60 ਵਿਧਾਇਕਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਖਬਰ ਮਿਲੀ ਹੈ ਕਿ ਸਿੱਧੂ ਦੇ ਹੱਕ ’ਚ 60 ਵਿਧਾਇਕਾਂ ਨੇ ਕੈਪਟਨ ਨੂੰ ਚਿੱਠੀ ਵੀ ਲਿਖੀ ਹੈ, ਜੋ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਈ ਜਾਵੇਗੀ। ਚਿੱਠੀ ’ਚ ਨਵਜੋਤ ਸਿੱਧੂ ਨੂੰ ਸਮਰਥਨ ਦੇਣ ਦਾ ਦਾਅਵਾ ਕਰਦਿਆਂ ਉਨ੍ਹਾਂ ਕੈਪਟਨ ਨੂੰ ਅਪੀਲ ਕੀਤੀ ਕਿ ਸਿੱਧੂ ਨੂੰ ਸਵੀਕਾਰ ਕੀਤਾ ਜਾਵੇ।

PunjabKesari

ਇਹ ਵੀ ਪੜ੍ਹੋ : ਚੀਨ ਨੇ ਦੁਨੀਆ ਦੀ ਸਭ ਤੋਂ ਤੇਜ਼ ਦੌੜਨ ਵਾਲੀ ਟ੍ਰੇਨ ਕੀਤੀ ਸ਼ੁਰੂ

ਇਸ ਚਿੱਠੀ ’ਚ ਸੱਦਾ ਦਿੱਤਾ ਗਿਆ ਹੈ ਕਿ ਕੈਪਟਨ 23 ਜੁਲਾਈ ਨੂੰ ਚੰਡੀਗੜ੍ਹ ਵਿਖੇ ਸਿੱਧੂ ਦੇ ਤਾਜਪੋਸ਼ੀ ਸਮਾਗਮ ’ਚ ਸ਼ਾਮਲ ਹੋਣ। ਸੂਤਰਾਂ ਮੁਤਾਬਕ ਚਿੱਠੀ ਲਿਖਣ ਦੀ ਅਗਵਾਈ ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁੱਖੀ ਰੰਧਾਵਾ ਨੇ ਕੀਤੀ ਹੈ, ਜਦਕਿ ਬਾਕੀ ਵਿਧਾਇਕਾਂ ਨੇ ਵੀ ਉਸ ਉੱਪਰ ਦਸਤਖਤ ਕੀਤੇ ਹਨ।


author

Manoj

Content Editor

Related News