ਸਮਰਾਲਾ ’ਚ ਵੱਡੀ ਘਟਨਾ, ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਚਾਰ ਬੱਚਿਆਂ ਦਾ ਪਿਓ
Tuesday, Sep 27, 2022 - 06:35 PM (IST)

ਸਮਰਾਲਾ (ਗਰਗ ਬੰਗੜ) : ਸ਼ਹਿਰ ਦੇ ਹਰਨਾਮ ਨਗਰ ਮੁਹੱਲੇ ਵਿਚ ਦੇਰ ਰਾਤ ਇਕ ਵਿਅਕਤੀ ਨੂੰ ਉਸ ਦੇ ਸਾਥੀਆਂ ਨੇ ਕੁੱਟ-ਕੁੱਟ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਹਿਚਾਣ ਮਿਕਾਈਲ ਸ਼ੇਖ ਉਮਰ 33 ਸਾਲ ਵੱਜੋਂ ਹੋਈ ਹੈ, ਜੋ ਕਿ ਪਿਛਲੇ ਕਈ ਸਾਲਾਂ ਤੋਂ ਮੁਹੱਲੇ ਵਿਚ ਬਣੀਆਂ ਝੁੱਗੀਆਂ ’ਚ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਚਾਰ ਬੱਚਿਆਂ ਦਾ ਪਿਓ ਦੱਸਿਆ ਜਾਂਦਾ ਮਿਕਾਈਲ ਸ਼ੇਖ ਮੂਲ ਰੂਪ ਵਿਚ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ ਅਤੇ ਕਈ ਸਾਲਾਂ ਤੋਂ ਇੱਥੇ ਕਬਾੜ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ : NRI ਪਤਨੀ ਨੇ ਪਤੀ ਨੂੰ ਦਿਵਾਈ ਕੈਨੇਡਾ ਦੀ PR, ਜਦੋਂ ਸੱਚ ਸਾਹਮਣੇ ਆਇਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ
ਮ੍ਰਿਤਕ ਦੇ ਭਰਾ ਕਮਲ ਸ਼ੇਖ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਕਰੀਬ ਗਿਆਰਾਂ ਵਜੇ ਉਨ੍ਹਾਂ ਦੀ ਬਸਤੀ ਵਿਚ ਕੁਝ ਵਿਅਕਤੀ ਆਪਸ ਵਿਚ ਸ਼ਰਾਬ ਪੀ ਕੇ ਲੜ ਰਹੇ ਸਨ। ਉਸ ਦਾ ਭਰਾ ਮਿਕਾਈਲ ਸ਼ੇਖ ਉਨ੍ਹਾਂ ਨੂੰ ਛੁਡਵਾਉਣ ਲਈ ਮੌਕੇ ’ਤੇ ਗਿਆ ਤਾਂ ਉਹ ਸਾਰੇ ਵਿਅਕਤੀ ਸ਼ਰਾਬੀ ਹਾਲਤ ਵਿਚ ਉਸਦੇ ਭਰਾ ਨਾਲ ਹੀ ਉਲਝ ਪਏ। ਵੇਖਦੇ ਹੀ ਵੇਖਦੇ ਇਹ ਗੱਲ ਇੰਨੀ ਵੱਧ ਗਈ ਕਿ ਉਨ੍ਹਾਂ ਵਿਅਕਤੀਆਂ ਨੇ ਉਸਦੇ ਭਰਾ ਨੂੰ ਬੜੀ ਹੀ ਬੇਰਹਿਮੀ ਨਾਲ ਕੁੱਟ-ਕੁੱਟ ਮੌਕੇ ’ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਵੀ ਪੜ੍ਹੋ : ਕੰਮ ਤੋਂ ਘਰ ਆਈ ਮਾਂ ਲੱਭਦੀ ਰਹੀ ਛੇ ਸਾਲਾ ਧੀ ਨੂੰ, ਜਦੋਂ ਸਹੁਰੇ ਦੇ ਕਮਰੇ ’ਚ ਦੇਖਿਆ ਤਾਂ ਉੱਡੇ ਹੋਸ਼
ਘਟਨਾ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ ਹਨ ਅਤੇ ਮ੍ਰਿਤਕ ਦੀ ਦੇਹ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈਂਦੇ ਹੋਏ ਕਾਰਵਾਈ ਆਰੰਭ ਕਰ ਦਿੱਤੀ ਹੈ। ਉਧਰ ਦੂਜੇ ਪਾਸੇ ਇਸ ਦਰਦਨਾਕ ਘਟਨਾ ਤੋਂ ਬਾਅਦ ਮ੍ਰਿਤਕ ਦੀ ਪਤਨੀ ਅਤੇ ਉਸਦੇ ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਤੜਕੇ 3 ਵਜੇ ਸਾਹਨੇਵਾਲ ਦੀ ਫੈਕਟਰੀ ’ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਇਕ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।