ਵੱਡੀ ਵਾਰਦਾਤ : ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਵੱਢ ਸੁੱਟਿਆ ਨੌਜਵਾਨ

Tuesday, Sep 15, 2020 - 12:25 PM (IST)

ਵੱਡੀ ਵਾਰਦਾਤ : ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਵੱਢ ਸੁੱਟਿਆ ਨੌਜਵਾਨ

ਚਵਿੰਡਾ ਦੇਵੀ (ਬਲਜੀਤ) : ਬੀਤੀ ਰਾਤ ਸਥਾਨਕ ਕਸਬੇ ਵਿਖੇ 2 ਨੌਜਵਾਨਾਂ ਉੱਪਰ ਦੂਜੀ ਧਿਰ ਵਲੋਂ ਤੇਜ਼ਧਾਰ ਹਥਿਆਰਾ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਮੌਕੇ ਜਾਣਕਾਰੀ ਅਨੁਸਾਰ ਗੰਭੀਰ ਜ਼ਖਮੀ ਹੋਏ ਬਿਕਰਮ ਉਰਫ ਬਿੱਕੋ ਪੁੱਤਰ ਗੁਲਜ਼ਾਰ ਸਿੰਘ, ਲਵਪ੍ਰੀਤ ਬਾਵਾ ਪੁੱਤਰ ਪ੍ਰਵੀਨ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਿਕਰਮ ਦੀ ਭਤੀਜੀ ਦਾ ਵਿਆਹ ਸੀ ਅਤੇ ਬਿਕਰਮ ਹਨੇਰਾ ਹੋਣ ਕਾਰਣ ਆਪਣੇ ਦੋਸਤ ਲਵਪ੍ਰੀਤ ਨੂੰ ਉਸਦੇ ਘਰ ਛੱਡਣ ਲਈ ਜਾ ਰਿਹਾ ਸੀ। ਇਸੇ ਦੌਰਾਨ ਰਸਤੇ 'ਚ ਖੜ੍ਹੇ ਪਿੰਡ ਦੇ ਹੀ ਵਿਅਤਕੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ, ਜਿਸ 'ਤੇ ਪਤਾ ਲੱਗਣ 'ਤੇ ਦੋਵਾਂ ਨੌਜਵਾਨਾਂ ਨੂੰ ਤੁਰੰਤ ਮੁੱਢਲੀ ਡਾਕਟਰੀ ਸਹਾਇਤਾ ਲਈ ਹਸਪਤਾਲ ਵਿਖੇ ਦਾਖਲ ਕਰਵਾਇਆਂ ਗਿਆ। 

ਇਹ ਵੀ ਪੜ੍ਹੋ : SGPC ਨੇ ਸ੍ਰੀ ਹਰਿਮੰਦਰ ਸਾਹਿਬ ਦੇ ਰਾਹ ਕੀਤੇ ਬੰਦ, ਮੋਰਚੇ 'ਤੇ ਬੈਠੀ ਸੰਗਤ ਦੀ ਕੀਤੀ ਕੁੱਟਮਾਰ

ਇਸ ਸਬੰਧੀ ਦੂਜੀ ਧਿਰ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ 'ਚ ਆਪਸੀ ਰੰਜਿਸ਼ ਚੱਲ ਰਹੀ ਸੀ ਅਤੇ ਇਨ੍ਹਾਂ ਵਲੋਂ ਸਾਡੇ ਲੜਕੇ ਬਬਲੂ ਨੂੰ ਜਾਨੋ ਮਾਰਨ ਦੀ ਨੀਯਤ ਨਾਲ ਸੱਟਾਂ ਮਾਰੀਆਂ ਹਨ, ਜੋ ਹਸਪਤਾਲ 'ਚ ਦਾਖ਼ਲ ਹੈ। ਇਸ ਸਬੰਧੀ ਚੌਕੀ ਇੰਚਾਰਜ ਐੱਸ. ਆਈ. ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਮੇਰੇ ਧਿਆਨ ਵਿਚ ਹੈ ਅਤੇ ਇਸ ਸਾਰੇ ਮਾਮਲੇ ਦੀ ਇੰਕੁਆਰੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ੀਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਨਸ਼ੇ ਦਾ ਕਹਿਰ ਬਾਦਸਤੂਰ ਜਾਰੀ, ਹੁਣ ਚਿੱਟੇ ਦੀ ਓਵਰਡੋਜ਼ ਕਾਰਨ ਜਵਾਨ ਕੁੜੀ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ


author

Baljeet Kaur

Content Editor

Related News