ਅੱਧੀ ਰਾਤੀਂ ਜੂਸ ਦੀ ਫੈਕਟਰੀ ''ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਮਾਲ ਸੜ ਕੇ ਹੋਇਆ ਸੁਆਹ
Wednesday, Jun 19, 2024 - 03:51 AM (IST)
ਜੈਤੋ (ਜਿੰਦਲ)- ਬੀਤੀ ਰਾਤ ਕਰੀਬ ਸਾਢੇ ਗਿਆਰਾਂ ਵਜੇ ਜੈਤੋ ਤੋਂ ਲਗਭਗ ਢਾਈ ਕਿਲੋਮੀਟਰ ਦੂਰ ਬਾਜਾਖਾਨਾ ਰੋਡ ’ਤੇ ਸਥਿਤ ਪਿੰਡ ਦਲ ਸਿੰਘ ਵਾਲਾ ਵਿਖੇ ਇਕ ਵੱਡੀ ਜੂਸ ਦੀ ਫੈਕਟਰੀ ਮਾਨੀਆ ਜੂਸ ਫੈਕਟਰੀ ਵਿਚ ਅਚਾਨਕ ਹੀ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਫੈਕਟਰੀ ਅਤੇ ਗੋਦਾਮਾਂ ਵਿਚ ਪਿਆ ਕੱਚਾ ਅਤੇ ਤਿਆਰ ਮਾਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ।
ਮਾਨੀਆ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਨਵਲ ਸਿੰਗਲਾ ਸੀ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਵਿਚ ਅਚਾਨਕ ਅੱਗ ਲੱਗ ਜਾਣ ਕਾਰਨ ਕਰੀਬ 3 ਕਰੋੜ ਰੁਪਏ ਦਾ ਕੱਚਾ ਅਤੇ ਤਿਆਰ ਮਾਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਕੋਟਕਪੂਰਾ ਤੋਂ ਅਤੇ ਇਕ ਗੱਡੀ ਬਠਿੰਡਾ ਤੋਂ ਤੁਰੰਤ ਹੀ ਮੌਕੇ ’ਤੇ ਪਹੁੰਚ ਗਈਆ ਸਨ।
ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਲੱਗਾ ਵੱਡਾ ਝਟਕਾ, ਸੀਨੀਅਰ ਆਗੂ ਨੇ ਕੀਤਾ ਪਾਰਟੀ ਛੱਡਣ ਦਾ ਐਲਾਨ
ਫੈਕਟਰੀ ਦੇ ਮੁਲਾਜ਼ਮਾਂ ਅਤੇ ਫਾਇਰ ਬ੍ਰਿਗੇਡ ਗੱਡੀਆਂ ਦੇ ਕਰਮਚਾਰੀਆਂ ਵਲੋਂ ਲਗਾਤਾਰ ਰਾਤ 12 ਵਜੋਂ ਤੋ ਸਵੇਰੇ 6 ਵਜੇ ਤੱਕ ਬਹੁਤ ਜੱਦੋ-ਜਹਿਦ ਕਾਰਨ ਉਪਰੰਤ ਇਸ ਲੱਗੀ ਹੋਈ ਭਿਆਨਕ ਅੱਗ ’ਤੇ ਕਾਬੂ ਪਾਇਆ ਗਿਆ। ਫਿਰ ਵੀ ਅੱਗ ਅੰਦਰੋ-ਅੰਦਰ ਧੁਖ ਰਹੀ ਸੀ ਅਤੇ ਕਰੀਬ ਸਾਢੇ ਨੌਂ ਵਜੇ ਫਿਰ ਅੱਗ ਦੀਆ ਜ਼ੋਰਦਾਰ ਲਪਟਾਂ ਨਿਕਲਣ ਲੱਗ ਗਈਆ। ਤਦ ਫਿਰ ਫਾਇਰ ਬ੍ਰਿਗੇਡ ਦੀ ਗੱਡੀ ਹੋਰ ਆਈ ਅਤੇ ਅਤੇ ਉਸਨੇ ਅੱਗ ’ਤੇ ਕਾਬੂ ਪਾਇਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e