ਪਟਿਆਲਾ : ਕੇਂਦਰ ਸਰਕਾਰ ਖ਼ਿਲਾਫ਼ ਸਾਬਕਾ ਫੌਜੀਆਂ ਦਾ ਵੱਡਾ ਪ੍ਰਦਰਸ਼ਨ, ਰੋਕ ਦਿੱਤੀਆਂ ਟ੍ਰੇਨਾਂ

11/25/2023 6:32:46 PM

ਪਟਿਆਲਾ/ਸ਼ੰਭੂ : ਇਕ ਰੈਂਕ ਇਕ ਪੈਨਸ਼ਨ ਦੀ ਮੰਗ ਨੂੰ ਲੈ ਕੇ 250 ਦੇ ਕਰੀਬ ਸਾਬਕਾ ਫੌਜੀ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਰੇਲਵੇ ਸਟੇਸ਼ਨ ’ਤੇ ਰੇਲਵੇ ਲਾਈਨਾਂ ’ਤੇ ਧਰਨਾ ਮਾਰ ਕੇ ਬੈਠ ਗਏ ਹਨ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਹੀ ਕਿਸਾਨਾਂ ਨੇ ਜਲੰਧਰ ਅਤੇ ਅੰਮ੍ਰਿਤਸਰ ਵਿਚ ਰੇਲਵੇ ਲਾਈਨਾਂ ਤੋਂ ਧਰਨਾ ਚੁੱਕਿਆ ਸੀ ਅਤੇ ਹੁਣ ਸਾਬਕਾ ਫੌਜੀਆਂ ਨੇ ਰੇਲ ਲਾਈਨ ਰੋਕ ਲਈ ਹੈ। ਸਾਬਕਾ ਫੌਜੀਆਂ ਦਾ ਆਖਣਾ ਹੈ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨਹੀਂ ਮੰਨੀ ਜਾ ਰਹੀ ਹੈ। ਲਿਹਾਜ਼ਾ ਉਨ੍ਹਾਂ ਮਜਬੂਰਨ ਇਹ ਕਦਮ ਚੁੱਕਣਾ ਪੈ ਰਿਹਾ ਹੈ। 

ਇਹ ਵੀ ਪੜ੍ਹੋ : ਧੀ ਜੰਮਣ ਦੀ ਖੁਸ਼ੀ ’ਚ ਕੀਤਾ ਵੱਡਾ ਪ੍ਰੋਗਰਾਮ, ਡੀ. ਜੇ. ’ਤੇ ਭੰਗੜਾ ਪਾਉਂਦਿਆਂ ਹੋਇਆ ਵਿਵਾਦ, ਸ਼ਰੇਆਮ ਕਤਲ ਕੀਤਾ ਮੁੰਡਾ

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਫੌਜੀਆਂ ਨੇ ਕਿਹਾ ਕਿ ਸਾਡੀ ਮੰਗ ਕੋਈ ਬਹੁਤੀ ਵੱਡੀ ਨਹੀਂ ਹੈ, ਅਸੀਂ ਲੰਮਾ ਸਮਾਂ ਦੇਸ਼ ਦੀ ਸੇਵਾ ਕੀਤੀ ਹੈ। ਕੇਂਦਰ ਸਰਕਾਰ ਦੀ ਸਾਬਕਾ ਫੌਜੀਆਂ ਪ੍ਰਤੀ ਨੀਤੀ ਠੀਕ ਹੈ, ਅਸੀਂ ਸ਼ਾਂਤੀ ਪਸੰਦ ਲੋਕ ਹਾਂ, ਲਿਹਾਜ਼ਾ ਮੋਦੀ ਸਰਕਾਰ ਨੂੰ ਪਹਿਲ ਦੇ ਆਧਾਰ ’ਤੇ ਸਾਡੀ ਮੰਗ ਪ੍ਰਵਾਨ ਕਰਨੀ ਚਾਹੀਦੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਵੱਡੀ ਗਿਣਤੀ ਵਿਚ ਪੁਲਸ ਬਲ ਵੀ ਮੌਕੇ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਪ੍ਰਦਰਸ਼ਨ ਦੌਰਾਨ ਪੰਜਾਬ ਤੋਂ ਦਿੱਲੀ ਆ ਰਹੀਆਂ ਟ੍ਰੇਨਾਂ ਸਭ ਤੋਂ ਵੱਧ ਪ੍ਰਭਾਵਤ ਹੋ ਰਹੀਆਂ ਹਨ ਜਦਕਿ ਕਈ ਟ੍ਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਸਾਬਕਾ ਸੈਨਿਕਾਂ ਦ ਆਖਣਾ ਹੈ ਕਿ ਉਨ੍ਹਾਂ ਦੀ ਇਹ ਮੰਗ ਅੱਜ ਨਹੀਂ ਸਗੋਂ ਕਈ ਸਾਲ ਪੁਰਾਣੀ ਹੈ ਪਰ ਇਸ ਦੇ ਬਾਵਜੂਦ ਵੀ ਕੋਈ ਗੱਲ ਸਿਰੇ ਨਹੀਂ ਲੱਗੀ ਹੈ। 

ਇਹ ਵੀ ਪੜ੍ਹੋ : ਜੇ ਤੁਸੀਂ ਵੀ ਕਰ ਰਹੇ ਕੈਨੇਡਾ ਜਾਣ ਦੀ ਤਿਆਰੀ ਤਾਂ ਜ਼ਰਾ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News