ਮਾਨ ਸਰਕਾਰ ਨੇ ਸੱਦਿਆ ਵਿਸ਼ੇਸ਼ ਇਜਲਾਸ, ਜਾਣੋ ਪੰਜਾਬ ਕੈਬਨਿਟ ਦੇ ਹੋਰ ਵੱਡੇ ਫ਼ੈਸਲੇ (ਵੀਡੀਓ)

Thursday, Feb 13, 2025 - 05:08 PM (IST)

ਮਾਨ ਸਰਕਾਰ ਨੇ ਸੱਦਿਆ ਵਿਸ਼ੇਸ਼ ਇਜਲਾਸ, ਜਾਣੋ ਪੰਜਾਬ ਕੈਬਨਿਟ ਦੇ ਹੋਰ ਵੱਡੇ ਫ਼ੈਸਲੇ (ਵੀਡੀਓ)

ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਇਸੇ ਮਹੀਨੇ 24 ਤੇ 25 ਫਰਵਰੀ ਨੂੰ ਸੱਦਿਆ ਗਿਆ ਹੈ ਕਿਉਂਕਿ ਕਾਫੀ ਸਮੇਂ ਤੋਂ ਸੰਵਿਧਾਨਿਕ ਕੰਮਕਾਰ ਪੈਂਡਿੰਗ ਪਏ ਸਨ। ਇਸ ਲਈ ਇਹ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ।

ਇਹ ਵੀ ਪੜ੍ਹੋ : ਅੱਜ ਪੰਜਾਬੀਆਂ ਲਈ ਆ ਸਕਦੈ ਵੱਡਾ ਫ਼ੈਸਲਾ! ਹੋਣ ਜਾ ਰਹੀ ਕੈਬਨਿਟ ਦੀ ਅਹਿਮ ਮੀਟਿੰਗ

ਇਸ 'ਚ ਪੈਂਡਿੰਗ ਬਿੱਲਾਂ 'ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਸਮੇਂ ਤੋਂ ਲੈ ਕੇ ਅਸੀਂ ਨੌਜਵਾਨਾਂ ਲਈ 50 ਹਜ਼ਾਰ ਤੋਂ ਉੱਪਰ ਪੋਸਟਾਂ ਭਰੀਆਂ ਚੁੱਕੇ ਹਾਂ। ਹਰਪਾਲ ਚੀਮਾ ਨੇ ਕਿਹਾ ਕਿ ਇਸੇ ਤਹਿਤ ਲਗਾਤਾਰ ਮੁੜ ਨਵੀਆਂ ਪੋਸਟਾਂ ਸੁਰਜੀਤ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅੰਦਰ 22 ਪੋਸਟਾਂ ਕੱਢੀਆਂ ਗਈਆਂ ਹਨ। ਹਰਪਾਲ ਚੀਮਾ ਨੇ ਦੱਸਿਆ ਕਿ ਸਰਕਾਰ ਨੇ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ 'ਚ 13 ਡਾਕਟਰਾਂ ਦੀ ਭਰਤੀ ਦਾ ਫ਼ੈਸਲਾ ਲਿਆ ਹੈ, ਜੋ ਕਿ ਸਪੋਰਟਸ ਇੰਜਰੀ ਨਾਲ ਸਬੰਧਿਤ ਹੋਣਗੇ ਅਤੇ ਇਹ ਖਿਡਾਰੀਆਂ ਦਾ ਇਲਾਜ ਕਰਨਗੇ।

ਇਹ ਵੀ ਪੜ੍ਹੋ : PSEB ਨੇ ਪ੍ਰੀਖਿਆਵਾਂ ਨੂੰ ਲੈ ਕੇ ਕੀਤੀ ਬੇਹੱਦ ਸਖ਼ਤੀ, ਨਾ ਮੰਨਣ ਵਾਲਿਆਂ ਦਾ ਰੁਕ ਜਾਵੇਗਾ...
ਇਸ ਤੋਂ ਇਲਾਵਾ ਆਬਕਾਰੀ ਤੇ ਕਰ ਵਿਭਾਗ ਅੰਦਰ 53 ਪੋਸਟਾਂ ਡਰਾਈਵਰਾਂ ਦੀਆਂ ਭਰੀਆਂ ਜਾ ਰਹੀਆਂ ਹਨ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ 'ਚ 822 ਪੋਸਟਾਂ ਭਰੀਆਂ ਜਾ ਰਹੀਆਂ ਹਨ। ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਸਪੋਰਟਸ ਨਾਲ ਸਬੰਧਿਤ ਪੀ. ਟੀ. ਆਈ. ਟੀਚਰਾਂ ਦੀਆਂ 2000 ਪੋਸਟਾਂ ਭਰੀਆਂ ਜਾ ਰਹੀਆਂ ਹਨ। ਮੈਡੀਕਲ ਸਿੱਖਿਆ ਦੇ ਖੇਤਰ 'ਚ 97 ਪੋਸਟਾਂ ਭਰੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਕੁੱਲ 3000 ਤੋਂ ਉੱਪਰ ਪੋਸਟਾਂ ਦੀ ਰਚਨਾ ਪੰਜਾਬ ਕੈਬਨਿਟ ਨੇ ਕੀਤੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਐੱਨ. ਆਰ. ਆਈਜ਼ ਲਈ ਵਿਸ਼ੇਸ਼ 6 ਅਦਾਲਤਾਂ ਬਣਾਈਆਂ ਜਾ ਰਹੀਆਂ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News