ਪੰਜਾਬ ਦੇ ਸਕੂਲਾਂ ਲਈ ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਸਖ਼ਤ ਹੁਕਮ

Wednesday, Oct 04, 2023 - 05:56 AM (IST)

ਪੰਜਾਬ ਦੇ ਸਕੂਲਾਂ ਲਈ ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਸਖ਼ਤ ਹੁਕਮ

ਮੋਹਾਲੀ (ਨਿਆਮੀਆਂ) : ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਸੁਧਾਰ ਕਰਨ ਅਤੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ’ਤੇ ਵਿਸ਼ੇਸ਼ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ। ਹਾਲ ਹੀ ਵਿਚ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਨੇ ਇਕ ਦਫਤਰੀ ਹੁਕਮ ਜਾਰੀ ਕਰਦੇ ਹੋਏ ਵਿਭਾਗ ਦੇ ਸਹਾਇਕ ਡਾਇਰੈਕਟਰਾਂ ਨੂੰ ਕਿਹਾ ਹੈ ਕਿ ਉਹ ਨਿੱਜੀ ਤੌਰ ’ਤੇ ਸਕੂਲਾਂ ਦਾ ਦੌਰਾ ਕਰਨ ਅਤੇ ਸਕੂਲਾਂ ਵਿਚ ਜੋ ਕਮੀਆਂ ਹਨ ਉਨ੍ਹਾਂ ਦੀ ਰਿਪੋਰਟ ਡਾਇਰੈਕਟਰ ਜਨਰਲ ਸਿੱਖਿਆ ਵਿਭਾਗ ਨੂੰ ਕਰਨ। ਇਨ੍ਹਾਂ ਅਫਸਰਾਂ ਨੂੰ ਵੱਖ-ਵੱਖ ਜ਼ਿਲ੍ਹੇ ਅਲਾਟ ਕਰ ਦਿੱਤੇ ਗਏ ਹਨ ਅਤੇ ਮਹੀਨੇ ਵਿਚ ਘੱਟੋ-ਘੱਟ ਦੋ ਵਾਰ ਸਕੂਲਾਂ ਦੇ ਦੌਰੇ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਖ਼ੌਫਨਾਕ ਵਾਰਦਾਤ, ਚਾਰ ਸਾਲਾ ਮਾਸੂਮ ਬੱਚੇ ਦੀ ਦਿੱਤੀ ਬਲੀ

ਸਿੱਖਿਆ ਸਕੱਤਰ ਵਲੋਂ ਸਿੱਖਿਆ ਵਿਭਾਗ ਦੇ ਵੱਖ-ਵੱਖ ਸਹਾਇਕ ਡਾਇਰੈਕਟਰਾਂ ਦੀ ਵੱਖੋ-ਵੱਖ ਜ਼ਿਲ੍ਹਿਆਂ ਵਿਚ ਵਿਜ਼ਿਟ ਕਰਨ ਲਈ ਬਕਾਇਦਾ ਡਿਊਟੀ ਲਗਾਈ ਗਈ ਹੈ ਅਤੇ ਉਨ੍ਹਾਂ ਨੂੰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਨੋਡਲ ਅਫਸਰ ਨਿਯੁਕਤ ਕਰ ਦਿੱਤਾ ਹੈ। ਸਹਾਇਕ ਡਾਇਰੈਕਟਰਾਂ ਦੇ ਨਾਂ ਜਾਰੀ ਇਸ ਹੁਕਮ ਵਿਚ ਸਿੱਖਿਆ ਸਕੱਤਰ ਵਲੋਂ ਕਿਹਾ ਗਿਆ ਹੈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨਾ ਤਾਂ ਹੀ ਸੰਭਵ ਹੈ ਜੇਕਰ ਸਹਾਇਕ ਡਾਇਰੈਕਟਰਾਂ ਵਲੋਂ ਸਕੂਲਾਂ ਨੂੰ ਰੈਗੂਲਰ ਵਿਜ਼ਿਟ ਕੀਤਾ ਜਾਵੇ। ਇਹ ਹਦਾਇਤ ਕੀਤੀ ਗਈ ਹੈ ਕਿ ਇਹ ਅਧਿਕਾਰੀ ਅਲਾਟ ਕੀਤੇ ਜ਼ਿਲ੍ਹੇ ਦੇ ਸਕੂਲਾਂ ਵਿਚ ਇਕ ਵਾਰ ਪਹਿਲੇ 15 ਦਿਨਾਂ ਵਿਚ ਅਤੇ ਦੂਜੀ ਵਾਰ ਪਿਛਲੇ 15 ਦਿਨਾਂ ਵਿਚ ਜਾਣਾ ਯਕੀਨੀ ਬਣਾਉਣਗੇ, ਜਿਨ੍ਹਾਂ ਸਕੂਲਾਂ ਦਾ ਇਹ ਅਧਿਕਾਰੀ ਦੌਰਾ ਕਰਨਗੇ ਉਨ੍ਹਾਂ ਦੀ ਰਿਪੋਰਟ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨੂੰ ਭੇਜੀ ਜਾਵੇਗੀ ਜਿਹੜੇ ਕਿ ਸਾਰੀਆਂ ਰਿਪੋਰਟਾਂ ਨੂੰ ਸਕੰਲਿਤ ਕਰਕੇ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਅੱਗੋਂ ਭੇਜਣਗੇ। 

ਇਹ ਵੀ ਪੜ੍ਹੋ : ਗੜ੍ਹਸ਼ੰਕਰ ਦੇ ਨੌਜਵਾਨ ਦੀ ਕਿਸਮਤ ਨੇ ਮਾਰੀ ਪਲਟੀ, ਰਾਤੋ-ਰਾਤ ਬਣਿਆ ਲੱਖ ਪਤੀ

ਦਫਤਰੀ ਹੁਕਮ ਅਨੁਸਾਰ ਲਵੀਸ਼ ਚਾਵਲਾ ਤਰਨਤਾਰਨ, ਅਮਨਦੀਪ ਕੌਰ ਨੂੰ ਮਾਨਸਾ, ਕਰਮਜੀਤ ਕੌਰ ਨੂੰ ਬਠਿੰਡਾ, ਕੰਚਨ ਸ਼ਰਮਾ ਨੂੰ ਸ੍ਰੀ ਮੁਕਤਸਰ ਸਾਹਿਬ, ਕੁਲਦੀਪ ਬਾਠ ਨੂੰ ਫਰੀਦਕੋਟ, ਰਾਜੇਸ਼ ਭਾਰਤਵਾਜ ਨੂੰ ਫਿਰੋਜ਼ਪੁਰ, ਜਸਕੀਰਤ ਕੌਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਗੁਰਜੋਤ ਸਿੰਘ ਨੂੰ ਗੁਰਦਾਸਪੁਰ, ਬਿੰਦੂ ਗੁਲਾਟੀ ਨੂੰ ਹੁਸ਼ਿਆਰਪੁਰ, ਸੁਨੀਲ ਕੁਮਾਰ ਨੂੰ ਜਲੰਧਰ, ਵਿਜੈ ਸ਼ਰਮਾ ਨੂੰ ਕਪੂਰਥਲਾ, ਸੰਦੀਪ ਵਰਮਾ ਨੂੰ ਲੁਧਿਆਣਾ, ਹਰਪ੍ਰੀਤ ਸਿੰਘ ਨੂੰ ਮੋਗਾ, ਦੀਪਕ ਕੁਮਾਰ ਨੂੰ ਬਰਨਾਲ, ਕਵਿਤਾ ਮਿੱਤਲ ਨੂੰ ਮਲੇਰਕੋਟਲਾ, ਹਰਵਿੰਦਰ ਕੌਰ ਨੂੰ ਰੂਪਨਗਰ, ਮੁਹਿੰਦਰ ਸਿੰਘ ਨੂੰ ਪਠਾਨਕੋਟ, ਸੁਨੀਤਾ ਨੂੰ ਪਟਿਆਲਾ, ਸੀਮਾ ਖੇੜਾ ਨੂੰ ਫਾਜ਼ਿਲਕਾ, ਜਸਵਿੰਦਰ ਕੌਰ ਨੂੰ ਸੰਗਰੂਰ, ਡਿੰਪੀ ਧੀਰ ਨੂੰ ਸ਼ਹੀਦ ਭਗਤ ਸਿੰਘ ਨਗਰ, ਤਨਜੀਤ ਕੌਰ ਨੂੰ ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਅਤੇ ਮਹੇਸ਼ ਕੁਮਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲਿਆਂ ਦੇ ਨੋਡਲ ਅਫਸਰ ਨਿਯੁਕਤੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਦਿੱਤਾ ਪੱਤਰ ਦਾ ਜਵਾਬ, ਆਖੀਆਂ ਇਹ ਗੱਲਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News