ਪੰਜਾਬ ਸਰਕਾਰ ਦਾ ਸੇਵਾਮੁਕਤ ਪਟਵਾਰੀਆਂ ਨੂੰ ਲੈ ਕੇ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ

Saturday, Jul 27, 2024 - 12:15 PM (IST)

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ ਲੈਂਦੇ ਹੋਏ ਸੇਵਾਮੁਕਤ ਪਟਵਾਰੀਆਂ ਦੀ ਸੇਵਾ 'ਚ ਵਾਧਾ ਕਰ ਦਿੱਤਾ ਗਿਆ ਹੈ। ਸਰਕਾਰ ਵਲੋਂ ਇਨ੍ਹਾਂ ਪਟਵਾਰੀਆਂ ਦੀ ਸੇਵਾ 'ਚ 6 ਮਹੀਨਿਆਂ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ 1 ਜੁਲਾਈ ਤੋਂ 31 ਦਸੰਬਰ, 2024 ਤੱਕ ਕੀਤਾ ਗਿਆ ਹੈ।

ਇਹ ਵੀ ਪੜ੍ਹੋ : PGI ਬਾਹਰ ਨਿਹੰਗ ਸਿੰਘ ਨੇ ਕੀਤੀ ਵੱਡੀ ਵਾਰਦਾਤ, ਮਗਰੋਂ ਚੌਰਾਹੇ 'ਤੇ ਖੜ੍ਹੇ ਹੋ ਲਹਿਰਾਈ ਤਲਵਾਰ

ਦੱਸ ਦੇਈਏ ਕਿ ਖ਼ਾਲੀ ਪਈਆਂ ਅਸਾਮੀਆਂ 'ਤੇ 30 ਜੂਨ, 2024 ਤੱਕ ਰਿਟਾਇਰਡ ਪਟਵਾਰੀ ਰੱਖੇ ਗਏ ਸਨ। ਸੂਬੇ 'ਚ ਪਟਵਾਰੀਆਂ ਦੀ ਘਾਟ ਨੂੰ ਮੁੱਖ ਰੱਖਦਿਆਂ ਇਹ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਸਵਾਈਨ ਫਲੂ' ਦੇ ਪਹਿਲੇ ਕੇਸ ਦੀ ਪੁਸ਼ਟੀ, ਇਕ ਦਿਨ ਪਹਿਲਾਂ ਹੀ ਜਾਰੀ ਹੋਈ ਸੀ Advisory

ਇਸ ਤੋਂ ਇਲਾਵਾ ਠੇਕੇ ਦੇ ਆਧਾਰ 'ਤੇ ਭਰਤੀ ਪਟਵਾਰੀਆਂ ਨੂੰ 1 ਜੁਲਾਈ, 2024 ਤੋਂ 31 ਦਸੰਬਰ, 2024 ਤੱਕ ਤਨਖ਼ਾਹ ਅਦਾਇਗੀ ਕਰਨ ਲਈ ਵਾਧੂ ਬਜਟ ਦਾ ਸੋਧੇ ਬਜਟ ਅਨੁਮਾਨ 2024--25 'ਚ ਉਪਬੰਧ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।


 


Babita

Content Editor

Related News