Big Breaking : ਅਮੂਲ ਤੋਂ ਬਾਅਦ ਵੇਰਕਾ ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ

Friday, Feb 03, 2023 - 08:11 PM (IST)

Big Breaking : ਅਮੂਲ ਤੋਂ ਬਾਅਦ ਵੇਰਕਾ ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ

ਜਲੰਧਰ : ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਨੂੰ ਲੈ ਕੇ ਇਕ ਹੋਰ ਝਟਕਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮੂਲ ਦੁੱਧ ਦੀਆਂ ਕੀਮਤਾਂ ਵਧਣ ਤੋਂ ਬਾਅਦ ਹੁਣ ਵੇਰਕਾ ਨੇ ਵੀ ਆਪਣੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਵੇਰਕਾ, ਜੋ ਪੰਜਾਬ ਵਿਚ ਦੁੱਧ ਦਾ ਇਕ ਵੱਡਾ ਸਪਲਾਇਰ ਹੈ ਅਤੇ ਇਹ ਲੱਗਭਗ ਪੂਰੇ ਪੰਜਾਬ ’ਚ ਸਪਲਾਈ ਕੀਤਾ ਜਾਂਦਾ ਹੈ, ਨੇ ਵੀ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਇਸ ਤਰ੍ਹਾਂ ਦੁੱਧ ਦੀਆਂ ਕੀਮਤਾਂ ’ਚ ਵਾਧੇ ਨੂੰ ਪੰਜਾਬ ਦੇ ਲੋਕਾਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਦੁੱਧ ਦੀਆਂ ਨਵੀਆਂ ਕੀਮਤਾਂ ਕੱਲ੍ਹ ਤੋਂ ਲਾਗੂ ਹੋਣਗੀਆਂ, ਜਿਸ ਤਹਿਤ ਵੇਰਕਾ ਦਾ ਅੱਧਾ ਲੀਟਰ ਦੁੱਧ ਹੁਣ 30 ਰੁਪਏ ਅਤੇ 1 ਲੀਟਰ ਦੁੱਧ ਦਾ ਪੈਕੇਟ 60 ਰੁਪਏ ਵਿਚ ਮਿਲੇਗਾ।

ਇਹ ਖ਼ਬਰ ਵੀ ਪੜ੍ਹੋ : ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ, ਚੁੱਕੇ ਵੱਡੇ ਸਵਾਲ

ਜ਼ਿਕਰਯੋਗ ਹੈ ਕਿ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਇਸ ਦੇ ਨਾਲ ਹੀ ਦੁੱਧ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਨੂੰ ਲੋਕਾਂ ਦੀਆਂ ਜੇਬਾਂ ’ਤੇ ਵੱਡਾ ਬੋਝ ਮੰਨਿਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਦੁੱਧ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਆਮ ਲੋਕਾਂ ਦੇ ਘਰੇਲੂ ਖਰਚ ’ਤੇ ਹੋਰ ਬੋਝ ਪੈ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਪੁਲਸ ਦੀ ਮਿੰਨੀ ਬੱਸ ਤੇ ਕਾਰ ਵਿਚਾਲੇ ਵਾਪਰਿਆ ਭਿਆਨਕ ਹਾਦਸਾ

ਰੇਟ ਲਿਸਟ ਅਨੁਸਾਰ ਵੇਰਕਾ ਦਾ ਮਿਆਰੀ ਦੁੱਧ, ਜੋ ਪਹਿਲਾਂ 57 ਰੁਪਏ ਪ੍ਰਤੀ ਲੀਟਰ ਸੀ, ਹੁਣ 60 ਰੁਪਏ ਵਿਚ ਮਿਲੇਗਾ। ਉਥੇ ਹੀ ਦੁੱਧ ਦਾ ਅੱਧਾ ਲੀਟਰ ਦਾ ਪੈਕੇਟ ਪਹਿਲਾਂ 29 ਰੁਪਏ ਵਿਚ ਮਿਲਦਾ ਸੀ, ਹੁਣ ਇਹ 30 ਰੁਪਏ ਵਿਚ ਮਿਲੇਗਾ। ਇਸੇ ਤਰ੍ਹਾਂ ਡੇਢ ਲੀਟਰ ਦਾ ਪੈਕਟ 83 ਰੁਪਏ ’ਚ ਮਿਲਦਾ ਸੀ, ਹੁਣ 89 ਰੁਪਏ ’ਚ ਮਿਲੇਗਾ। ਇਸੇ ਤਰ੍ਹਾਂ ਫੁੱਲ ਕਰੀਮ ਵਾਲੇ ਦੁੱਧ ’ਚ 6 ਰੁਪਏ ਦਾ ਵਾਧਾ ਕੀਤਾ ਗਿਆ ਹੈ ਕਿਉਂਕਿ ਇਹ ਪੈਕੇਟ ਪਹਿਲਾਂ 60 ਰੁਪਏ ਪ੍ਰਤੀ ਲੀਟਰ ’ਚ ਮਿਲਦਾ ਸੀ, ਹੁਣ 66 ਰੁਪਏ ’ਚ ਮਿਲੇਗਾ। ਦੂਜੇ ਪਾਸੇ ਫੁੱਲ ਕਰੀਮ ਦਾ 1.5 ਕਿਲੋ ਦਾ ਪੈਕੇਟ 93 ਤੋਂ 98 ਰੁਪਏ ਵਿਚ ਮਿਲੇਗਾ। ਇਸੇ ਤਰ੍ਹਾਂ ਟੋਨਡ ਦੁੱਧ 51 ਰੁਪਏ ਪ੍ਰਤੀ ਲੀਟਰ ਸੀ, ਜੋ ਹੁਣ 54 ਰੁਪਏ ਵਿਚ ਮਿਲੇਗਾ ਅਤੇ ਗਾਂ ਦੇ ਦੁੱਧ ਦਾ ਅੱਧਾ ਲੀਟਰ ਪੈਕੇਟ 27 ਰੁਪਏ ਤੋਂ ਵਧਾ ਕੇ 28 ਰੁਪਏ ਕਰ ਦਿੱਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ (ਵੀਡੀਓ)

PunjabKesari


author

Manoj

Content Editor

Related News