ਸਮਾਗਮ ''ਤੇ ਗਏ ਪਰਿਵਾਰਕ ਮੈਂਬਰਾਂ ਨੂੰ ਘਰ ਆਉਂਣ ''ਤੇ ਲੱਗਾ ਵੱਡਾ ਝਟਕਾ

Saturday, Jul 22, 2017 - 02:11 PM (IST)


ਝਬਾਲ(ਨਰਿੰਦਰ)—ਬੀਤੀ ਰਾਤ ਸਥਾਨਕ ਅੱਡਾ ਝਬਾਲ ਵਿਖੇ ਚੋਰਾਂ ਵੱਲੋਂ ਇਕ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਸੂਚਨਾ ਮਿਲੀ ਹੈ। 
ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਕੇਵਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸਮਾਗਮ 'ਤੇ ਗਿਆ ਹੋਇਆ ਸੀ, ਘਰ ਵਾਪਸ ਆਉਂਣ 'ਤੇ ਦੇਖਿਆ ਕਿ ਸਾਰਾ ਸਾਮਾਨ ਬਿਖਰਿਆਂ ਹੋਇਆ ਸੀ। ਚੋਰਾਂ ਨੇ ਕਮਰੇ 'ਚ ਪਈ ਗੋਦਰੇਜ ਦੀ ਅਲਮਾਰੀ ਤੋੜ ਕੇ ਅੰਦਰੋ 32 ਬੋਰ ਦਾ ਪਿਸਟਲ, ਮੈਗਜੀਨ, ਐਪਲ ਦਾ ਆਈ ਪੇਡ, ਮੋਬਾਇਲ, ਚਾਂਦੀ ਦੇ ਸਿੱਕੇ ਅਤੇ 4 ਮਹਿੰਗੀਆਂ ਘੜੀਆਂ ਚੋਰੀ ਕਰਕੇ ਲੈ ਗਏ ਸਨ। ਘਰ ਦੇ ਮਾਲਕ ਕੇਵਲ ਸਿੰਘ ਪੁੱਤਰ ਬਲਦੇਵ ਸਿੰਘ ਨੇ ਇਸ ਸਬੰਧੀ ਸਾਰੀ ਸੂਚਨਾ ਥਾਣਾ ਝਬਾਲ ਵਿਖੇ ਕਰਵਾਈ ਹੈ। ਥਾਣੇਦਾਰ ਨਰਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।


Related News