ਪੰਜਾਬ ''ਚ ਪਹਿਲਾਂ ਵੀ ਹੋ ਚੁੱਕੇ ਨੇ ''ਵੱਡੇ ਧਮਾਕੇ'', ਹਿਲਾ ਕੇ ਰੱਖ ਦਿੱਤੇ ਸੀ ਸੂਬੇ ਦੇ ਲੋਕ

12/24/2021 1:27:03 PM

ਚੰਡੀਗੜ੍ਹ : ਲੁਧਿਆਣਾ ਕੋਰਟ ਕੰਪਲੈਕਸ 'ਚ ਬੀਤੇ ਦਿਨ ਹੋਏ ਵੱਡੇ ਬੰਬ ਧਮਾਕੇ ਨੂੰ ਪੂਰੇ ਪੰਜਾਬ ਨੂੰ ਕੰਬਾ ਛੱਡਿਆ। ਪੁਲਸ ਨੂੰ ਅਜੇ ਤੱਕ ਇਸ ਮਾਮਲੇ 'ਚ ਕੁੱਝ ਵੀ ਪੁਖ਼ਤਾ ਸਬੂਤ ਨਹੀਂ ਮਿਲੇ ਹਨ। ਪੁਲਸ ਵੱਲੋਂ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ 'ਚ ਕਈ ਵੱਡੇ ਧਮਾਕੇ ਹੋਏ ਹਨ, ਜਿਨ੍ਹਾਂ 'ਚ ਕਈ ਲੋਕਾਂ ਦੀ ਜਾਨ ਚਲੀ ਗਈ। ਜਾਣੋ ਇਹ ਧਮਾਕੇ ਕਦੋਂ ਅਤੇ ਕਿੱਥੇ ਹੋਏ-

ਇਹ ਵੀ ਪੜ੍ਹੋ : ਮਜੀਠੀਆ 'ਤੇ ਦਰਜ FIR ਬਾਰੇ CM ਚੰਨੀ ਦਾ ਵੱਡਾ ਖ਼ੁਲਾਸਾ, ਜਾਣੋ ਪ੍ਰੈੱਸ ਕਾਨਫਰੰਸ 'ਚ ਕੀ ਬੋਲੇ
15 ਮਾਰਚ, 1997
ਜਲੰਧਰ ਰੇਲਵੇ ਸਟੇਸ਼ਨ ’ਤੇ ਧਮਾਕਾ, 6 ਦੀ ਮੌਤ, 13 ਜ਼ਖ਼ਮੀ
31 ਜਨਵਰੀ, 2002
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਤਰਾਨਾ ’ਚ ਪੰਜਾਬ ਰੋਡਵੇਜ਼ ਦੀ ਬੱਸ ’ਚ ਹੋਏ ਧਮਾਕੇ ’ਚ 2 ਲੋਕਾਂ ਦੀ ਮੌਤ ਹੋ ਗਈ ਸੀ ਤੇ 12 ਹੋਰ ਜ਼ਖਮੀ ਹੋ ਗਏ ਸਨ।
31 ਮਾਰਚ, 2002
ਲੁਧਿਆਣਾ ਤੋਂ ਤਕਰੀਬਨ 20 ਕਿਲੋਮੀਟਰ ਦੂਰ ਦੋਰਾਹਾ ’ਚ ਫਿਰੋਜ਼ਪੁਰ-ਧਨਬਾਦ ਐਕਸਪ੍ਰੈੱਸ ਟ੍ਰੇਨ ’ਚ ਹੋਏ ਬੰਬ ਧਮਾਕੇ ’ਚ 2 ਲੋਕਾਂ ਦੀ ਮੌਤ ਹੋ ਗਈ ਤੇ 28 ਹੋਰ ਜ਼ਖਮੀ ਹੋ ਗਏ ਸਨ।
28 ਅਪ੍ਰੈਲ, 2006
ਜਲੰਧਰ ਬੱਸ ਟਰਮੀਨਲਸ ’ਤੇ 45 ਮੁਸਾਫ਼ਰਾਂ ਨੂੰ ਲੈ ਜਾ ਰਹੀ ਇਕ ਬੱਸ ’ਚ ਹੋਏ ਬੰਬ ਧਮਾਕੇ ’ਚ ਘੱਟੋ-ਘੱਟ 8 ਲੋਕ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ : ਲੁਧਿਆਣਾ : ਬੰਬ ਧਮਾਕੇ ਨਾਲ ਵਿਅਕਤੀ ਦੇ ਚਿੱਥੜੇ ਉੱਡੇ, 10 ਫੁੱਟ ਉੱਚੀ ਛੱਤ 'ਤੇ ਜਾ ਪਏ ਖੂਨ ਦੇ ਛਿੱਟੇ
14 ਅਕਤੂਬਰ, 2007
ਲੁਧਿਆਣਾ ’ਚ ਸ਼ਿੰਗਾਰ ਸਿਨੇਮਾ ਹਾਲ ’ਚ ਹੋਏ ਬੰਬ ਧਮਾਕੇ ’ਚ 10 ਸਾਲਾ ਬੱਚੇ ਸਣੇ 7 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖ਼ਮੀ ਹੋ ਗਏ ਸਨ।
27 ਜੁਲਾਈ, 2015
ਗੁਰਦਾਸਪੁਰ ਜ਼ਿਲ੍ਹੇ ਦੇ ਇਕ ਪੁਲਸ ਥਾਣੇ ’ਤੇ 3 ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ’ਚ ਪੰਜਾਬ ਦੇ ਇਕ ਪੁਲਸ ਸੁਪਰੀਟੈਂਡੈਂਟ ਸਣੇ 7 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ 3 ਅੱਤਵਾਦੀ ਵੀ ਮਾਰੇ ਗਏ ਸਨ।
5 ਦਸੰਬਰ, 2015
ਡੁਗਰੀ ਪਿੰਡ ਮਕਸੂਦਾਂ ’ਚ ਇਕ ਮਾਰੂਤੀ ਸਵਿੱਫਟ ਕਾਰ ’ਚ ਬੰਬ ਧਮਾਕਾ ਹੋਇਆ ਸੀ। ਘਟਨਾ ’ਚ ਮੋਤੀਨਗਰ ਦੇ ਰਹਿਣ ਵਾਲੇ ਅਜੈ ਕੁਮਾਰ ਦੀ ਮੌਤ ਹੋ ਗਈ ਸੀ ਤੇ ਗਦਈਪੁਰ ਦੇ ਰਹਿਣ ਵਾਲੇ ਜਗਮੋਹਨ ਸਿੰਘ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ : ਨਵ-ਵਿਆਹੁਤਾ ਕੁੜੀ ਨਾਲ ਦਗ਼ਾ ਕਮਾ ਗਿਆ ਦਰਿੰਦਾ ਪਤੀ, ਟੱਪੀਆਂ ਦਰਿੰਦਗੀ ਦੀਆਂ ਹੱਦਾਂ
2 ਜਨਵਰੀ, 2016
ਤੜਕੇ ਸਵੇਰੇ 3.30 ਵਜੇ ਪੰਜਾਬ ਦੇ ਪਠਾਨਕੋਟ ’ਚ ਪਠਾਨਕੋਟ ਹਵਾਈ ਫੌਜ ਸਟੇਸ਼ਨ ’ਤੇ ਭਾਰੀ ਮਾਤਰਾ ’ਚ ਗੋਲਾ ਬਾਰੂਦ ਨਾਲ ਲੈਸ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨਾਲ ਮੁਕਾਬਲੇ ’ਚ 2 ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਕਿ 3 ਹੋਰ ਜ਼ਖਮੀ ਸਿਪਾਹੀਆਂ ਨੇ ਹਸਪਤਾਲ ’ਚ ਦਮ ਤੋੜ ਦਿੱਤਾ ਸੀ। ਸਾਰੇ ਅੱਤਵਾਦੀ ਵੀ ਮਾਰੇ ਗਏ ਸਨ।
31 ਜਨਵਰੀ, 2017
ਪੰਜਾਬ ’ਚ ਵਿਧਾਨ ਸਭਾ ਚੋਣਾਂ ਦੌਰਾਨ 31 ਜਨਵਰੀ 2017 ਨੂੰ ਤਲਵੰਡੀ ਸਾਬੋ ਹਲਕੇ ’ਚ ਕਾਂਗਰਸ ਉਮੀਦਵਾਰ ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਦੀ ਮੌੜ ਮੰਡੀ ’ਚ ਹੋਈ ਚੋਣ ਰੈਲੀ ’ਚ ਧਮਾਕਾ ਹੋਇਆ ਸੀ। ਇਸ ਧਮਾਕੇ ’ਚ 5 ਬੱਚਿਆਂ ਸਣੇ 7 ਲੋਕਾਂ ਦੀ ਮੌਤ ਹੋ ਗਈ ਸੀ।
14 ਸਤੰਬਰ, 2018
ਮਕਸੂਦਾਂ ਥਾਣੇ ਦੇ ਅੰਦਰ 14 ਸਤੰਬਰ ਦੀ ਸ਼ਾਮ ਤਕਰੀਬਨ ਸਾਢੇ 7 ਵਜੇ 4 ਬੰਬ ਸੁੱਟੇ ਗਏ ਸਨ।
15 ਸਤੰਬਰ, 2021
ਫਾਜ਼ਿਲਕਾ ਦੇ ਜਲਾਲਾਬਾਦ ’ਚ ਧਮਾਕੇ ’ਚ 1 ਦੀ ਮੌਤ, ਮੋਟਰਸਾਈਕਲ ਧਮਾਕਾ, ਟਿਫਿਨ ਬੰਬ।
7, ਨਵੰਬਰ 2021
ਨਵਾਂਸ਼ਹਿਰ ਦੇ ਸੀ. ਆਈ. ਏ. ਸਟਾਫ ਦਫ਼ਤਰ ’ਚ ਹੋਇਆ ਸੀ ਬੰਬ ਧਮਾਕਾ। ਪੁਲਸ ਨੇ ਦਰਜ ਕੀਤਾ ਮਾਮਲਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News