ਰਾਤ ਨੂੰ ਲੋਹੜੀ ਦੇ ਪ੍ਰੋਗਰਾਮ ਤੋਂ ਪਰਤਣ ਦੌਰਾਨ ਵਾਪਰਿਆ ਵੱਡਾ ਹਾਦਸਾ, ਪੂਰਾ ਪਰਿਵਾਰ ਹੋ ਗਿਆ ਖ਼ਤਮ

Friday, Jan 14, 2022 - 06:34 PM (IST)

ਰਾਤ ਨੂੰ ਲੋਹੜੀ ਦੇ ਪ੍ਰੋਗਰਾਮ ਤੋਂ ਪਰਤਣ ਦੌਰਾਨ ਵਾਪਰਿਆ ਵੱਡਾ ਹਾਦਸਾ, ਪੂਰਾ ਪਰਿਵਾਰ ਹੋ ਗਿਆ ਖ਼ਤਮ

ਬੁਢਲਾਡਾ (ਬਾਂਸਲ) : ਰਿਸ਼ਤੇਦਾਰੀ ਵਿਚ ਲੋਹੜੀ ਦਾ ਤਿਉਹਾਰ ਮਨਾ ਕੇ ਘਰ ਪਰਤ ਰਹੇ ਪਰਿਵਾਰ ਦੀ ਕਾਰ ਭਿਆਨਕ ਹਾਦਸੇ ਦੀ ਸ਼ਿਕਾਰ ਹੋ ਗਈ। ਦਿਲ ਕੰਬਾਅ ਦੇਣ ਵਾਲੇ ਇਸ ਹਾਦਸੇ ਵਿਚ ਪਤੀ-ਪਤਨੀ ਅਤੇ ਬੱਚੇ ਦੀ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੋਪੀ ਸਿੰਘ (31) ਪੁੱਤਰ ਭਾਗ ਸਿੰਘ ਪਤਨੀ ਗੀਤਾ ਰਾਣੀ (30) ਅਤੇ ਪੁੱਤਰੀ ਰੱਜੋ (2) ਰਿਸ਼ਤੇਦਾਰੀ ਵਿਚ ਲੋਹੜੀ ਦਾ ਤਿਉਹਾਰ ਮਨਾਉਣ ਉਪਰੰਤ ਪਿੱਡ ਬੱਛੋਆਣਾ ਤੋਂ ਪਿੰਡ ਫਤਿਹਗੜ੍ਹ (ਸੰਗਰੂਰ) ਨੂੰ ਜਾ ਰਹੇ ਸੀ ਕਿ ਅਚਾਨਕ ਪਿੰਡ ਦੋਦੜਾ ਦੇ ਨਜ਼ਦੀਕ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਇਕ ਦਰਖੱਤ ਨਾਲ ਜਾ ਟਕਰਾਈ।

ਇਹ ਵੀ ਪੜ੍ਹੋ : ਬਠਿੰਡਾ ਗੈਂਗਵਾਰ ’ਚ ਵੱਡਾ ਖ਼ੁਲਾਸਾ, ਕੈਨੇਡਾ ’ਚ ਰਚੀ ਗਈ ਸੀ ਸਾਜ਼ਿਸ਼, ਗੈਂਗਸਟਰ ਸੁੱਖਾ ਨੇ ਫੇਸਬੁੱਕ ’ਤੇ ਲਈ ਜ਼ਿੰਮੇਵਾਰੀ

ਇਸ ਭਿਆਨਕ ਹਾਦਸੇ ਵਿਚ ਤਿੰਨਾਂ ਦੀ ਮੌਕੇ ’ਤੇ ਹੀ ਮੋਤ ਹੋ ਗਈ। ਉਧਰ ਸਦਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਰਾਹਗੀਰਾ ਦੀ ਮਦਦ ਨਾਲ ਮ੍ਰਿਤਕਾ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਭਿਜਵਾਇਆ। ਸਹਾਇਕ ਥਾਣੇਦਾਰ ਪਵਿੱਤਰ ਸਿੰਘ ਨੇ ਮ੍ਰਿਤਕ ਦੇ ਭਰਾ ਓਮ ਪ੍ਰਕਾਸ਼ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਧਾਰਾ 174 ਅਧੀਨ ਲਾਸ਼ਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰ ਨੂੰ ਸੌਂਪ ਦਿੱਤੀਆ ਹਨ। ਘਟਨਾ ਤੋਂ ਬਾਅਦ ਇਲਾਕੇ ਭਰ ਵਿਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ : ਆਨਲਾਈਨ ਵੀਡੀਓ ਸੈਕਸ ਦੀ ਗੰਦੀ ਖੇਡ ’ਚ ਬਰਬਾਦ ਹੋ ਰਹੇ ਨੌਜਵਾਨ, ਬਲੈਕਮੇਲ ਕਰਕੇ ਠੱਗੇ ਜਾ ਰਹੇ ਲੱਖਾਂ ਰੁਪਏ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News