ਵੱਡੀ ਵਾਰਦਾਤ: ਦਿਨ-ਦਿਹਾੜੇ ਹਮਲਾਵਰਾਂ ਨੇ ਕਾਰ ਸਵਾਰ ਨੂੰ ਮਾਰੀਆਂ ਅੰਨ੍ਹੇਵਾਹ ਗੋਲੀਆਂ

Monday, Oct 05, 2020 - 04:45 PM (IST)

ਵੱਡੀ ਵਾਰਦਾਤ: ਦਿਨ-ਦਿਹਾੜੇ ਹਮਲਾਵਰਾਂ ਨੇ ਕਾਰ ਸਵਾਰ ਨੂੰ ਮਾਰੀਆਂ ਅੰਨ੍ਹੇਵਾਹ ਗੋਲੀਆਂ

ਤਰਨਤਾਰਨ (ਰਮਨ) : ਅੰਮ੍ਰਿਤਸਰ-ਬਾਈਪਾਸ ਨੇੜੇ ਕੁਝ ਵਿਅਕਤੀਆਂ ਵਲੋਂ ਇਕ ਕਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਹੁਰੇ ਪਰਿਵਾਰ ਤੋਂ ਦੁਖੀ ਇੰਜੀਨੀਅਰ ਨੇ ਚੁੱਕਿਆ ਖ਼ੌਫ਼ਨਾਕ ਕਦਮ
PunjabKesariਜਾਣਕਾਰੀ ਮੁਤਾਬਕ ਇਸ ਦੌਰਾਨ ਕਿਸੇ ਤਰ੍ਹਾਂ ਕਾਰ ਚਾਲਕ ਆਪਣੀ ਜਾਨ ਬਚਾਅ ਕੇ ਭੱਜ ਨਿਕਲਿਆ ਪਰ ਉਥੇ ਇਕ ਸੰਸਥਾ ਵਲੋਂ ਲੰਗਰ ਲਗਾਇਆ ਗਿਆ ਸੀ, ਜਿਸ ਕਾਰਨ ਰਾਹਗੀਰਾਂ ਨੂੰ ਗੋਲੀਆਂ ਦੇ ਖੋਲ ਲੱਗ ਗਏ ਤੇ ਇਕ ਬੱਚੇ ਸਮੇਤ 3 ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।  ਸੂਤਰਾਂ ਮੁਤਾਬਕ ਕਰੀਬ ਦੋ ਦਰਜਨ ਗੋਲੀਆਂ ਹਮਲਾਵਾਰਾਂ ਵਲੋਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਏ। ਫ਼ਿਲਹਾਲ ਗੋਲੀਆਂ ਚਲਾਉਣ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ। ਪੁਲਸ ਵਲੋਂ ਇਸ ਸਬੰਧੀ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਸੜਕ 'ਤੇ ਕੁੜੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ, ਸਿਰ 'ਤੇ ਮਾਰੀਆਂ ਹਾਕੀਆਂ (ਵੀਡੀਓ)


author

Baljeet Kaur

Content Editor

Related News