ਵਾਰ-ਵਾਰ ਵੱਡੀਆਂ ਜਿੰਮੇਵਾਰੀਆਂ ਮਿਲਣਾ ਪਾਰਟੀ ਲਈ ਵਫਾਦਾਰੀ ਦਾ ਨਤੀਜਾ: ਬੀਬੀ ਜਗੀਰ ਕੌਰ

Tuesday, Jun 09, 2020 - 12:33 AM (IST)

ਵਾਰ-ਵਾਰ ਵੱਡੀਆਂ ਜਿੰਮੇਵਾਰੀਆਂ ਮਿਲਣਾ ਪਾਰਟੀ ਲਈ ਵਫਾਦਾਰੀ ਦਾ ਨਤੀਜਾ: ਬੀਬੀ ਜਗੀਰ ਕੌਰ

ਬੇਗੋਵਾਲ,(ਰਜਿੰਦਰ)-ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਮੁੜ ਪ੍ਰਧਾਨ ਬਣਾਏ ਜਾਣ 'ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਵਾਰ-ਵਾਰ ਵੱਡੀਆਂ ਜਿੰਮੇਵਾਰੀਆਂ ਮਿਲਣਾ ਪਾਰਟੀ ਲਈ ਵਫਾਦਾਰੀ ਨਾਲ ਕੀਤੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੀ ਹਾਂ। ਜਿਨ੍ਹਾਂ ਮੈਨੂੰ ਤੀਸਰੀ ਵਾਰ ਅਕਾਲੀ ਦਲ ਦੇ ਇਸਤਰੀ ਵਿੰਗ ਦਾ ਪ੍ਰਧਾਨ ਬਣਾ ਕੇ ਔਰਤਾਂ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ। ਮੇਰਾ ਮੁੱਖ ਉਦੇਸ਼ ਪਾਰਟੀ ਦੀ ਮਜ਼ਬੂਤੀ ਲਈ ਵਫਾਦਾਰੀ ਨਾਲ ਵੱਧ ਤੋਂ ਵੱਧ ਸੇਵਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦਿੰਦੀ ਆ ਰਹੀ ਹੈ। ਇਸਤਰੀ ਵਿੰਗ ਦੇ ਗਠਨ ਬਾਰੇ ਪੁੱਛੇ ਜਾਣ 'ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਲਦ ਹੀ ਔਰਤਾਂ ਦੀ ਜਥੇਬੰਦੀ ਐਲਾਨੀ ਜਾਵੇਗੀ ਤੇ ਉਨ੍ਹਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਲਾਮਬੰਦ ਕੀਤਾ ਜਾਵੇਗਾ।


author

Deepak Kumar

Content Editor

Related News