SGPC ਦੀ ਚੋਣ ਲੜਨ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਕੀਤਾ ਖ਼ੁਲਾਸਾ, ਕਹੀਆਂ ਇਹ ਗੱਲਾਂ (ਵੀਡੀਓ)

Saturday, Nov 12, 2022 - 11:13 PM (IST)

SGPC ਦੀ ਚੋਣ ਲੜਨ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਕੀਤਾ ਖ਼ੁਲਾਸਾ, ਕਹੀਆਂ ਇਹ ਗੱਲਾਂ (ਵੀਡੀਓ)

ਜਲੰਧਰ (ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਹਾਰ ਮਗਰੋਂ ਬੀਬੀ ਜਗੀਰ ਕੌਰ ਨੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਐੱਸ. ਜੀ.ਪੀ. ਸੀ. ਚੋਣ ਨੂੰ ਲੈ ਕੇ ਖੁੱਲ੍ਹ ਕੇ ਗੱਲਾਂ ਕੀਤੀਆਂ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਚੋਣ ਲੜਨ ਦੇ ਇੱਛੁਕ ਸਨ, ਇਸ ਨੂੰ ਲੋਕਾਂ ’ਚ ਹੋਰ ਤਰੀਕੇ ਨਾਲ ਪੇਸ਼ ਕੀਤਾ ਗਿਆ, ਮੈਂ ਗੱਲ ਹੋਰ ਤਰੀਕੇ ਨਾਲ ਕੀਤੀ ਸੀ। ਮੈਂ ਇਕ ਚਿੰਤਾ ਜਿਹੀ ਲੈ ਕੇ ਹਮੇਸ਼ਾ ਬਾਦਲ ਸਾਹਬ ਨਾਲ ਗੱਲਾਂ ਕਰਦੀ ਰਹੀ ਹਾਂ ਕਿ ਆਪਣੀ ਲੋਕਾਂ ’ਚ ਚੰਗੀ ਇਮੇਜ ਨਹੀਂ ਹੈ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਲੋਕਾਂ ’ਚ ਨਫ਼ਰਤ ਜਿਹੀ ਪੈਦਾ ਹੋ ਰਹੀ ਹੈ, ਜਦੋਂ ਅਸੀਂ ਸਟੇਜਾਂ ’ਤੇ ਜਾਂਦੇ ਹਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦਿਆਂ ਝਕ ਜਾਂਦੇ ਹਾਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਹਨ ਤੇ ਤੁਹਾਡਾ ਨਾਂ ਫ਼ਖਰ ਨਾਲ ਲਈਦਾ ਸੀ ਪਰ ਹੁਣ ਕੋਈ ਸੁਣਨ ਨੂੰ ਤਿਆਰ ਨਹੀਂ ਹੈ। ਮੈਂ ਬਾਦਲ ਸਾਹਬ ਨੂੰ ਪਾਰਟੀ ਦੇ ਨੁੱਕਰ ’ਚ ਲੱਗਣ ਤੇ ਇਸ ਨੂੰ ਅਪਲਿਫਟ ਕਰਨਾ ਬਾਰੇ ਵੀ ਗੱਲ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਹਿੰਦੂ ਆਗੂਆਂ ਨੂੰ ਲੈ ਕੇ ਪੁਲਸ ਅਲਰਟ, ਗੈਂਗਸਟਰ ਗੋਲਡੀ ਬਰਾੜ ਨੇ ਮੁੜ ਦਿੱਤੀ ਧਮਕੀ, ਪੜ੍ਹੋ Top 10

ਇਸ ਦੌਰਾਨ ਬਹੁਤ ਸਾਰੇ ਮੈਂਬਰਾਂ ਨੂੰ ਮਿਲੀ ਤੇ ਉਨ੍ਹਾਂ ਕਿਹਾ ਕਿ ਜੇ ਬਾਦਲ ਸਾਹਬ ਟਿਕਟ ਦੇਣ ਤਾਂ ਅਸੀਂ ਚੋਣ ਨਹੀਂ ਜਿੱਤਣੀ, ਇਹ ਨੌਬਤ ਨਹੀਂ ਆਉਣੀ ਚਾਹੀਦੀ । ਬੀਬੀ ਜਗੀਰ ਕੌਰ ਨੇ ਕਿਹਾ ਕਿ ਇੰਨੀ ਵੱਡੀ ਪਾਰਟੀ ਦੇ ਪ੍ਰਧਾਨ ਹਨ, ਜਿਸ ’ਤੇ ਉਨ੍ਹਾਂ ਕਿਹਾ ਕਿ ਜੇ ਉਹ ਟਿਕਟਾਂ ਦੇਣਗੇ ਤਾਂ ਸਾਡਾ ਉਹੀ ਹਾਲ ਹੋਣਾ, ਜਿਸ ਤਰ੍ਹਾਂ ਸਰਕਾਰ ’ਚ ਹੋਇਆ। ‘ਆਪ’ ਦੇ ਜਿੱਤ ਕੇ ਚਲੇ ਜਾਣ, ਦੂਜੇ ਜਿੱਤ ਕੇ ਚਲੇ ਜਾਣ, ਜਿੱਤਣੇ ਭਾਵੇਂ ਸਿੱਖ ਹੀ ਹਨ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਪਰ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ’ਚ ਜੋ ਵਿਸ਼ਵਾਸ ਹੈ, ਉਹ ਕਿਸੇ ’ਚ ਨਹੀਂ ਹੋਣਾ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਰਵੀਕਰਨ ਕਾਹਲੋਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਆਪਣੇ ਘਰ ਆਉਣ ਦਾ ਕਿਹਾ, ਜਦੋਂ ਮੈਂ ਉਨ੍ਹਾਂ ਦੇ ਘਰ ਗਈ ਤਾਂ ਉਥੇ ਚੰਦੂਮਾਜਰਾ, ਜਗਮੀਤ ਬਰਾੜ ਤੇ ਹੋਰ ਆਗੂ ਬੈਠੇ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਫੋਟੋ ਨਹੀਂ ਖਿਚਵਾਉਣੀ ਕਿਉਂਕਿ ਤੁਸੀਂ ਜੋ ਵਿਚਾਰ-ਚਰਚਾ ਕੀਤੀ ਹੈ, ਮੈਂ ਉਸ ਸ਼ਾਮਲ ਨਹੀਂ ਹਾਂ। ਇਸ ਦੌਰਾਨ ਦਲਜੀਤ ਚੀਮਾ ਨਾਲ ਫੋਨ ’ਤੇ ਗੱਲ ਕੀਤੀ ਕਿ ਇਹ ਆਗੂ ਬਾਦਲ ਸਾਹਬ ਨਾਲ ਮੀਟਿੰਗ ਕਰਨ ਲਈ ਸਮਾਂ ਲੈਣਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਨੇ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਇਹ ਮੀਟਿੰਗ ਬਾਦਲ ਸਾਹਬ ਤੋਂ ਟਾਈਮ ਲੈਣ ਲਈ ਕੀਤੀ ਗਈ ਹੈ। ਇਸ ਦੌਰਾਨ ਅਨੁਸ਼ਾਸਨੀ ਕਮੇਟੀ ਦਾ ਵ੍ਹਟਸਐਪ ’ਤੇ ਐਲਾਨ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮੈਨੂੰ ਅਤੇ 8 ਜਣਿਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਮੈਂ ਬਾਦਲ ਸਾਹਬ ਨੂੰ ਕਿਹਾ ਕਿ ਮੈਨੂੰ ਥੋੜ੍ਹਾ ਜਿਹਾ ਦੁੱਖ ਲੱਗਾ ਕਿਉਂਕਿ ਉਥੇ ਬੋਲਿਆ ਗਿਆ ਕਿ ਸ਼੍ਰੋਮਣੀ ਕਮੇਟੀ ਨੂੰ ਪਹਿਲੀ ਵਾਰ ਈਮਾਨਦਾਰ ਪ੍ਰਧਾਨ ਮਿਲੇ ਹਨ। ਇਸ ਗੱਲ ਦਾ ਮੈਨੂੰ ਬਹੁਤ ਗੁੱਸਾ ਲੱਗਾ। ਮੈਂ ਉਨ੍ਹਾਂ ਨੂੰ ਕਿਹਾ ਕਿ ਕੀ ਪਹਿਲਾਂ ਦੇ ਬਾਕੀ ਸਾਰੇ ਪ੍ਰਧਾਨ ਚੋਰ ਹੀ ਸਨ। ਉਨ੍ਹਾਂ ਦੱਸਿਆ ਕਿ ਮੈਂ ਬਾਦਲ ਸਾਹਬ ਨੂੰ ਹਾਸੇ-ਮਜ਼ਾਕ ’ਚ ਕਿਹਾ ਸੀ ਕਿ ਹੁਣ ਆਪਾਂ ਚੋਣ ਕਰਵਾਉਣੀ ਹੈ, ਈਮਾਨਦਾਰ ਤੇ ਦੂਜੇ ਪ੍ਰਧਾਨਾਂ ਵਿਚਾਲੇ। ਇਸ ਵਾਰ ਆਪਾਂ ਲਿਫਾਫੇ ’ਚੋਂ ਪ੍ਰਧਾਨ ਨਹੀਂ ਕੱਢਣਾ, ਹੁਣ ਤਾਂ ਚੋਣ ਕਰਵਾਵਾਂਗੇ, ਜੋ ਹੋਵੇਗਾ, ਦੇਖਿਆ ਜਾਵੇਗਾ। ਇਸ ਤੋਂ ਬਾਅਦ ਬਾਦਲ ਸਾਹਬ ਨੇ ਕਿਹਾ ਕਿ ਲਿਫਾਫਾ ਕਲਚਰ ਬੰਦ ਤਾਂ ਇਸ ’ਤੇ ਮੈਂ ਕਿਹਾ ਕਿ ਬਿਲਕੁਲ ਬੰਦ।

ਬੀਬੀ ਜਗੀਰ ਕੌਰ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਦਾ ਮੇਰਾ ਸੁਭਾਅ ਹੈ, ਉਸੇ ਤਰ੍ਹਾਂ ਦਾ ਬਾਦਲ ਸਾਹਬ ਦਾ ਸੁਭਾਅ ਹੈ, ਮੈਂ ਸਾਰਿਆਂ ਨੂੰ ਫੋਨ ’ਤੇ ਕਹਿਣ ਲੱਗ ਪਈ ਕਿ ਆਪਾਂ ਨੂੰ ਲੋਕਤੰਤਰਿਕ ਤਰੀਕੇ ਨਾਲ ਚੋਣ ਕਰਵਾਉਣੀ ਚਾਹੀਦੀ ਹੈ ਕਿਉਂਕਿ ਜੋ ਲੋਕਾਂ ’ਚ ਲਿਫਾਫਾ ਕਲਚਰ ਵਾਲਾ ਸੰਕੇਤ ਜਾਂਦਾ ਹੈ, ਉਹ ਵੀ ਖ਼ਤਮ ਹੋ ਜਾਵੇਗਾ, ਇਸ ਨਾਲ ਡੈਮੋਕ੍ਰੇਸੀ ਬਹਾਲ ਹੋ ਜਾਵੇਗੀ। ਉਹ ਚਾਹੁੰਦੀ ਸੀ ਕਿ ਲਿਫਾਫਾ ਕਲਚਰ ਦਾ ਜੋ ਥੱਪਾ ਪਾਰਟੀ ’ਤੇ ਲੱਗਾ ਹੈ, ਉਹ ਉਤਰਨਾ ਚਾਹੀਦਾ ਹੈ। ਮੇਰੇ ਦਿਮਾਗ ’ਚ ਸੁਧਾਰ ਦੀ ਗੱਲ ਸੀ ਕਿਉਂਕਿ ਜਨਰਲ ਇਲੈਕਸ਼ਨ ਨੇੜੇ ਆ ਰਹੀ ਸੀ ਤਾਂ ਕਿ ਅਸੀਂ ਲੋਕਾਂ ’ਚ ਕਹਿਣ ਵਾਲੇ ਬਣੀਏ। ਉਨ੍ਹਾਂ ਕਿਹਾ ਕਿ ਅਨੁਸ਼ਾਸਨੀ ਕਮੇਟੀ ਬਣੀ ਤੇ ਅਨੁਸ਼ਾਸਨੀ ਕਮੇਟੀ ’ਚ ਗੱਲ ਹੋਈ ਕਿ ਇੰਨੀ ਜਲਦੀ ਅਨੁਸ਼ਾਸਨੀ ਕਮੇਟੀ ਤੁਹਾਨੂੰ ਨਹੀਂ ਬਣਾਉਣੀ ਚਾਹੀਦੀ ਸੀ। ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸਾਨੂੰ ਕਮੇਟੀ ਬਣਾਉਣ ਦੀ ਕੀ ਲੋੜ ਪਈ ਸੀ। ਜਿਨ੍ਹਾਂ ਨੇ ਉਥੇ ਮੀਟਿੰਗ ਕੀਤੀ ਸੀ, ਉਨ੍ਹਾਂ ਨੂੰ ਡਰਾਵਾ ਦੇਣ ਲਈ ਅਨੁਸ਼ਾਸਨੀ ਕਮੇਟੀ ਬਣਾਈ ਗਈ ਸੀ, ਜਦਕਿ ਲਾਗੂ ਮੇਰੇ ’ਤੇ ਕੀਤੀ ਗਈ, ਜਿਸ ਦਾ ਕੋਈ ਮਤਲਬ ਹੀ ਨਹੀਂ ਬਣਦਾ ਸੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਨ੍ਹਾਂ ਨੇ ਗੱਲਾਂ ਕੀਤੀਆਂ ਤੇ ਵੋਟ ਵੀ ਨਹੀਂ ਪਾਈ ਤੇ ਅੱਜ ਵੀ ਗੱਲਾਂ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ, ਮੈਂ ਨਾ ਹੀ ਕੋਈ ਵਿਰੋਧੀ ਬਿਆਨ ਦਿੱਤਾ ਪਰ ਮੇਰੇ ’ਤੇ ਕਾਰਵਾਈ ਕੀਤੀ ਗਈ, ਮੈਨੂੰ ਇਸੇ ਗੱਲ ਦਾ ਦੁੱਖ ਹੈ। ਮੈਨੂੰ ਤਾਂ ਲੱਗਦਾ ਹੈ ਕਿ ਇਨ੍ਹਾਂ ਦਾ ਕੋਈ ਪਲਾਨ ਚਲਦਾ ਸੀ ਕਿ ਬੀਬੀ ਜਗੀਰ ਕੌਰ ਸਾਨੂੰ ਸਾਫ਼-ਸਾਫ਼ ਗੱਲਾਂ ਕਹਿੰਦੀ ਹੈ ਪਰ ਮੈਂ ਪਰਿਵਾਰ ਵਾਂਗ ਗੱਲਾਂ ਕਹਿੰਦੀ ਸੀ ਕਿ ਬਾਦਲ ਸਾਹਬ ਦਾ ਨੁਕਸਾਨ ਨਾ ਹੋਵੇ, ਜੇ ਪਾਰਟੀ ਜਿਊਂਦੀ ਹੈ ਤਾਂ ਬਾਦਲ ਜਿਊਂਦੇ ਨੇ, ਬਾਦਲ ਸਾਹਬ ਜਿਊਂਦੇ ਨੇ ਤਾਂ ਅਸੀਂ ਜਿਊਂਦੇ ਹਾਂ। 


author

Manoj

Content Editor

Related News