ਕਦੇ ਸਰਕਾਰੀ ਸਕੂਲ ''ਚ ਪੜ੍ਹਾਉਂਦੀ ਸੀ ਬੀਬੀ ਜਗੀਰ ਕੌਰ

12/05/2018 5:41:10 PM

ਜਲੰਧਰ— ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ 19 ਸਾਲ ਚੱਲੇ ਆਪਣੀ ਧੀ ਦੇ ਕਤਲ ਕੇਸ 'ਚ ਹਾਈਕੋਰਟ ਵੱਲੋਂ ਬੀਤੇ ਦਿਨ ਬਰੀ ਕਰ ਦਿੱਤਾ ਗਿਆ। ਬੀਬੀ ਜਗੀਰ ਕੌਰ ਉਹ ਪਹਿਲੀ ਮਹਿਲਾ ਹੈ, ਐੱਸ. ਜੀ. ਪੀ. ਸੀ. ਦੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ। ਸਾਲ 2000 ਨੂੰ ਬੇਟੀ ਦੀ ਹੱਤਿਆ ਦੇ ਦੋਸ਼ਾਂ 'ਚ ਬੀਬੀ ਜਗੀਰ ਕੌਰ ਉਸ ਸਮੇਂ ਸੁਰਖੀਆਂ 'ਚ ਰਹੀ ਜਦੋਂ ਉਨ੍ਹਾਂ ਦਾ ਧਰਮ-ਸਿਆਸੀ ਕਰੀਅਰ ਆਪਣੇ ਚਰਮ 'ਤੇ ਸੀ।   

PunjabKesari

ਅਧਿਆਪਕਾ ਵਜੋਂ ਕਰ ਚੁੱਕੀ ਹੈ ਨੌਕਰੀ 
ਜ਼ਿਕਰਯੋਗ ਹੈ ਕਿ ਜਲੰਧਰ ਦੇ ਪਿੰਡ ਭਟੁਨਾਰਾ ਦੀ ਰਹਿਣ ਵਾਲੀ ਬੀਬੀ ਜਗੀਰ ਕੌਰ ਦਾ ਜਨਮ 15 ਅਕਤੂਬਰ 1954 'ਚ ਜਲੰਧਰ ਵਿਖੇ ਹੋਇਆ ਸੀ ਅਤੇ ਉਨ੍ਹਾਂ ਨੇ 23 ਸਾਲ ਦੀ ਉਮਰ 'ਚ ਹੀ ਵਿਆਹ ਕਰ ਲਿਆ ਸੀ। ਸਾਲ 1982 'ਚ ਉਨ੍ਹਾਂ ਦੇ ਪਤੀ ਨੂੰ ਬ੍ਰੇਨ ਕੈਂਸਰ ਹੋ ਗਿਆ ਸੀ, ਜਿਸ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਚੰਡੀਗੜ੍ਹ ਦੇ ਸਰਕਾਰੀ ਕਾਲਜ ਫਾਰ ਗਲਰਜ਼ 'ਚੋਂ ਗਣਿਤ 'ਚ ਗਰੈਜੂਏਟ ਅਤੇ ਜਲੰਧਰ ਦੇ ਐੱਮ. ਜੀ. ਐੱਨ. ਕਾਲਜ 'ਚੋਂ ਬੀ. ਐੱਡ ਕਰਨ ਵਾਲੀ ਜਗੀਰ ਕੌਰ ਨੇ ਪਿੰਡ ਬੇਗੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਅਧਿਆਪਕਾ ਵਜੋਂ ਨੌਕਰੀ ਕੀਤੀ ਸੀ। ਬੀਬੀ ਜਗੀਰ ਕੌਰ ਨੇ ਬੱਚਿਆਂ ਨੂੰ ਗਣਿਤ ਦੀ ਸਿੱਖਿਆ ਦਿੱਤੀ ਸੀ। 

1987 'ਚ ਜਗੀਰ ਕੌਰ ਡੇਰਾ ਸੰਤ ਪ੍ਰੇਮ ਸਿੰਘ ਮੁਰਾਰੇਵਾਲਾ ਦਾ ਦਿੱਤਾ ਗਿਆ ਸੀ ਚਾਰਜ
ਸਾਲ 1987 'ਚ ਜਗੀਰ ਕੌਰ ਨੂੰ ਡੇਰਾ ਸੰਤ ਪ੍ਰੇਮ ਸਿੰਘ ਮੁਰਾਰੇਵਾਲਾ ਦਾ ਚਾਰਜ ਦਿੱਤਾ ਗਿਆ ਸੀ। ਉਸ ਸਮੇਂ ਉਨ੍ਹਾਂ ਦੇ ਸਹੁਰਾ ਹਰਨਾਮ ਸਿੰਘ ਚਾਰਜ ਦਾ ਕੰਮ ਸੰਭਾਲਦੇ ਸਨ। ਡੇਰਾ ਸੰਤ ਪ੍ਰੇਮ ਮੁਰਾਰੇਵਾਲਾ ਦਾ ਚਾਰਜ ਸੰਭਾਲਣ ਤੋਂ ਬਾਅਦ ਹੀ ਬੀਬੀ ਜਗੀਰ ਕੌਰ ਦੀ ਸਿਆਸਤ 'ਚ ਉਛਾਲ 'ਚ ਉੱਠੀ ਸੀ। ਦੱਸਣਯੋਗ ਹੈ ਕਿ ਬੀਬੀ ਜਗੀਰ ਕੌਰ ਦੀਆਂ ਦੋਵੇਂ ਬੇਟੀਆਂ ਨੇ ਆਪਣੇ ਜੀਵਨ ਸਾਥੀ ਖੁਦ ਚੁਣੇ ਸਨ। ਬੀਬੀ ਜਗੀਰ ਕੌਰ ਆਪਣੀ ਧੀ ਰਾਜਨੀਤ ਕੌਰ ਨੂੰ ਲੈ ਕੇ ਕਾਫੀ ਚਿੰਤਾ 'ਚ ਰਹਿੰਦੀ ਸੀ, ਕਿਉਂਕਿ ਬੀਬੀ ਜਗੀਰ ਕੌਰ ਨੇ ਆਪਣੀ ਬੇਟੀ ਹਰਪ੍ਰੀਤ ਕੌਰ ਦੇ ਵਿਆਹ ਦਾ ਵਿਰੋਧ ਕੀਤਾ ਸੀ। ਹਰਪ੍ਰੀਤ ਨੇ ਮਾਂ ਦੀ ਮਰਜ਼ੀ ਦੇ ਵਿਰੁੱਧ ਜਾ ਕੇ ਪਿੰਡ ਬੇਗੋਵਾਲ ਦੇ ਕਮਲਜੀਤ ਨਾਲ ਵਿਆਹ ਕੀਤਾ ਸੀ ਅਤੇ ਸਾਲ 2000 'ਚ ਗਰਭਪਾਤ ਹੋਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਰਾਜਨੀਤ ਨੇ ਭੋਪਾਲ ਦੇ ਰਾਏਪੁਰ ਪੀਰ ਬਖਸ਼ ਵਾਲਾ ਪਿੰਡ  ਤੋਂ ਸੇਵਾਮੁਕਤ ਸੂਬੇਦਾਰ ਦੇ ਪੁੱਤਰ ਯੁਵਰਾਜ ਭੁਪਿੰਦਰ ਸਿੰਘ ਨਾਲ ਵਿਆਹ ਕੀਤਾ ਸੀ। ਸਾਲ 2003 'ਚ ਉਨ੍ਹਾਂ ਦੇ ਵਿਆਹ ਤੋਂ ਬਾਅਦ ਡੇਰਾ ਕੰਪਲੈਕਸ 'ਚ ਰਹਿਣ ਵਾਲੇ ਉਨ੍ਹਾਂ ਦੇ ਜੁਆਈ ਨੇ ਡੇਰੇ ਦੇ ਮਾਮਲਿਆਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਸੀ। ਕਰਦਾ ਸੀ। ਉਨ੍ਹਾਂ ਨੇ ਕਪੂਰਥਲਾ ਜ਼ਿਲਾ ਪ੍ਰਧਾਨ ਦੇ ਰੂਪ 'ਚ ਵੀ ਕੰਮ ਕੀਤਾ। 

PunjabKesari

ਧੀ ਦੀ ਹੱਤਿਆ ਦੇ ਕਾਰਨ ਸਿਆਸੀ ਸਫਰ ਰਿਹਾ ਵਿਵਾਦਾਂ 'ਚ
ਪੰਥਕ ਸਿਆਸਤ 'ਚ ਆਪਣਾ ਖਾਸ ਸਥਾਨ ਬਣਾਉਣ ਵਾਲੀ ਬੀਬੀ ਜਗੀਰ ਕੌਰ ਦੇ ਸਿਆਸੀ ਸਫਰ ਦਾ ਬਹੁਤਾ ਸਮਾਂ ਵਿਵਾਦਾਂ 'ਚ ਰਿਹਾ ਹੈ। ਸਭ ਤੋਂ ਵੱਧ ਪਰੇਸ਼ਾਨੀ ਆਪਣੀ ਧੀ ਦੇ ਕਥਿਤ ਤੌਰ 'ਤੇ ਗਰਭਪਾਤ ਕਰਵਾਉਣ ਅਤੇ ਉਸ ਦੇ ਕਤਲ ਕੇਸ 'ਚ ਝੱਲਣੀ ਪਈ। ਇਸ ਕੇਸ 'ਚ ਜਗੀਰ ਕੌਰ ਨੂੰ 19 ਸਾਲ ਮਾਨਸਿਕ ਅਤੇ ਸਮਾਜਿਕ ਪੀੜਾ 'ਚੋਂ ਲੰਘਣਾ ਪਿਆ ਅਤੇ ਇਹ ਕੇਸ ਉਨ੍ਹਾਂ ਦੇ ਸਿਆਸੀ ਸਫਰ 'ਚ ਵੀ ਅੜਿੱਕਾ ਬਣਿਆ। ਇਸ ਦੇ ਬਾਵਜੂਦ ਬੀਬੀ ਜਗੀਰ ਕੌਰ ਪੰਥਕ ਖੇਤਰ 'ਚ ਡਟੀ ਰਹੀ। ਬੀਬੀ ਜਗੀਰ ਕੌਰ ਨੇ 1990 'ਚ ਅਕਾਲੀ ਦਲ (ਅੰਮ੍ਰਿਤਸਰ) ਰਾਹੀ ਸਿਆਸਤ 'ਚ ਪੈਰ ਰੱਖਿਆ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਦੋਂ ਮੁਹਿੰਮ ਚਲਾਈ ਗਈ ਤਾਂ ਉਨ੍ਹਾਂ ਨੂੰ ਭੁਲੱਥ ਹਲਕੇ ਤੋਂ ਬੀਬੀ ਜਗੀਰ ਕੌਰ ਪਾਰਟੀ 'ਚ ਸ਼ਾਮਲ ਕਰ ਲਿਆ। ਇਸ ਤੋਂ ਬਾਅਦ 1997 'ਚ ਉਹ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਜਿੱਤੀ ਅਤੇ ਮੰਤਰੀ ਬਣੀ। ਸਾਲ 1999 'ਚ ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਬਚਨ ਸਿੰਘ ਟੌਹੜਾ ਵਿਚਾਲੇ ਚੱਲੀ ਖਿੱਚੋ-ਤਾਣ ਦੌਰਾਨ ਜਥੇਦਾਰ ਟੌਹੜਾ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ ਤਾਂ ਉਨ੍ਹਾਂ ਦੀ ਥਾਂ ਬੀਬੀ ਜਗੀਰ ਕੌਰ ਪ੍ਰਧਾਨ ਬਣਾ ਦਿੱਤਾ ਗਿਆ। ਇਹ ਉਹ ਸਮਾਂ ਸੀ ਜਦੋਂ ਪਹਿਲੀ ਵਾਰ ਕੋਈ ਮਹਿਲਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣੀ ਸੀ। 

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਬੀਬੀ ਜਗੀਰ ਕੌਰ ਨੂੰ ਟਿਕਟ ਨਹੀਂ ਮਿਲੀ ਸੀ, ਜਿਸ ਕਾਰਨ ਉਨ੍ਹਾਂ ਨੇ ਆਪਣੇ ਜਵਾਈ ਯੁਵਰਾਜ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ। ਇਹ ਚੋਣ ਸੁਖਪਾਲ ਖਹਿਰਾ ਵਿਰੁੱਧ ਲੜੀ ਗਈ ਸੀ। ਇਸ ਚੋਣ 'ਚ ਸੁਖਪਾਲ ਖਹਿਰਾ ਆਸਾਨੀ ਨਾਲ ਜਿੱਤ ਗਏ ਸਨ।


shivani attri

Content Editor

Related News