ਬੀਬੀ ਜਗੀਰ ਕੌਰ ਨੂੰ ਕੱਢਣ ਤੋਂ ਪਹਿਲਾਂ ਪਾਰਟੀ ’ਚ ਬਗਾਵਤ ਦੇ ਆਸਾਰ! ਅਕਾਲੀ ਹਲਕਿਆਂ ’ਚ ਚਰਚਾ

Friday, Nov 04, 2022 - 04:23 PM (IST)

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਲਈ ਝੰਡਾ ਚੁੱਕਣ ਵਾਲੀ ਬੀਬੀ ਜਗੀਰ ਕੌਰ ਨੂੰ ਸਾਥੀਆਂ ਦੀ ਰਾਏ ਨਾਲ 48 ਘੰਟੇ ਲਈ ਮੁਅੱਤਲ ਕਰ ਦਿੱਤਾ ਸੀ ਅਤੇ ਅੱਜ 4 ਨਵੰਬਰ ਨੂੰ ਉਨ੍ਹਾਂ ਦਾ ਸਮਾਂ ਪੂਰਾ ਹੋ ਗਿਆ। ਜਿਓਂ ਹੀ ਸਮਾਂ ਪੂਰਾ ਹੋਇਆ ਤੇ ਪੰਜਾਬ ਦੇ ਸਾਰੇ ਰਾਜਸੀ ਹਲਕਿਆਂ 'ਚ ਟੈਲੀਫੋਨ ਅਤੇ ਮੋਬਾਇਲ ਫੋਨ ਦੀਆਂ ਘੰਟੀਆਂ ਖੜਕਣ ਲੱਗੀਆਂ ਕਿ ਕਦੋਂ ਬੀਬੀ ਜੀ ਨੂੰ ਪਾਰਟੀ 'ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਇਹ ਐਲਾਨ ਕੌਣ ਕਰੇਗਾ। ਇਸ ਦੀਆਂ ਕਨਸੋਆਂ ਲੈਣ ਲਈ ਮੀਡੀਆ ਮਿੱਤਰਾਂ ਦੇ ਫੋਨਾਂ ’ਤੇ ਰਾਜਸੀ ਨੇਤਾ ਸੂਹ ਲੈਂਦੇ ਰਹੇ।

ਇਹ ਵੀ ਪੜ੍ਹੋ : ਸੰਗਰੂਰ ਤੋਂ ਆਈ ਮੰਦਭਾਗੀ ਖ਼ਬਰ : ਸਕੂਲੀ ਵੈਨ ਭਿਆਨਕ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ (ਵੀਡੀਓ)

ਦਿਨ ਢੱਲਦਾ ਜਾ ਰਿਹਾ ਸੀ ਪਰ ਬੀਬੀ ਦੀ ਪੱਕੀ ਛੁੱਟੀ ਦੀ ਖ਼ਬਰ ਨਹੀਂ ਸੀ ਆ ਰਹੀ। ਅੱਜ ਦੁਪਹਿਰ ਵੇਲੇ ਇਕ ਚੋਟੀ ਦੇ ਅਕਾਲੀ ਨੇਤਾ ਨੇ ਦੱਸਿਆ ਕਿ ਬੀਬੀ ਜੀ ਨੂੰ ਪਾਰਟੀ ’ਚੋਂ ਕੱਢਣਾ ਖ਼ਾਲਾ ਜੀ ਦਾ ਵਾੜਾ ਨਹੀਂ ਹੋਵੇਗਾ ਕਿਉਂਕਿ ਬੀਬੀ ਜੀ ਕੋਰ ਕਮੇਟੀ ਦੀ ਮੈਂਬਰ ਹੋਣ ਤੋਂ ਇਲਾਵਾ ਸੀਨੀਅਰ ਅਕਾਲੀ ਨੇਤਾ ਵਜੋਂ ਉਨ੍ਹਾਂ ਨੂੰ ਕੱਢਣ ਤੋਂ ਪਹਿਲਾਂ ਪੂਰੀ ਸੰਵਿਧਾਨਕ ਪ੍ਰਤੀਕਿਰਿਆ ਰਾਹੀਂ ਪਾਰਟੀ ਨੂੰ ਕਾਰਜ ਕਰਨੇ ਪੈਣਗੇ।

ਇਹ ਵੀ ਪੜ੍ਹੋ : ਲੁਧਿਆਣਾ ਸਿਵਲ ਹਸਪਤਾਲ 'ਚ ਔਰਤ ਨੂੰ ਦਾਖ਼ਲ ਕਰਾਉਣ ਆਏ ਜੋੜੇ ਦਾ ਹੈਰਾਨ ਕਰਦਾ ਕਾਰਾ, CCTV 'ਚ ਹੋਇਆ ਕੈਦ

ਬਾਕੀ ਬੀਬੀ ਦੇ ਪਾਰਟੀ ਵਿਚ ਕਈ ਹਮਾਇਤੀ ਤੇ ਹਿਤੈਸ਼ੀ ਬੈਠੇ ਹਨ, ਜਿਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਬੀਬੀ ਨੂੰ ਕੱਢਣਾ ਸ਼ਾਇਦ ਹੋਰ ਨਾ ਕਿਤੇ ਪੁੱਠਾ ਪੈ ਜਾਵੇ। ਇਸ ਲਈ ਉਹ ਪਾਰਟੀ ਵਿਚ ਹੋਣ ਵਾਲੀ ਬਗਾਵਤ ਤੋਂ ਡਰਦੇ ਦੱਸੇ ਜਾ ਰਹੇ ਹਨ ਪਰ ਜਿਸ ਤਰੀਕੇ ਨਾਲ ਬੀਬੀ ਜਗੀਰ ਕੌਰ ’ਤੇ ਤਿੱਖੇ ਤੇਵਰ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਨੇ ਆਪਣਾ ਉਮੀਦਵਾਰ ਪ੍ਰੋ. ਧਾਮੀ ਨੂੰ ਐਲਾਨ ਕੇ ਭਾਵੇਂ ਖਾਨਾਪੂਰਤੀ ਕਰ ਦਿੱਤੀ ਪਰ ਬੀਬੀ ਨੂੰ ਪਾਰਟੀ ਵਿਚੋਂ ਕੱਢਣ ਲਈ ਉਹ ਬੋਚ-ਬੋਚ ਕੇ ਕਦਮ ਰੱਖ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News