ਸ਼ਰਾਬ, ਬੀਜ ਤੇ ਰੇਤ ਮਾਫੀਆ ਕਾਂਗਰਸ ਦੀ ਸ਼ਹਿ ''ਤੇ ਹੀ ਲੁੱਟ ਲਈ ਸਰਗਰਮ ਹੋਇਆ : ਬੀਬੀ ਜਗੀਰ ਕੌਰ

Friday, Jul 03, 2020 - 01:53 PM (IST)

ਸ਼ਰਾਬ, ਬੀਜ ਤੇ ਰੇਤ ਮਾਫੀਆ ਕਾਂਗਰਸ ਦੀ ਸ਼ਹਿ ''ਤੇ ਹੀ ਲੁੱਟ ਲਈ ਸਰਗਰਮ ਹੋਇਆ : ਬੀਬੀ ਜਗੀਰ ਕੌਰ

ਚੰਡੀਗੜ੍ਹ (ਅਸ਼ਵਨੀ) : ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਤੇ ਵੈਟ ਵਿਚ ਚੋਖੇ ਵਾਧੇ ਖਿਲਾਫ ਇਸਤਰੀ ਅਕਾਲੀ ਦਲ ਸੰਘਰਸ਼ ਕਰੇਗਾ ਅਤੇ ਸੂਬਾ ਸਰਕਾਰ ਵਲੋਂ ਖਜ਼ਾਨੇ ਦੀ ਹੋਈ 5600 ਕਰੋੜ ਰੁਪਏ ਦੀ ਲੁੱਟ ਪ੍ਰਤੀ ਸਰਕਾਰ ਦੀ ਅਣਗਹਿਲੀ 'ਤੇ ਵੀ ਸਵਾਲ ਚੁੱਕਿਆ ਜਾਵੇਗਾ। ਇਹ ਐਲਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੇ ਕੀਤਾ ਹੈ। ਪਾਰਟੀ ਦੀ ਇਸਤਰੀ ਵਿੰਗ ਦੀ ਨਵੀਂ ਚੁਣੀ ਗਈ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਾਰਟੀ ਦੀ 21 ਮੈਂਬਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਕਾਂਗਰਸ ਨੇ ਸੂਬੇ ਨੂੰ ਭ੍ਰਿਸ਼ਟਾਚਾਰ ਰਾਹੀਂ ਆਰਥਿਕ ਤੌਰ 'ਤੇ ਤਬਾਹ ਕਰ ਦਿੱਤਾ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਦੋਂ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋ ਰਹੀ ਕੈਬਨਿਟ ਮੀਟਿੰਗ 'ਚ ਮੁੱਖ ਸਕੱਤਰ ਨੇ ਇਹ ਗੱਲ ਧਿਆਨ ਵਿਚ ਲਿਆਂਦੀ ਕਿ ਮੰਤਰੀਆਂ ਦੇ ਨਿੱਜੀ ਹਿੱਤਾਂ ਕਾਰਨ ਸੈਂਕੜੇ ਕਰੋੜ ਦੀ ਆਬਕਾਰੀ ਡਿਊਟੀ ਦਾ ਘਾਟਾ ਪੈ ਰਿਹਾ ਤਾਂ ਉਸ ਨੂੰ ਸਜ਼ਾ ਦੇ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੀ ਪਿਛਲੇ ਦਿਨਾਂ ਦੌਰਾਨ ਸਾਹਮਣੇ ਆਏ ਘਪਲਿਆਂ ਲਈ ਜ਼ਿੰਮੇਵਾਰ ਹੈ। ਸ਼ਰਾਬ ਮਾਫੀਆ, ਰੇਤ ਮਾਫੀਆ ਅਤੇ ਬੀਜ ਮਾਫੀਆ ਦੇ ਪੁੰਗਰਨ ਦਾ ਕਾਰਨ ਹੀ ਸੱਤਾਧਾਰੀ ਕਾਂਗਰਸ ਪਾਰਟੀ ਦੀ ਸਰਪ੍ਰਸਤੀ ਹੈ, ਜੋ ਕਿ ਗਰੀਬਾਂ ਲਈ ਬਹੁਤ ਮਹਿੰਗੀ ਸਾਬਤ ਹੋ ਰਹੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ ਕਿਉਂਕਿ ਉਹ ਕੋਰੋਨਾ ਦੌਰ ਵਿਚ ਹੀ ਮੁੱਖ ਮੰਤਰੀ ਬਣੇ ਹਨ। ਇਸ ਮੌਕੇ ਸਤਵੰਤ ਕੌਰ ਸੰਧੂ, ਗੁਰਦਿਆਲ ਮੱਲਣ, ਸਤਵਿੰਦਰ ਕੌਰ ਧਾਲੀਵਾਲ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ: ਮਰੀਜ਼ਾਂ ਦੇ ਠੀਕ ਹੋਣ ਦੀ ਦਰ 'ਚ ਮੋਹਰੀ ਬਣਿਆ ਚੰਡੀਗੜ੍ਹ

ਬੀਬੀ ਜਗੀਰ ਕੌਰ ਵਲੋਂ ਅਕਾਲੀ ਦਲ ਬੀਬੀਆਂ ਦੀ 21 ਮੈਂਬਰੀ ਮੁੱਖ ਸਲਾਹਕਾਰ ਕਮੇਟੀ ਦਾ ਗਠਨ
ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਸਤਰੀ ਅਕਾਲੀ ਦਲ ਦੀ 21 ਮੈਂਬਰੀ ਮੁੱਖ ਸਲਾਹਕਾਰ ਕਮੇਟੀ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇਕ ਬਿਆਨ 'ਚ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ 21 ਮੈਂਬਰੀ ਮੁੱਖ ਸਲਾਹਕਾਰ ਕਮੇਟੀ 'ਚ ਵੱਖ-ਵੱਖ ਖੇਤਰਾਂ 'ਚ ਆਪਣੀ ਪਛਾਣ ਬਣਾਉਣ ਵਾਲੀਆਂ ਬੀਬੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸੀਨੀਅਰ ਬੀਬੀਆਂ ਨੂੰ ਇਸ ਕਮੇਟੀ 'ਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ 'ਚ ਬੀਬੀ ਸਤਵਿੰਦਰ ਕੌਰ ਧਾਲੀਵਾਲ ਸਾਬਕਾ ਮੈਂਬਰ ਪਾਰਲੀਮੈਂਟ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੰਤਰੀ, ਬੀਬੀ ਹਰਪ੍ਰੀਤ ਕੌਰ ਮੁਖਮੈਲਪਰ, ਬੀਬੀ ਵਨਿੰਦਰ ਕੌਰ ਲੁੰਬਾ (ਦੋਵੇਂ ਸਾਬਕਾ ਵਿਧਾਇਕ),ਬੀਬੀ ਹਰਜਿੰਦਰ ਕੌਰ ਸਾਬਕਾ ਮੇਅਰ ਚੰਡੀਗੜ੍ਹ ,ਬੀਬੀ ਪਰਮਜੀਤ ਕੌਰ ਲਾਂਡਰਾ ਸਾਬਕਾ ਚੇਅਰਪਰਸਨ, ਬੀਬੀ ਗੁਰਿੰਦਰ ਕੌਰ ਭੋਲੂਵਾਲਾ (ਤਿੰਨੇ ਮੈਂਬਰ ਐੱਸ.ਜੀ.ਪੀ.ਸੀ), ਬੀਬੀ ਹਰਪ੍ਰੀਤ ਕੌਰ ਬਰਨਾਲਾ, ਬੀਬੀ ਰਣਜੀਤ ਕੌਰ ਦਿੱਲੀ ਮੈਂਬਰ ਡੀ.ਐੱਸ.ਜੀ.ਐੱਮ.ਸੀ, ਬੀਬੀ ਰਵਿੰਦਰ ਕੌਰ ਅਜਰਾਣਾ ਹਰਿਆਣਾ ਸਾਬਕਾ ਮੈਂਬਰ ਐੱਸ. ਜੀ. ਪੀ. ਸੀ, ਬੀਬੀ ਪਰਮਿੰਦਰ ਕੌਰ ਪਨੂੰ ਸਾਬਕਾ ਕੌਂਸਲਰ, ਬੀਬੀ ਰਜਿੰਦਰ ਕੌਰ ਮੀਮਸਾ ਸੰਗਰੂਰ, ਬੀਬੀ ਬਲਵੀਰ ਕੌਰ ਪ੍ਰਧਾਨ ਖਾਲਸਾ ਕਾਲਜ ਜਲੰਧਰ, ਬੀਬੀ ਵੀਨਾ ਦਾਦਾ ਪ੍ਰਿੰਸੀਪਲ ਸੈਂਟ ਸੋਲਜਰ ਕਾਲਜ ਜਲੰਧਰ, ਬੀਬੀ ਰਵਿੰਦਰ ਕੌਰ ਚੱਢਾ ਪ੍ਰਿੰਸੀਪਲ ਦਸ਼ਮੇਸ਼ ਕਾਲਜ ਮੁਕੇਰੀਆਂ, ਡਾ. ਅਮਰਜੀਤ ਕੌਰ ਕੋਟਫੱਤਾ (ਰਿਟਾ) ਡੀ.ਈ.ਓ, ਬੀਬੀ ਦਰਸ਼ਨ ਕੌਰ (ਰਿਟਾ) ਡੀ.ਪੀ.ਆਈ, ਬੀਬੀ ਰਜਿੰਦਰ ਕੌਰ ਵੀਨਾ ਮੱਕੜ ਚੰਡੀਗੜ•, ਬੀਬੀ ਅਦਵੇਤਾ ਤਿਵਾੜੀ, ਡਾ. ਹਰਲੀਨ ਕੌਰ ਜਲੰਧਰ ਅਤੇ ਬੀਬੀ ਜੈਸਮੀਨ ਕੌਰ ਸੰਧਾਵਾਲੀਆ ਉਘੇ ਪੱਤਰਕਾਰ ਦੇ ਨਾਮ ਸ਼ਾਮਲ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ  ਇਸਤਰੀ ਅਕਾਲੀ ਦਲ ਦੇ ਬਾਕੀ ਜਥੇਬੰਦਕ ਢਾਂਚੇ ਦੇ ਐਲਾਨ ਵੀ ਕੁਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ...ਤੇ ਹੁਣ ਨਿੱਜੀ ਡਾਕਟਰਾਂ ਦੀ ਤਜਵੀਜ਼ 'ਤੇ ਵੀ ਹੋ ਸਕੇਗਾ 'ਕੋਰੋਨਾ ਟੈਸਟ'


author

Anuradha

Content Editor

Related News