ਬੀਬਾ ਬਾਦਲ ਦੀ ਰੁਕਦੀ ਜੁਬਾਨ ਨੇ ਦਿੱਤੇ ਗੱਠਜੋੜ ਦੇ ਸੰਕੇਤ, ਜਲਦੀ ਹੀ ਬਣ ਸਕਦੇ ਹਨ ਕੇਂਦਰ ’ਚ ਮੰਤਰੀ

Thursday, Aug 20, 2026 - 10:48 PM (IST)

ਬੀਬਾ ਬਾਦਲ ਦੀ ਰੁਕਦੀ ਜੁਬਾਨ ਨੇ ਦਿੱਤੇ ਗੱਠਜੋੜ ਦੇ ਸੰਕੇਤ, ਜਲਦੀ ਹੀ ਬਣ ਸਕਦੇ ਹਨ ਕੇਂਦਰ ’ਚ ਮੰਤਰੀ

ਲੌਂਗੋਵਾਲ (ਵਸ਼ਿਸ਼ਟ, ਵਿਜੇ) - ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਅਤੇ ਕੇਂਦਰ ਸਰਕਾਰ ’ਚ ਅਕਾਲੀ ਦਲ ਦੀ ਨੁਮਾਇੰਦਗੀ ਨੂੰ ਲੈ ਕੇ ਅੱਜ ਉਸ ਵੇਲੇ ਸੰਕੇਤ ਸਾਹਮਣੇ ਆਏ ਜਦੋਂ ਅੱਜ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਪਹੁੰਚੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਜੁਬਾਨ ਕੁਝ ਕਹਿੰਦੇ-ਕਹਿੰਦੇ ਰੁਕ ਗਈ।

ਹਲਕਾ ਇੰਚਾਰਜ ਵਿਨਰਜੀਤ ਗੋਲਡੀ ਵੱਲੋਂ ਸਰਕਾਰ ਆਉਣ ’ਤੇ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰ ਐਂਡ ਟੈਕਨਾਲੋਜੀ ਨੂੰ ਸਕਿੱਲ ਯੂਨੀਵਰਸਟੀ ਬਣਾਉਣ ਸਬੰਧੀ ਰੱਖੀ ਮੰਗ ’ਤੇ ਬੀਬਾ ਬਾਦਲ ਨੇ ਕਿਹਾ ਕਿ ਇਹ ਤਾਂ ਬਹੁਤ ਛੋਟੀ ਮੰਗ ਹੈ।

ਉਨ੍ਹਾਂ ਕਿਹਾ ਕਿ ਮੈਂ ਆਪਣੀ ਜੁਬਾਨ ’ਚੋਂ ਕੁਝ ਕਹਿੰਦੇ-ਕਹਿੰਦੇ ਰੁਕ ਗਈ ਹਾਂ, ਜਿਸ ਦਾ ਤੁਹਾਨੂੰ ਜਲਦੀ ਹੀ ਪਤਾ ਲੱਗ ਜਾਵੇਗਾ। ਉਨ੍ਹਾਂ ਗੁਰੂ ਸਾਹਿਬ ਕਿਰਪਾ ਕਰਨ ਆਜਿਹੇ ਸਮਝੌਤੇ ਹੋਣ, ਜਿਵੇਂ ਦਿੱਲੀ ਤੋਂ ਸਾਡੇ ਵਿਕਾਸ ਦੇ ਕੰਮ ਹੁੰਦੇ ਸੀ ਇਕ ਵਾਰ ਫਿਰ ਉਹੀ ਵਿਕਾਸ ਤੇ ਤਰੱਕੀ ਦੀ ਪੰਜਾਬ ’ਚ ਨੀਂਹ ਰੱਖੀ ਜਾਵੇ। ਇਸ ਗੱਲ ਨੂੰ ਸੁਣਦਿਆਂ ਹੀ ਸਿਆਸੀ ਸੂਝ ਰੱਖਣ ਵਾਲੇ ਲੋਕ ਘੁਸਰ-ਮੁਸਰ ਕਰਦੇ ਨਜ਼ਰ ਆਏ ਕਿ ਹੁਣ ਅਕਾਲੀ ਭਾਜਪਾ ਗੱਠਜੋੜ ਅਤੇ ਬੀਬਾ ਜੀ ਦਾ ਕੇਂਦਰ ’ਚ ਮੰਤਰੀ ਬਣਨਾ ਲੱਗਭਗ ਤੈਅ ਜਾਪਦਾ ਹੈ।


author

Inder Prajapati

Content Editor

Related News