ਭੂੰਡ ਆਸ਼ਕ ਦੀ ਛਿੱਤਰ ਪਰੇਡ, ਵੀਡੀਓ ਵਾਇਰਲ

Wednesday, May 23, 2018 - 05:28 AM (IST)

ਭੂੰਡ ਆਸ਼ਕ ਦੀ ਛਿੱਤਰ ਪਰੇਡ, ਵੀਡੀਓ ਵਾਇਰਲ

ਪਾਤੜਾਂ, (ਅਡਵਾਨੀ)- ਸ਼ਹਿਰ ਵਿਚ ਕੁੜੀਆਂ ਨੂੰ ਤੰਗ-ਪਰੇਸ਼ਾਨ ਕਰਨ ਵਾਲੇ ਭੂੰਡ ਆਸ਼ਕ ਦੀ ਲੋਕਾਂ ਨੇ ਛਿੱਤਰ-ਪਰੇਡ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਨਵਾਂ ਬਾਜ਼ਾਰ ਜੈਨ ਮਾਰਕੀਟ ਵਿਚ ਸਾਮਾਨ ਖਰੀਦਣ ਆ ਰਹੀਆਂ ਕੁੜੀਆਂ ਨੂੰ ਪਿੰਡ ਖਾਂਗ ਦੇ ਸਿਰਫਿਰੇ ਭੂੰਡ ਆਸ਼ਕ ਕੁੱਝ ਦਿਨਾਂ ਤੋਂ ਤੰਗ-ਪਰੇਸ਼ਾਨ ਕਰ ਰਹੇ ਸਨ। ਬੀਤੇ ਦਿਨ ਕੁੜੀਆਂ ਨੂੰ ਤੰਗ-ਪਰੇਸ਼ਾਨ ਕਰਨਾ ਉਸ ਸਮੇਂ ਮਹਿੰਗਾ ਪਿਆ ਜਦੋਂ ਲੋਕਾਂ ਨੇ ਉਨ੍ਹਾਂ ਦੀਆਂ ਹਰਕਤਾਂ 'ਤੇ ਨਿਗਰਾਨੀ ਰੱਖੀ। ਜਦੋਂ ਉਸ ਨੇ ਲੜਕੀ ਨੂੰ ਛੇੜਿਆ ਤਾਂ ਕੁੱਝ ਵਿਅਕਤੀਆਂ ਨੇ ਘੇਰ ਕੇ ਉਸ ਦੀ ਛਿੱਤਰ-ਪਰੇਡ ਕਰਦਿਆਂ ਰੱਜ ਕੇ ਕੁਟਾਪਾ ਚਾੜ੍ਹਿਆ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਮੁੜ ਇਸ ਤਰ੍ਹਾਂ ਦੀ ਗਲਤੀ ਨਾ ਕਰਨ 'ਤੇ ਮੁਆਫੀਆਂ ਮੰਗ ਕੇ ਆਪਣੀ ਜਾਨ ਛੁਡਵਾਈ।  


Related News