ਭੋਂਤੂ ਗੈਂਗ ਨੇ ਮਚਾਈ ਦਹਿਸ਼ਤ, ਹਾਂਡਾ ਸਿਟੀ ਦਾ ਸ਼ੀਸ਼ਾ ਤੋੜ ਕੇ ਉਡਾਈ ਨਕਦੀ

Sunday, Feb 18, 2018 - 07:46 AM (IST)

ਭੋਂਤੂ ਗੈਂਗ ਨੇ ਮਚਾਈ ਦਹਿਸ਼ਤ, ਹਾਂਡਾ ਸਿਟੀ ਦਾ ਸ਼ੀਸ਼ਾ ਤੋੜ ਕੇ ਉਡਾਈ ਨਕਦੀ

ਜਲੰਧਰ, (ਸੁਧੀਰ)- ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੀ ਪੋਲ ਖੋਲ੍ਹਦੇ ਹੋਏ ਭੋਂਤੂ ਗੈਂਗ ਨੇ ਸ਼ਹਿਰ ਵਿਚ ਆਪਣੀ ਦਹਿਸ਼ਤ ਮਚਾ ਰੱਖੀ ਹੈ। ਅਜੇ ਕੁਝ ਦਿਨ ਪਹਿਲਾਂ ਮਿਲਾਪ ਚੌਕ ਕੋਲ ਖੜ੍ਹੀ ਇਕ ਗੱਡੀ ਤੋਂ ਬੈਗ ਚੋਰੀ ਕਰਨ ਦਾ ਮਾਮਲਾ ਕਮਿਸ਼ਨਰੇਟ ਪੁਲਸ ਹੱਲ ਨਹੀਂ ਕਰ ਸਕੀ ਕਿ ਇਕ ਵਾਰ ਫਿਰ ਭੋਂਤੂ ਗੈਂਗ ਨੇ ਕਮਿਸ਼ਨਰੇਟ ਪੁਲਸ ਨੂੰ ਖੁਲ੍ਹੇਆਮ ਚੁਨੌਤੀ ਦਿੰਦੇ ਹੋਏ ਮਿਲਾਪ ਚੌਕ ਕੋਲ ਖੜ੍ਹੀ ਹਾਂਡਾ ਸਿਟੀ ਕਾਰ ਦਾ ਸ਼ੀਸ਼ਾ ਤੋੜ ਕੇ ਗੱਡੀ ਵਿਚ ਪਿਆ ਬੈਗ ਚੋਰੀ ਕਰ ਲਿਆ।
PunjabKesari
ਬੈਗ ਵਿਚ ਹਜ਼ਾਰਾਂ ਰੁਪਏ ਦੀ ਨਕਦੀ ਤੇ ਹੋਰ ਜ਼ਰੂਰੀ ਦਸਤਾਵੇਜ਼ ਸੀ। ਕਾਲੀਆ ਕਾਲੋਨੀ ਨਿਵਾਸੀ ਮਨੀਸ਼ ਕੁਮਾਰ ਨੇ ਦੱਸਿਆ ਕਿ ਉਹ ਮਿਲਾਪ ਚੌਕ ਕੋਲ ਗੱਡੀ ਖੜ੍ਹੀ ਕਰ ਕੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਗਿਆ ਸੀ। ਜਦ ਵਾਪਸ ਆਇਆ ਤਾਂ ਦੇਖਿਆ ਕਿ ਗੱਡੀ ਦਾ ਸ਼ੀਸ਼ਾ ਟੁੱਟਾ ਪਿਆ ਸੀ ਤੇ ਅੰਦਰ ਪਿਆ ਬੈਗ ਜਿਸ ਵਿਚ 45 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ, ਗਾਇਬ ਸੀ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।


Related News