‘ਭੋਪਾਲ ਗੈਸ ਤ੍ਰਾਸਦੀ’ ਤੋਂ 36 ਸਾਲ ਬਾਅਦ ਵਾਪਰੀ ਹੈ ਵਿਜਾਗ ਤ੍ਰਾਸਦੀ (ਵੀਡੀਓ)
Saturday, May 09, 2020 - 11:00 AM (IST)
ਜਲੰਧਰ (ਬਿਊਰੋ) - 2 ਦਸੰਬਰ 1984 ਦੀ ਉਹ ਮੰਦਭਾਗੀ ਰਾਤ ਜਦੋਂ ਯੂਨੀਅਨ ਕਾਰਬਾਈਡ ਇੰਡੀਆ ਲਿਮਟਿਡ ਦੀ ਕੀਟਨਾਸ਼ਕ ਫੈਕਟਰੀ ’ਚੋਂ ਨਿਕਲਣ ਵਾਲੇ ਰਸਾਇਣ ਮਿਥਾਈਲ ਆਈਸੋਸਾਈਨੇਟ ਨੇ ਭੋਪਾਲ ਸ਼ਹਿਰ ਨੂੰ ਗੈਸ ਚੈਂਬਰ ਵਿਚ ਬਦਲ ਦਿੱਤਾ। ਇਹ ਭਾਰਤ ਦੀ ਪਹਿਲੀ ਅਤੇ ਸਭ ਤੋਂ ਵੱਡੀ ਉਦਯੋਗਿਕ ਆਫਤ ਸੀ। ਇਸ ਗੈਸ ਤ੍ਰਾਸਦੀ ਵਿਚ ਘੱਟੋ-ਘੱਟ 30 ਟਨ ਮਿਥਾਈਲ ਆਈਸੋਸਾਈਨੇਟ ਗੈਸ ਦੇ ਰਿਸਾਅ ਨਾਲ 15000 ਤੋਂ ਵੱਧ ਲੋਕਾਂ ਦੀ ਮੌਤ ਹੋਈ 'ਤੇ 600000 ਲੋਕ ਇਸਤੋਂ ਪ੍ਰਭਾਵਿਤ ਹੋਏ। ਭੋਪਾਲ ਗੈਸ ਤ੍ਰਾਸਦੀ ਦੁਨੀਆਂ ਦੀ ਸਭ ਤੋਂ ਭਿਆਨਕ ਉਦਯੋਗਿਕ ਤਬਾਹੀ ਵਜੋਂ ਜਾਣੀ ਜਾਂਦੀ ਹੈ। ਇਹ ਦੁਖਾਂਤ ਵਿਅਕਤੀਗਤ ਗਲਤੀ ਦੇ ਕਾਰਨ ਹੀ ਵਾਪਰਿਆ ਸੀ।
ਦੱਸ ਦੇਈਏ ਕਿ ਕੀਟਨਾਸ਼ਕ ਫੈਕਟਰੀ ’ਚ ਮਿਥਾਈਲ ਆਈਸੋਸਾਈਨੇਟ ਦਾ ਉਤਪਾਦਨ ਹੋ ਰਿਹਾ ਸੀ। ਉਤਪਾਦਨ ਤੋਂ ਬਾਅਦ ਗੈਸ ਨੂੰ ਟੈਕਾਂ ’ਚ ਭਰਿਆ ਜਾਂਦੀ ਸੀ। ਗੈਸ ਦੇ ਭਰੇ ਇਨ੍ਹਾਂ ਟੈਕਾਂ ’ਚ ਏਨਰਟ ਨਾਈਨੋਜਨ ਗੈਸ ਦੇ ਨਾਲ ਦਬਾਅ ਅਧੀਨ ਰੱਖਿਆ ਜਾਂਦਾ ਸੀ। ਇਨ੍ਹਾਂ ਸਾਰੇ ਟੈਕਾਂ ’ਚੋਂ ਇਕ ਟੈਕ 30 ਟਨ ਦੀ ਬਜਾਏ 42 ਟਨ ਗੈਸ ਦੇ ਨਾਲ ਭਰਿਆ ਸੀ, ਜਿਸ ਕਾਰਨ ਨਾਈਟ੍ਰੋਜਨ ਗੈਸ ਦਾ ਦਬਾਅ ਪੈਣਾ ਬੰਦ ਹੋ ਗਿਆ, ਨਤੀਜਨ ਪਲਾਂਟ ਨੂੰ ਅਨਸ਼ਕ ਤੌਰ ’ਤੇ ਰੱਖ-ਰਖਾਵ ਲਈ ਬੰਦ ਕਰ ਦਿੱਤਾ ਗਿਆ। ਖਰਾਬ ਟੈਕ ਨੂੰ 1 ਦੰਸਬਰ ਨੂੰ ਮੁੜ ਤੋਂ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਅਸਫਲ ਰਹੀ।
2 ਦੰਸਬਰ ਦੀ ਸ਼ਾਮ ਤੱਕ ਖਰਾਬੀ ਕਾਰਨ ਪਾਣੀ ਵਾਲੀ ਟੈਂਕੀ ਦਾ ਗੈਸ ਚੈਬਰ ਵੱਲ ਹੋਇਆ, ਜਿਸ ਕਾਰਨ ਰਸਾਈਣਕ ਕਿਰਿਆ ਸ਼ੁਰੂ ਹੋਈ। ਇਸ ਦੌਰਾਨ ਅਧੀ ਰਾਤ ਟੈਕ ’ਚ ਦਬਾਅ 5 ਗੁਣਾ ਹੋਰ ਵੱਧ ਗਿਆ ਅਤੇ ਇਕ ਘੰਟੇ ਦੇ ਅੰਦਰ ਟੈਂਕ ’ਚੋਂ ਸਾਰੀ ਗੈਸ ਲੀਕ ਹੋ ਗਈ। ਇਸ ਗੈਸ ਦੇ ਬਾਰੇ ਭੋਪਾਲ ਦੇ ਲੋਕਾਂ ਨੂੰ ਜਾਗਰੂਕ ਕੀਤਾ ਹੋਇਆ ਸੀ, ਜਿਸ ਦੇ ਬਾਵਜੂਦ ਲੋਕ ਇਸ ਦੀ ਲਪੇਟ ’ਚ ਆ ਗਏ। ਇਸ ਮਾਮਲੇ ਦੇ ਬਾਰੇ ਹੋਣ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਵਿਸਥਾਰ ਨਾਲ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ਗੁਰੂ ਦਾ ਲੰਗਰ ਹਮੇਸ਼ਾ ਚੱਲਦਾ ਰਹੇ !
ਪੜ੍ਹੋ ਇਹ ਵੀ ਖਬਰ - ਲਾਕਡਾਊਨ ਦੇ ਮੌਕੇ ਨੌਜਵਾਨ ਹੋ ਰਹੇ ਹਨ ਇਕੱਲਪੁਣੇ ਤੋਂ ਪਰੇਸ਼ਾਨ (ਵੀਡੀਓ)
ਪੜ੍ਹੋ ਇਹ ਵੀ ਖਬਰ - ਲੋਕ ਧਾਰਾ : ਰਾਜਸਥਾਨੀ ਕਹਾਣੀ ''ਚੋਰ ਦੀ ਦਾਸਤਾਨ''
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੇ ਚੱਲ ਰਹੇ ਇਸ ਦੌਰ ’ਚ ਲਿਖਿਆ ‘ਇਕ ਖਤ ਆਪਣੇ ਹੀ ਨਾਂ’