ਭੋਗਪੁਰ 'ਚ ਦਿੱਸਿਆ ਪੰਜਾਬ ਬੰਦ ਦਾ ਅਸਰ, ਮੀਂਹ ਦੇ ਬਾਵਜੂਦ ਸੜਕਾਂ 'ਤੇ ਉਤਰੇ ਲੋਕ
Tuesday, Aug 13, 2019 - 12:17 PM (IST)

ਭੋਗਪੁਰ (ਰਾਣਾ ਭੋਗਪੁਰੀਆ)—ਦਿੱਲੀ 'ਚ ਸਥਿਤ ਸ੍ਰੀ ਰਵਿਦਾਸ ਮਹਾਰਾਜ ਜੀ ਦਾ ਮੰਦਰ ਢਾਹੁਣ ਦੇ ਵਿਰੋਧ 'ਚ ਅੱਜ ਪੂਰਨ ਤੌਰ 'ਤੇ 'ਪੰਜਾਬ ਬੰਦ' ਦੀ ਕਾਲ ਦਿੱਤੀ ਗਈ ਹੈ। ਭਾਰੀ ਬਾਰਸ਼ ਦੇ ਬਾਵਜੂਦ ਰਵਿਦਾਸ ਭਾਈਚਾਰੇ ਵਲੋਂ ਸੜਕਾਂ 'ਤੇ ਉਤਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪੰਜਾਬ ਬੰਦ ਦਾ ਸਭ ਤੋਂ ਵਧ ਅਸਰ ਜਲੰਧਰ, ਲੁਧਿਆਣਾ, ਕਪੂਰਥਲਾ, ਸਮਾਣਾ ਅਤੇ ਫਾਜ਼ਿਲਕਾ 'ਚ ਦੇਖਣ ਨੂੰ ਮਿਲ ਰਿਹਾ ਹੈ। ਰਾਹ ਜਾਂਦੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਦਰ ਢਾਹੁਣ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੜਕਾਂ 'ਤੇ ਉਤਰ ਕੇ ਲੋਕ ਮੋਦੀ ਸਰਕਾਰੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਹਨ।