ਪਲਾਂ 'ਚ ਉਜੜਿਆ ਪਰਿਵਾਰ, ਭੋਗਪੁਰ ਨੇੜੇ ਵਾਪਰੇ ਦਰਦਨਾਕ ਹਾਦਸੇ 'ਚ ਪਿਤਾ-ਪੁੱਤਰ ਸਣੇ ਪੁੱਤਰੀ ਦੀ ਮੌਤ
Thursday, Sep 23, 2021 - 04:18 PM (IST)
ਭੋਗਪੁਰ (ਰਾਜੇਸ਼ ਸੂਰੀ)- ਜਲੰਧਰ ਜੰਮੂ-ਨੈਸ਼ਨਲ ਹਾਈਵੇਅ ’ਤੇ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਵਾਪਰੇ ਇਸ ਦਰਦਨਾਕ ਹਾਦਸੇ ਵਿਚ ਐਕਟਿਵਾ ਸਵਾਰ ਪਿਤਾ, ਪੁੱਤਰ ਅਤੇ ਪੁੱਤਰੀ ਦੀ ਮੌਤ ਹੋ ਗਈ ਜਦਕਿ ਇਕ ਔਰਤ ਅਤੇ ਬੱਚੇ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਹਾਦਸੇ ਵਾਲੀ ਥਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਐਕਟਿਵਾ 'ਤੇ ਸਵਾਰ ਇਕ ਪਰਿਵਾਰ ਜਿਸ ’ਤੇ ਪਤੀ, ਪਤਨੀ ਅਤੇ ਤਿੰਨ ਛੋਟੇ ਬੱਚੇ ਸਵਾਰ ਸਨ। ਇਹ ਐਕਟਿਵਾ ਜਦੋਂ ਹਾਈਵੇਅ ’ਤੇ ਪਚਰੰਗਾ ਨੇੜਲੇ ਇਕ ਪੁਲ ਕੋਲ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਇਨਡੈਵਰ ਗੱਡੀ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਦੇ ਪਰਖੱਚੇ ਉੱਡ ਗਏ ਅਤੇ ਐਕਟਿਵਾ ਸਵਾਰ ਪੁਲਸ ਨਾਲ ਬਣੇ ਟੋਇਆ ਵਿਚ ਜਾ ਡਿੱਗੇ।
ਇਹ ਵੀ ਪੜ੍ਹੋ: ਅੱਜ ਕਪੂਰਥਲਾ ਦੀ ਫੇਰੀ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਰ ਸਕਦੇ ਨੇ ਵੱਡੇ ਐਲਾਨ
ਹਾਦਸੇ ਦੀ ਸੂਚਨਾ ਮਿਲਣ 'ਤੇ ਪਿੰਡ ਪਚਰੰਗਾ ਬਜ਼ਾਰ ਦੇ ਦੁਕਾਨਦਾਰ ਹਾਦਸੇ ਵਾਲੀ ਥਾਂ 'ਤੇ ਪੁੱਜੇ ਤਾਂ ਜ਼ਖ਼ਮੀਆਂ ਨੂੰ ਬਾਹਰ ਲਿਆ ਕੇ ਨੇੜਲੇ ਢਾਬੇ 'ਤੇ ਲਿਜਾਇਆ ਗਿਆ। ਤੱਦ ਤੱਕ ਐਕਟਿਵਾ ਚਾਲਕ ਨੌਜਵਾਨ (35), ਉਸ ਦੀ ਪੁੱਤਰੀ (4) ਪੁੱਤਰ (2) ਦੀ ਮੌਤ ਹੋ ਚੁੱਕੀ ਸੀ।
ਐਕਟਿਵਾ ਸਵਾਰ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ ਅਤੇ ਉਸ ਦੇ ਇਕ ਪੁੱਤਰ (5) ਦੀ ਇਕ ਲੱਤ ਹਾਦਸੇ ਕਾਰਨ ਕੱਟੀ ਗਈ। ਹਾਦਸੇ ਦੀ ਸੁਚਨਾ ਮਿਲਣ 'ਤੇ ਹਾਈ ਪੈਟਰੋਲਿੰਗ ਗੱਡੀ 16 ਦੀ ਟੀਮ ਵੱਲੋਂ ਦੋਹਾਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਚੌਂਕੀ ਪਚਰੰਗਾ ਵੱਲੋਂ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ‘ਡੇਰਾ ਸੱਚਖੰਡ ਬੱਲਾਂ’ ਵਿਖੇ ਹੋਏ ਨਤਮਸਤਕ
ਟਾਂਡਾ ਨੇੜਲੇ ਪਿੰਡ ਜੌੜਾ ਦਾ ਦੱਸਿਆ ਜਾ ਰਿਹਾ ਹੈ ਐਕਟਿਵਾ ਸਵਾਰ ਪਰਿਵਾਰ
ਇਸ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਹੁਸ਼ਿਆਰਪੁਰ ਦੇ ਟਾਂਡਾ ਨੇੜਲੇ ਪਿੰਡ ਜੌੜਾ ਦਾ ਦੱਸਿਆ ਜਾ ਰਿਹਾ ਹੈ। ਚਾਲਕ ਆਪਣੇ ਪਰਿਵਾਰ ਨਾਲ ਆਪਣੇ ਸੁਹਰਾ ਪਿੰਡ ਸ਼ਕਰਪੁਰ ਜਾ ਰਿਹਾ ਸੀ। ਹਾਦਸੇ ਸਮੇਂ ਐਕਟਿਵਾ ’ਤੇ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਮਾਸੂਮ ਬੱਚੇ ਸਵਾਰ ਸਨ।
ਇਹ ਵੀ ਪੜ੍ਹੋ: ਗੜ੍ਹਸ਼ੰਕਰ ਵਿਖੇ ਵਾਪਰੇ ਸੜਕ ਹਾਦਸੇ ਨੇ ਵਿਛਾਏ ਦੋ ਘਰਾਂ 'ਚ ਸੱਥਰ, ਦੋ ਨੌਜਵਾਨਾਂ ਦੀ ਦਰਦਨਾਕ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ