ਸੈਰ ’ਤੇ ਗਏ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਤਾਰਿਆ ਮੌਤ ਦੇ ਘਾਟ

Tuesday, Jul 06, 2021 - 06:35 PM (IST)

ਸੈਰ ’ਤੇ ਗਏ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਤਾਰਿਆ ਮੌਤ ਦੇ ਘਾਟ

ਭਿੰਡੀ ਸੈਦਾਂ (ਗੁਰਜੰਟ) - ਪੁਲਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਮੋਤਲਾ ਦੇ ਇਕ ਨੌਜਵਾਨ ਦੀ ਹੋਈ ਬੇਤਹਾਸ਼ਾ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਥਾਣਾ ਭਿੰਡੀ ਸੈਦਾਂ ਦੇ ਸਬ-ਇੰਸਪੈਕਟਰ ਤਰਲੋਕ ਸਿੰਘ ਨੇ ਦੱਸਿਆ ਕਿ ਯੂਕਬ ਮਸੀਹ ਵਾਸੀ ਮੋਤਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮੇਰਾ ਭਾਣਵਾ ਮੁਨੀਸ਼ (22) ਬੀਤੀ 30 ਜੂਨ ਨੂੰ ਰਾਤ ਸਮੇਂ ਰੋਟੀ ਖਾ ਕੇ ਸੈਰ ਕਰਨ ਗਿਆ ਅਤੇ ਪੂਰੀ ਰਾਤ ਵਾਪਸ ਨਹੀਂ ਆਇਆ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ

ਉਨ੍ਹਾਂ ਨੇ ਉਸ ਨੂੰ ਸਾਰੀਆਂ ਥਾਵਾਂ ਤੋਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। ਅਗਲੀ ਸਵੇਰੇ ਪਤਾ ਲੱਗਾ ਕਿ ਮੁਨੀਸ਼ ਸੜਕ ਦੇ ਕਿਨਾਰੇ ਡਿੱਗਿਆ ਪਿਆ ਹੈ। ਜਦੋਂ ਮੌਕੇ ’ਤੇ ਜਾ ਕੇ ਦੇਖਿਆ ਪਤਾ ਲੱਗਾ ਕਿ ਉਸ ਦੇ ਸਿਰ ਦੇ ਪਿਛਲੇ ਪਾਸੇ ਗੁੱਝੀ ਸੱਟ ਤੋਂ ਇਲਾਵਾ ਹੋਰ ਵੀ ਸੱਟਾਂ ਲੱਗੀਆਂ ਹੋਈਆਂ ਸਨ। ਉਸ ਦਾ ਅੰਦਰੋਂ ਮੂੰਹ ਵੀ ਸੜਿਆ ਹੋਇਆ ਸੀ, ਜਿਸ ਨੂੰ ਤੁਰੰਤ ਅਜਨਾਲਾ ਦੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਥੇ ਕਿ ਅੱਜ ਸਵੇਰੇ ਉਸ ਦੀ ਹਾਲਤ ਜ਼ਿਆਦਾ ਵਿਗੜਦੀ ਦੇਖ ਕੇ ਅੰਮ੍ਰਿਤਸਰ ਲੈ ਕੇ ਜਾਂਦਿਆਂ ਰਸਤੇ ਵਿਚ ਉਸ ਦੀ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰ-  ਜੁਲਾਈ ਮਹੀਨੇ ’ਚ ਆਉਣ ਵਾਲੇ ਵਰਤ ਅਤੇ ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਮ੍ਰਿਤਕ ਮੁਨੀਸ਼ ਦੇ ਮਾਮੇ ਯੂਕਬ ਮਸੀਹ ਮੁਤਾਬਕ ਉਨ੍ਹਾਂ ਨੂੰ ਭਾਣਵੇਂ ਨੂੰ ਜੱਗਾ ਉਰਫ ਜੱਗੂ ਪੁੱਤਰ ਮਨਜ਼ੂਰ ਮਸੀਹ ਵਾਸੀ ਜਾਫਰਕੋਟ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੱਟਮਾਰ ਕੀਤੀ ਹੈ। ਪੁਲਸ ਨੇ ਉਕਤ ਵਿਅਕਤੀ ਦੇ ਬਿਆਨਾਂ ’ਤੇ ਜੱਗਾ ਉਰਫ ਜੱਗੂ ਦੇ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ -  ਪਾਕਿ ’ਚ ਸ਼ਰਮਨਾਕ ਘਟਨਾ : 11 ਸਾਲਾ ਬੱਚੇ ਨਾਲ ਸਮੂਹਿਕ ਬਦਫੈਲੀ ਕਰ ਬਣਾਈ ਵੀਡੀਓ, 20 ਲੱਖ ਲੈ ਕਰ ਦਿੱਤਾ ਕਤਲ


author

rajwinder kaur

Content Editor

Related News