ਜ਼ਮੀਨੀ ਝਗੜੇ ਦੇ ਚੱਲਦਿਆਂ ਗਰੀਬ ਕਿਸਾਨ ਦੇ ਘਰ ਨੂੰ ਲਗਾਈ ਅੱਗ, ਵਾਲ-ਵਾਲ ਬੱਚਿਆ ਪਰਿਵਾਰ

Friday, Feb 09, 2018 - 01:13 PM (IST)

ਜ਼ਮੀਨੀ ਝਗੜੇ ਦੇ ਚੱਲਦਿਆਂ ਗਰੀਬ ਕਿਸਾਨ ਦੇ ਘਰ ਨੂੰ ਲਗਾਈ ਅੱਗ, ਵਾਲ-ਵਾਲ ਬੱਚਿਆ ਪਰਿਵਾਰ

ਭਿੰਡੀ ਸੈਦਾਂ (ਗੁਰਜੰਟ) - ਪੁਲਸ ਥਾਣਾ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਸੇਦੋਗਾਜੀ ਦੇ ਗਰੀਬ ਕਿਸਾਨ ਸ਼ੁਬੇਗ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ  ਅਰਜਨ ਸਿੰਘ ਵਾਸੀ ਜਾਫ਼ਰਕੋਟ ਨਾਲ ਉਨ੍ਹਾਂ ਆਪਣੀ ਪੰਜ ਏਕੜ ਜ਼ਮੀਨ ਦਾ ਸੌਦਾ 3 ਲੱਖ 85 ਹਾਜ਼ਰ ਏਕੜ ਦੇ ਹਿਸਾਬ ਨਾਲ ਕੀਤਾ ਸੀ।ਜਿਸ ਦਾ 2 ਲੱਖ 
ਰੁਪਏ ਬੇਨਾਮਾ ਅਸੀਂ ਲਿਆ ਤੇ ਬਾਕੀ ਪੈਸੇ ਬਲਵਿੰਦਰ ਸਿੰਘ ਦੇਣ ਤੋਂ ਕੰਨੀ ਕਤਰਾ ਰਿਹਾ ਸੀ। ਇਸ ਸੰਬੰਧੀ ਪੁਲਸ ਥਾਣਾ ਅਜਨਾਲਾ ਵਿਖੇ ਦਰਖਾਸਤ ਵੀ ਦਿੱਤੀ ਗਈ ਸੀ, ਜਿਸ ਦਾ ਫੈਸਲਾ 10 ਫਰਵਰੀ ਨੂੰ ਪੁਲਸ ਥਾਣਾ ਅਜਨਾਲਾ ਵਿਖੇ ਰੱਖਿਆ ਗਿਆ ਪਰ ਉਕਤ ਬਲਵਿੰਦਰ ਸਿੰਘ ਦੀ ਸਿਆਸੀ ਪਹੁੰਚ ਹੋਣ ਕਾਰਨ ਉਸ ਨੇ ਵੀਰਵਾਰ 200 ਬੰਦੇ ਨੂੰ ਨਾਲ ਲੈ ਕੇ ਹਥਿਆਰਾਂ ਨਾਲ ਲੈਸ ਹੋ ਕੇ ਜ਼ਮੀਨ ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਨੀਅਤ ਨਾਲ ਉਨ੍ਹਾਂ ਦੀ ਜ਼ਮੀਨ 'ਚ ਬਣੇ ਘਰ ਨੂੰ ਘੇਰਾ ਪਾ ਲਿਆ ਤੇ ਪੂਰੇ ਪਰਿਵਾਰ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਘਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਪੂਰੇ ਪਰਿਵਾਰ ਸਮੇਤ ਗੰਨੇ ਦੇ ਖੇਤਾਂ 'ਚ ਲੁਕ ਕੇ ਆਪਣੀ ਜਾਨ ਬਚਾਈ। ਇਸ ਤੋਂ ਬਆਦ ਉਕਤ ਹਮਲਾਵਰਾਂ ਨੇ ਘਰ 'ਚ ਸੋਨੇ ਦੇ ਗਹਿਣੇ ਤੇ ਕੁਝ ਨਗਦੀ ਲੁੱਟਣ ਤੋਂ ਬਾਅਦ ਪੂਰੇ ਘਰ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ । ਮੌਕੇ ਤੇ ਪੁੱਜੀ ਪੁਲਸ ਪਾਰਟੀ ਨੂੰ ਦੇਖ ਕੇ ਉਕਤ ਵਿਅਕਤੀ ਭੱਜ ਗਏ। ਪੁਲਸ ਨੇ ਹਮਲਾਵਰਾਂ ਦੇ ਤਿੰਨ ਮੋਟਰਸਾਈਕਲ ਕਾਬੂ ਕਰ ਲਏ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਉਕਤ ਹਮਲਾਵਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ । ਇਸ ਸੰਬੰਧੀ ਥਾਣਾ ਅਜਨਾਲਾ ਦੇ ਮੁੱਖ ਅਫਸਰ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News