ਭਿੰਦਾ ਸ਼ਾਦੀਪੁਰੀਆ ਗੈਂਗ ਨਾਲ ਸਬੰਧਤ ਗੈਂਗਸਟਰ ਸੰਦੀਪ ਤੇ ਤੀਰਥ ਅੜਿੱਕੇ

Friday, Aug 03, 2018 - 06:16 AM (IST)

ਭਿੰਦਾ ਸ਼ਾਦੀਪੁਰੀਆ ਗੈਂਗ ਨਾਲ ਸਬੰਧਤ ਗੈਂਗਸਟਰ ਸੰਦੀਪ ਤੇ ਤੀਰਥ ਅੜਿੱਕੇ

ਜਲੰਧਰ,    (ਕਮਲੇਸ਼)—  ਜਲੰਧਰ ਦਿਹਾਤੀ ਪੁਲਸ ਨੂੰ ਮਿਲੀ ਗੁਪਤ ਜਾਣਕਾਰੀ ਦੇ ਤਹਿਤ ਘਾਤ ਲਾ ਕੇ  2 ਬੀ ਕੈਟਾਗਰੀ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਗੈਂਗਸਟਰਾਂ ਦੀ ਪਛਾਣ ਸੰਦੀਪ  ਰਿੰਪਾ ਪੁੱਤਰ ਅਮਰਜੀਤ ਸਿੰਘ ਪਿੰਡ ਸੁੰਨੜ ਕਲਾਂ ਨੂਰਮਹਿਲ ਅਤੇ ਤੀਰਥ ਰਾਮ ਪੁੱਤਰ  ਸੁਖਜੀਤ ਲਾਲ ਬਜੂਹਾ ਖੁਰਦ ਨਕੋਦਰ ਦੇ ਤੌਰ ’ਤੇ ਹੋਈ ਹੈ। ਐੱਸ. ਐੱਸ. ਪੀ. ਦਿਹਾਤੀ ਨਵਜੋਤ  ਮਾਹਲ ਨੇ ਦੱਸਿਆ ਕਿ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਡਕੈਤੀਆਂ ਨੂੰ ਅੰਜਾਮ ਦੇਣ ਵਾਲੇ  ਗੈਂਗਸਟਰ ਕਰਤਾਰਪੁਰ ਵਿਚ ਮੌਜੂਦ ਹਨ, ਜਿਨ੍ਹਾਂ ਨੂੰ ਸੀ. ਆਈ. ਏ. 2 ਦਿਹਾਤੀ ਦੇ  ਇੰਚਾਰਜ ਸ਼ਿਵ ਕੁਮਾਰ ਨੇ ਮੱਲ੍ਹੀਆਂ ਮੋੜ ਤੋਂ ਗ੍ਰਿਫਤਾਰ ਕੀਤਾ। ਪੁਲਸ ਨੇ ਮੁਲਜ਼ਮਾਂ ਕੋਲੋਂ  32 ਬੋਰ ਦਾ ਮਾਊਜ਼ਰ, 32 ਬੋਰ ਦਾ ਪਿਸਟਲ, 7 ਜ਼ਿੰਦਾ ਕਾਰਤੂਸ ਅਤੇ ਵਰਨਾ ਕਾਰ ਨੰਬਰ ਪੀ 08  ਬੀ. ਈ. 0065 ਬਰਾਮਦ ਕੀਤੀ ਹੈ। ਪੁਲਸ ਨੇ ਦੋਵਾਂ ਦੇ ਖਿਲਾਫ ਥਾਣਾ ਕਰਤਾਪੁਰ ਵਿਚ  ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ  ਕਰੇਗੀ। ਫੜਿਆ ਗਿਆ ਗੈਂਗਸਟਰ ਸੰਦੀਪ ਭਿੰਦਾ ਸ਼ਾਦੀਪੁਰੀਆ ਗੈਂਗ ਨਾਲ ਸਬੰਧ ਰੱਖਦਾ ਹੈ। ਜ਼ਿਕਰਯੋਗ  ਹੈ ਕਿ 7 ਸਾਲ ਪਹਿਲਾਂ ਪੁਲਸ ਨੇ ਭਿੰਦਾ ਅਤੇ ਰੂਬੀ ਤਲਵਣ ਨੂੰ ਨਕੋਦਰ ਵਿਚ ਹੋਏ ਪੁਲਸ  ਮੁਕਾਬਲੇ ਵਿਚ ਢੇਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸੰਦੀਪ ਨੇ ਆਪਣਾ ਗੈਂਗ ਬਣਾਇਆ ਅਤੇ 3  ਤੋਂ 4 ਨੌਜਵਾਨਾਂ ਨੂੰ ਆਪਣੇ ਗੈਂਗ ਵਿਚ ਸ਼ਾਮਲ ਕੀਤਾ।


Related News