ਭਿੱਖੀਵਿੰਡ ਦੇ ਵਾਰਡ ਨੰ. 4 ਤੇ 5 ’ਤੇ ਬੂਥ ਕੈਪਚਰਿੰਗ ਦੇ ਦੋਸ਼, ‘ਆਪ’ ਵਰਕਰਾਂ ਦੀਆਂ ਉਤਰੀਆਂ ਪੱਗਾਂ

Sunday, Feb 14, 2021 - 04:28 PM (IST)

ਭਿੱਖੀਵਿੰਡ ਦੇ ਵਾਰਡ ਨੰ. 4 ਤੇ 5 ’ਤੇ ਬੂਥ ਕੈਪਚਰਿੰਗ ਦੇ ਦੋਸ਼, ‘ਆਪ’ ਵਰਕਰਾਂ ਦੀਆਂ ਉਤਰੀਆਂ ਪੱਗਾਂ

ਭਿੱਖੀਵਿੰਡ (ਸੁਖਚੈਨ/ਅਮਨ) - ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਦੌਰਾਨ ਵਾਰਡ ਨੰਬਰ ਪੰਜ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰਕਾਸ਼ ਕੌਰ ਦੇ ਪੋਲਿੰਗ ਏਜੰਟ ਬਣੇ ਪੁੱਤਰ ਸੁਰਜੀਤ ਸਿੰਘ ਅਤੇ ਵੋਟ ਪਾਉਣ ਆਏ ਦੂਜੇ ਪੁੱਤਰ ਹਰਮੀਤ ਸਿੰਘ ਦੀ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਦੇ ਪਤੀ ਨਾਲ ਜਾਅਲੀ ਵੋਟਾਂ ਸਬੰਧੀ ਤਕਰਾਰ ਹੋ ਗਈ। ਉਮੀਦਵਾਰਾਂ ਦੀ ਤਕਰਾਰ ਤੋਂ ਬਾਅਦ ਉਨ੍ਹਾਂ ’ਚ ਹੱਥੋਪਾਈ ਹੋ ਗਈ, ਜਿਸ ਕਾਰਨ ਸੁਰਜੀਤ ਸਿੰਘ ਅਤੇ ਹਰਮੀਤ ਸਿੰਘ ਦੀਆਂ ਪੱਗਾਂ ਲੱਥ ਗਈਆਂ। ਇਸ ਮੌਕੇ ਉਕਤ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਗਈ।

ਪੜ੍ਹੋ ਇਹ ਵੀ ਖ਼ਬਰ - ਪੱਟੀ ਦੇ ਵਾਰਡ ਨੰ-7 'ਚ 'ਆਪ' ਤੇ ਕਾਂਗਰਸ ਦੇ ਸਮਰਥਕਾਂ ’ਚ ਚਲੀਆਂ ਗੋਲੀਆਂ (ਤਸਵੀਰਾਂ)

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਹਰਮੀਤ ਸਿੰਘ ਨੇ ਸੱਤਾ ਧਿਰ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਨੇੜਲੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਿਆ ਕੇ ਜਾਅਲੀ ਵੋਟਾਂ ਭੁਗਤਾਈਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ’ਤੇ ਸੱਤਾ ਧਿਰ ਨੇ ਸਾਡੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਅਕਾਲੀ ਦਲ ਦੇ ਵਾਰਡ ਨੰਬਰ ਚਾਰ ਤੋਂ ਉਮੀਦਵਾਰ ਅਮਨ ਸ਼ਰਮਾ ਨੇ ਵੀ ਬੂਥ ਲੁੱਟਣ ਦੇ ਦੋਸ਼ ਲਗਾਏ ਹਨ।

ਪੜ੍ਹੋ ਇਹ ਵੀ ਖ਼ਬਰ - ਚੋਣਾਂ ਦੌਰਾਨ ਪੁਲਸ ਹੱਥ ਲੱਗੀ ਸਫ਼ਲਤਾ : ਹੱਥਿਆਰਾਂ ਨਾਲ ਲੈਂਸ 4 ਗੱਡੀਆਂ ਬਰਾਮਦ 

ਦੋਵਾਂ ਉਮੀਦਵਾਰਾਂ ਨੇ ਮੌਕੇ ’ਤੇ ਪਹੁੰਚੇ ਚੋਣ ਰਿਟਰਨਿੰਗ ਅਫ਼ਸਰ ਐੱਸ.ਡੀ.ਐੱਮ. ਰਜਨੀਸ਼ ਅਰੋੜਾ ਨੂੰ ਇਸ ਤੋਂ ਜਾਣੂ ਕਰਵਾਇਆ ਪਰ ਡਾ ਰਜਨੀਸ਼ ਅਰੋੜਾ ਵੱਲੋਂ ਬੂਟ ਲੁੱਟਣ ਦੀਆਂ ਘਟਨਾਵਾਂ ਤੋਂ ਇਨਕਾਰ ਕੀਤਾ ਗਿਆ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਦੀਆਂ ਪੱਗਾਂ ਲੱਥੀਆਂ ਗਈਆਂ ਹਨ, ਉਨ੍ਹਾਂ ਵਲੋਂ ਲਿਖਤੀ ਦਰਖ਼ਾਸਤ ਦੇਣ ’ਤੇ ਕਾਰਵਾਈ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਕਿਸਾਨ ਅੰਦੋਲਨ ’ਚ ਮਰੇ ਮੋਗਾ ਦੇ ਕਿਸਾਨ ਦਾ ਸਸਕਾਰ ਕਰਨ ਤੋਂ ਇਨਕਾਰ,ਪਰਿਵਾਰ ਨੇ ਰੱਖੀ ਇਹ ਸ਼ਰਤ


author

rajwinder kaur

Content Editor

Related News