ਭਿੱਖੀਵਿੰਡ ’ਚ ਵੱਡੀ ਵਾਰਦਾਤ: 50 ਰੁਪਏ ਦੀ ਖ਼ਾਤਰ ਇੱਟਾਂ ਮਾਰ-ਮਾਰ ਕੀਤਾ ਨੌਜਵਾਨ ਦਾ ਕਤਲ
Saturday, Apr 09, 2022 - 01:10 PM (IST)

ਭਿੱਖੀਵਿੰਡ, ਖਾਲੜਾ (ਭਾਟੀਆ) - ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਕਲਸੀਆਂ ਵਿਖੇ 50 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਇੱਟ ਮਾਰ ਕੇ ਨੌਜਵਾਨ ਦਾ ਕਤਲ ਕਰ ਦੇਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਸਾਹਿਬ ਸਿੰਘ ਉਰਫ ਬੱਗੋ ਪੁੱਤਰ ਰਾਜ ਸਿੰਘ ਵਾਸੀ ਕਲਸੀਆਂ ਵਜੋਂ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, 16 ਲੋਕ ਹਥਿਆਰਾਂ ਸਣੇ ਗ੍ਰਿਫ਼ਤਾਰ, ਕਈ ਗੈਂਗਸਟਰ ਵੀ ਸ਼ਾਮਲ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਭਰਾ ਜਸਕਰਨ ਸਿੰਘ ਪੁੱਤਰ ਰਾਜ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦਾ ਗੁਆਂਢੀ ਕੁਲਦੀਪ ਸਿੰਘ ਪੁੱਤਰ ਸਰਵਨ ਸਿੰਘ ਪਿੰਡ ਭੁੱਚਰ ਵਿਖੇ ਵਾਟਰ ਸਪਲਾਈ ਦੀ ਪੈ ਰਹੀ ਪਾਇਪ ਲਾਈਨ ’ਤੇ ਠੇਕੇਦਾਰ ਨਾਲ ਦਿਹਾੜੀ ਦਾ ਕੰਮ ਕਰਦੇ ਹਨ। ਇਕ ਦਿਨ ਠੇਕੇਦਾਰ ਵੱਲੋਂ ਜਦੋਂ ਦਿਹਾੜੀ ਦਿੱਤੀ ਗਈ ਤਾਂ ਕੁਲਦੀਪ ਸਿੰਘ ਵੱਲੋਂ ਉਸ ਦੀ ਦਿਹਾੜੀ ਦੇ ਪੈਸਿਆਂ ਵਿਚੋਂ 50 ਰੁਪਏ ਵੱਧ ਰੱਖ ਲਏ। ਬੀਤੀ ਰਾਤ ਜਦੋਂ ਉਕਤ ਨੌਜਵਾਨ ਕੁਲਦੀਪ ਸਿੰਘ ਪਾਸੋਂ ਜਸਕਰਨ ਸਿੰਘ ਵੱਲੋਂ ਉਸ ਦੇ ਪੈਸਿਆਂ ਵਿਚੋਂ ਵੱਧ ਰੱਖੇ ਪੈਸੇ ਵਾਪਸ ਮੰਗੇ ਤਾਂ ਉਕਤ ਨੌਜਵਾਨ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਗਲ ਪੈ ਗਿਆ।
ਪੜ੍ਹੋ ਇਹ ਵੀ ਖ਼ਬਰ - ਕ੍ਰਿਕਟ ਦੇ ਮਹਾਰਥੀ ਨਵਜੋਤ ਸਿੱਧੂ ਤੇ ਇਮਰਾਨ ਖਾਨ ਆਖਿਰ ਕਿਉਂ ਸਿਆਸਤ ’ਚ ਹੋ ਗਏ ਫਲਾਪ
ਆਲੇ-ਦੁਆਲੇ ਦੇ ਲੋਕਾਂ ਕਾਰਨ ਜਦੋਂ ਮਸਲਾ ਠੰਢਾ ਪਿਆ ਤਾਂ ਬਾਅਦ ਵਿੱਚ ਉਕਤ ਰੰਜਿਸ਼ ਨੂੰ ਲੈ ਕੇ ਤੈਸ਼ ਵਿੱਚ ਆਏ ਕੁਲਦੀਪ ਸਿੰਘ, ਸ਼ੇਰਾ ਸਿੰਘ ,ਤਾਰਾ ਸਿੰਘ,ਸਰਵਣ ਸਿੰਘ ਅਤੇ ਗੋਸ਼ਾ ਨਾਮਕ ਵਿਅਕਤੀ ਮੇਰੇ ਛੋਟੇ ਭਰਾ ਗੁਰਸਾਹਿਬ ਸਿੰਘ ਉਰਫ ਬੱਗਾ ਨੂੰ ਘਰੋਂ ਧੂਹ ਕੇ ਲੈ ਗਏ। ਉਨ੍ਹਾਂ ਨੇ ਗੁਰਸਾਹਿਬ ਦੇ ਸਿਰ ਵਿੱਚ ਇੱਟਾਂ ਮਾਰ-ਮਾਰ ਕੇ ਉਸਦਾ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਦੇ ਭਰਾ ਜਸਕਰਨ ਸਿੰਘ ਅਤੇ ਭੂਆ ਜੋਗਿੰਦਰ ਕੌਰ ਨੇ ਭਿੱਖੀਵਿੰਡ ਪੁਲਸ ਪਾਸੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਰਮਾਤਮਾ ਨੇ ਬਖ਼ਸ਼ੀ ਧੀ ਪਰ ਪੁੱਤਰ ਦੀ ਚਾਹਤ ਰੱਖਣ ਵਾਲੇ ਪਿਓ ਨੇ ਮਾਂ-ਧੀ ਨੂੰ ਜ਼ਿੰਦਾ ਦਫ਼ਨਾਇਆ
ਇਸ ਮਾਮਲੇ ਸਬੰਧੀ ਉਪ ਪੁਲਸ ਕਪਤਾਨ ਭਿੱਖੀਵਿੰਡ ਤਰਸੇਮ ਮਸੀਹ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ। ਮ੍ਰਿਤਕ ਗੁਰਸਾਹਿਬ ਸਿੰਘ ਉਰਫ ਬੱਗੋ ਦੇ ਪਰਿਵਾਰ ਦੇ ਬਿਆਨਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ