18 ਮਈ ਤੋਂ ਘਰੋਂ ਗਾਇਬ ਹੋਏ ਵਿਅਕਤੀ ਦੀ ਭੇਤਭਰੀ ਹਾਲਤ ’ਚ ਮਿਲੀ ਲਾਸ਼, ਪਰਿਵਾਰ ਨੇ ਲਗਾਏ ਕਤਲ ਦੇ ਇਲਜ਼ਾਮ

Friday, May 21, 2021 - 06:17 PM (IST)

18 ਮਈ ਤੋਂ ਘਰੋਂ ਗਾਇਬ ਹੋਏ ਵਿਅਕਤੀ ਦੀ ਭੇਤਭਰੀ ਹਾਲਤ ’ਚ ਮਿਲੀ ਲਾਸ਼, ਪਰਿਵਾਰ ਨੇ ਲਗਾਏ ਕਤਲ ਦੇ ਇਲਜ਼ਾਮ

ਭਵਾਨੀਗੜ੍ਹ (ਕਾਂਸਲ,ਵਿਕਾਸ): ਸਥਾਨਕ ਸ਼ਹਿਰ ਨੇੜਲੇ ਪਿੰਡ ਸਕਰੋਦੀਂ ਤੋਂ ਪਿਛਲੇ ਕੁਝ ਦਿਨਾਂ ਤੋਂ ਗਾਇਬ ਚੱਲੇ ਆ ਰਹੇ ਦਲਿਤ ਵਰਗ ਨਾਲ ਸਬੰਧਤ ਇਕ 45 ਸਾਲਾ ਵਿਅਕਤੀ ਦੀ ਪਿੰਡ ਦੇ ਇਕ ਪਾਣੀ ਵਾਲੇ ਨਿਕਾਸੀ ਨਾਲੇ ’ਚੋਂ ਭੇਤਭਰੀ ਹਾਲਤ ’ਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਦਲਿਤ ਵਰਗ ਨਾਲ ਸਬੰਧਤ ਗੁਰਜੰਟ ਸਿੰਘ ਲਾਲੀ ਪੁੱਤਰ ਭੋਲਾ ਸਿੰਘ ਬੀਤੀ 18 ਮਈ ਦੀ ਸ਼ਾਮ ਨੂੰ ਆਪਣੇ ਕਿਸੇ ਸਾਥੀ ਨਾਲ ਘਰ ਤੋਂ ਬਾਹਰ ਗਿਆ ਸੀ ਪਰ ਉਹ ਉਸ ਦਿਨ ਤੋਂ ਵਾਪਸ ਘਰ ਨਹੀਂ ਪਰਤਿਆਂ ਜਦੋਂ ਕਿ ਜਿਸ ਵਿਅਕਤੀ ਨਾਲ ਉਹ ਘਰੋਂ ਗਿਆ ਸੀ ਉਹ ਆਪਣੇ ਘਰ ਆ ਗਿਆ ਸੀ। ਜਿਸ ਦੀ ਤਲਾਸ਼ ਕਰਨ ਤੋਂ ਬਾਅਦ ਉਸ ਦੀ ਗੁੰਮਸ਼ੁਦਗੀ ਸੰਬੰਧੀ ਥਾਣਾ ਭਵਾਨੀਗੜ੍ਹ ਵਿਖੇ ਸੂਚਨਾ ਦਿੱਤੀ ਗਈ।

ਇਹ ਵੀ ਪੜ੍ਹੋ:  ਡੇਰਾ ਮੁਖੀ ਦੀ ਰਿਹਾਈ ਲਈ ਗੁਰਦੁਆਰਾ ਸਾਹਿਬ ’ਚ ਅਰਦਾਸ ਕਰਨ ’ਤੇ ਹੰਗਾਮਾ, ਗ੍ਰੰਥੀ ਗ੍ਰਿਫ਼ਤਾਰ

PunjabKesari

ਸਰਪੰਚ ਜੀਵਨ ਸਿੰਘ ਨੇ ਦੱਸਿਆ ਅੱਜ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਪਿਛਲੇ ਪਾਸੇ ਸਥਿਤ ਗੰਦੇ ਪਾਣੀ ਦੇ ਨਿਕਾਸੀ ਵਾਲੇ ਨਾਲੇ ’ਚ ਪਿੰਡ ਵਾਸੀਆਂ ਨੇ ਇਕ ਵਿਅਕਤੀ ਦੀ ਭੇਤਭਰੀ ਹਾਲਤ ਲਾਸ਼ ਪਈ ਦੇਖੀ ਜਿਸ ਦੀ ਹਾਲਤ ਬਹੁਤ ਹੀ ਖ਼ਰਾਬ ਸੀ ਤਾਂ ਇਸ ਦੀ ਸੂਚਨਾ ਵੀ ਥਾਣਾ ਭਵਾਨੀਗੜ੍ਹ ਵਿਖੇ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਨੇ ਜਦੋਂ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰਦਿਆਂ ਇਸ ਦੀ ਸ਼ਨਾਖਤ ਕੀਤੀ ਇਹ ਲਾਸ਼ ਪਿੰਡ ’ਚ ਬੀਤੇ ਦਿਨੀਂ ਗਾਇਬ ਹੋਏ ਗੁਰਜੰਟ ਸਿੰਘ ਦੀ ਹੀ ਨਿਕਲੀ। ਇਸ ਸੰਬੰਧੀ ਸਥਾਨਕ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਅਜੇ ਇਸ ਬਾਰੇ ਕੋਈ ਹੋਰ ਅਪਡੇਟ ਨਹੀਂ ਹੈ।

ਇਹ ਵੀ ਪੜ੍ਹੋ:  ਗਿੱਦੜਬਾਹਾ ਹਲਕੇ ਵਿਚ ਬਲੈਕ ਫੰਗਸ ਦੇ 2 ਸ਼ੱਕੀ ਕੇਸ, ਇਕ ਦੀ ਮੌਤ


author

Shyna

Content Editor

Related News