ਬੱਚਾ ਬਣੇ ਸਿੱਖਿਆ ਮੰਤਰੀ ਸਿੰਗਲਾ, ਪੰਘੂੜਿਆਂ ''ਤੇ ਲਏ ਝੂਟੇ (ਵੀਡੀਓ)

09/24/2019 4:17:03 PM

ਭਵਾਨੀਗੜ੍ਹ (ਵਿਕਾਸ) : ਪਿਛਲੇ ਦਿਨੀਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਪਣੇ ਬੱਚਿਆਂ ਨਾਲ ਸਾਈਕਲ ਚਲਾ ਕੇ ਬਚਪਨ ਦੀਆਂ ਯਾਦਾਂ ਤਰੋਤਾਜ਼ਾ ਕਰਦੀਆਂ ਤਸਵੀਰਾਂ ਅਪਣੇ ਫੇਸਬੁੱਕ ਪੇਜ 'ਤੇ ਸਾਂਝੀਆਂ ਕੀਤੀਆਂ ਅਤੇ ਹੁਣ ਸੂਬੇ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਇਕ ਮੇਲੇ 'ਚ ਛੋਟੇ ਬੱਚੇ ਦੀ ਤਰ੍ਹਾਂ ਬੱਚਿਆਂ ਵਾਲੇ ਝੂਲਿਆਂ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ। ਸਿੱਖਿਆ ਮੰਤਰੀ ਦਾ ਬੱਚਿਆਂ ਦੀ ਤਰ੍ਹਾਂ ਝੂਲੇ ਲੈਣ ਦੀ ਇਕ ਵੀਡੀਓ ਵੀ ਸੋਸ਼ਲ ਮੀਡਿਆ 'ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ।

ਅਕਸਰ ਅਪਣੇ ਵਿਭਾਗ ਦਾ ਕੰਮ ਬੜੀ ਸਿਆਣਪ ਤੇ ਗੰਭੀਰਤਾ ਨਾਲ ਦੇਖਣ ਵਾਲੇ ਸਿਖਿਆ ਮੰਤਰੀ ਸਿੰਗਲਾ ਦਰਅਸਲ ਸੋਮਵਾਰ ਨੂੰ ਨੇੜਲੇ ਪਿੰਡ ਨਮਾਦਾ ਵਿਖੇ ਗੂਗਾ ਮਾੜੀ ਦੇ ਮੇਲੇ ਵਿਚ ਪਹੁੰਚੇ ਹੋਏ ਸਨ ਫਿਰ ਕੀ ਸੀ, ਝੂਲੇ ਦੇਖਦਿਆਂ ਹੀ ਉਨ੍ਹਾਂ ਦਾ ਮਨ ਵੀ ਬੱਚਿਆਂ ਦੀ ਤਰ੍ਹਾਂ ਹੂਲਾਰੇ ਲੈਣ ਲੱਗਾ ਤੇ ਝੱਟਪੱਟ ਲਕੜੀ ਦੇ ਘੋੜੇ 'ਤੇ ਬੈਠ ਗਏ। ਦੱਸ ਦਈਏ ਕਿ ਵਿਜੈਇੰਦਰ ਸਿੰਗਲਾ ਵੱਲੋਂ ਸਮਾਜ ਸੇਵਾ ਦੇ ਉਦੇਸ਼ ਨਾਲ ਅਪਣੇ ਪਿਤਾ ਸੰਤ ਰਾਮ ਸਿੰਗਲਾ ਦੀ ਯਾਦ ਵਿਚ ਹਰ ਸਾਲ ਇਸ ਮੇਲੇ ਦੌਰਾਨ ਵੱਖ-ਵੱਖ ਬਿਮਾਰੀਆਂ ਸਬੰਧੀ ਵੱਡਾ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਇਸ ਪ੍ਰਸਿੱਧ ਮੇਲੇ ਵਿਚ ਦੂਰ ਨੇੜੇ ਦੇ ਇਲਾਕਿਆਂ 'ਚੋਂ ਲੋਕ ਸ਼ਰਧਾ ਭਾਵ ਨਾਲ ਜਿੱਥੇ ਗੂਗਾ ਮਾੜੀ 'ਤੇ ਮੱਥਾ ਟੇਕਣ ਪਹੁੰਚਦੇ ਹ ,ਨ ਉੱਥੇ ਹੀ ਇਸ ਮੈਡੀਕਲ ਕੈਂਪ ਦਾ ਵੀ ਵੱਡੇ ਪੱਧਰ 'ਤੇ ਲਾਹਾ ਲੈਂਦੇ ਹਨ।


cherry

Content Editor

Related News