ਕਿਸਾਨ ਅੰਦੋਲਨ: ਦਿੱਲੀ ਧਰਨੇ ਤੋਂ ਪਰਤੇ ਖੇਤ ਮਜ਼ਦੂਰ ਦੀ ਮੌਤ

Monday, Jan 04, 2021 - 02:21 PM (IST)

ਕਿਸਾਨ ਅੰਦੋਲਨ: ਦਿੱਲੀ ਧਰਨੇ ਤੋਂ ਪਰਤੇ ਖੇਤ ਮਜ਼ਦੂਰ ਦੀ ਮੌਤ

ਭਵਾਨੀਗੜ੍ਹ (ਵਿਕਾਸ): ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਨੇੜਲੇ ਪਿੰਡ ਬਖੋਪੀਰ ਦੇ ਇਕ ਬਜ਼ੁਰਗ ਖੇਤ ਮਜ਼ਦੂਰ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਬਲਾਕ ਭਵਾਨੀਗੜ੍ਹ ਦੇ ਮੀਤ ਪ੍ਰਧਾਨ ਗੁਰਭਜਨ ਸਿੰਘ ਨੇ ਦੱਸਿਆ ਕਿ ਬੇਜ਼ਮੀਨਾ ਕਿਸਾਨ ਗੁਰਚਰਨ ਸਿੰਘ (70) ਪੁੱਤਰ ਬਹਾਲ ਸਿੰਘ ਵਾਸੀ ਬਖੋਪੀਰ ਖੇਤ ਮਜ਼ਦੂਰੀ ਕਰਦਾ ਸੀ।  ਉਹ ਕਿਸਾਨ ਜਥੇਬੰਦੀ ਦਾ ਸਰਗਰਮ ਮੈਂਬਰ ਸੀ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਭਾਜਪਾ ਅਤੇ ਕੈਪਟਨ ਸਰਕਾਰ ਖੇਡ ਰਹੀ ਹੈ ਫ੍ਰੈਂਡਲੀ ਮੈਚ: ਮਾਨ

ਕਿਸਾਨੀ ਸੰਘਰਸ਼ ਤੇ ਮੋਰਚਿਆਂ ’ਚ ਲਗਾਤਾਰ ਹਿੱਸਾ ਲੈਂਦੇ ਹੋਏ ਗੁਰਚਰਨ ਸਿੰਘ ਬੀਤੀ 24 ਦਸੰਬਰ ਨੂੰ ਕਿਸਾਨਾਂ ਦੇ ਜੱਥੇ ਨਾਲ ਦਿੱਲੀ ਦੇ ਸਿੰਘੂ ਬਾਰਡਰ ’ਤੇ ਗਿਆ ਸੀ, ਜਿੱਥੋਂ ਉਹ ਬੀਮਾਰ ਹੋਣ ਕਾਰਨ ਐਤਵਾਰ ਨੂੰ ਵਾਪਸ ਘਰ ਪਰਤ ਆਇਆ ਤੇ ਦੇਰ ਸ਼ਾਮ ਅਚਾਨਕ ਤਬੀਅਤ ਜ਼ਿਆਦਾ ਵਿਗੜਨ ਕਾਰਨ ਮੌਤ ਹੋ ਗਈ। ਕਿਸਾਨ ਆਗੂ ਨੇ ਜਥੇਬੰਦੀ ਵਲੋਂ ਸਰਕਾਰ ਤੋਂ ਮਿ੍ਰਤਕ ਖੇਤ ਮਜਦੂਰ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।

ਨੋਟ —ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Baljeet Kaur

Content Editor

Related News