ਜਦੋਂ ਮੀਡੀਆ ਨਾਲ ਗੱਲ ਕਰ ਰਹੇ ਮਨਪ੍ਰੀਤ ਬਾਦਲ ਨੂੰ ਬੀਬੀ ਭੱਠਲ ਨੇ ਟੋਕਿਆ, ਦੋਹਾਂ ''ਚ ਖੜਕੀ...

07/01/2016 12:34:11 PM

ਲੁਧਿਆਣਾ : ਪੰਜਾਬ ਕਾਂਗਰਸ ਦੇ 2 ਸੀਨੀਅਰ ਆਗੂਆਂ ਮਨਪ੍ਰੀਤ ਸਿੰਘ ਬਾਦਲ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਵਿਚਕਾਰ ਵੀਰਵਾਰ ਨੂੰ ਉਸ ਸਮੇਂ ਖੜਕ ਪਈ, ਜਦੋਂ ਮੀਡੀਆ ਨਾਲ ''ਲਾਲ ਬੱਤੀ'' ਵਾਲੇ ਵੀ. ਆਈ. ਪੀ. ਕਲਚਰ ''ਤੇ ਗੱਲ ਕਰ ਰਹੇ ਮਨਪ੍ਰੀਤ ਬਾਦਲ ਨੂੰ ਬੀਬੀ ਭੱਠਲ ਨੇ ਵਿਚੋਂ ਹੀ ਟੋਕ ਦਿੱਤਾ। ਮਨਪ੍ਰੀਤ ਬਾਦਲ ਅਤੇ ਬੀਬੀ ਭੱਠਲ ਕਾਂਗਰਸ ਦੇ ਚੋਣ ਮੈਨੀਫੈਸਟੋ ਬਾਰੇ ਲੋਕਾਂ ਦੀ ਰਾਇ ਲੈਣ ਵੀਰਵਾਰ ਨੂੰ ਲੁਧਿਆਣਾ ਪੁੱਜੇ ਸਨ।

ਇੱਥੇ ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਕਾਂਗਰਸ ਸੱਤਾ ''ਚ ਆਉਣ ਤੋਂ ਬਾਅਦ ਲਾਲ ਬੱਤੀ ''ਤੇ ਵੀ. ਆਈ. ਪੀ. ਕਲਚਰ ਖਤਮ ਕਰੇਗੀ ਤਾਂ ਇਸ ਦਾ ਜਵਾਬ ਦਿੰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਾਂਗਰਸ ਵੀ. ਆਈ. ਪੀ. ਕਲਚਰ ਨੂੰ 100 ਫੀਸਦੀ ਖਤਮ ਕਰੇਗੀ ਅਤੇ ਸੱਤਾ ''ਚ ਆਉਣ ਤੋਂ ਬਾਅਦ ਉਹ ਲਾਲ ਬੱਤੀ ਨਹੀਂ ਲਾਉਣਗੇ ਪਰ ਬੀਬੀ ਭੱਠਲ ਨੇ ਮਨਪ੍ਰੀਤ ਬਾਦਲ ਦੀ ਗੱਲ ਨੂੰ ਟੋਕਦਿਆਂ ਕਿਹਾ ਕਿ ਉਹ ਲੋਕਾਂ ਦੀ ਇਹ ਰਾਏ ਪਾਰਟੀ ਹਾਈ ਕਮਾਂਡ ਤੱਕ ਪਹੁੰਚਾ ਦੇਣਗੇ ਅਤੇ ਇਸ ਬਾਰੇ ਕੋਈ ਵੀ ਫੈਸਲਾ ਪਾਰਟੀ ਹਾਈ ਕਮਾਂਡ ਵਲੋਂ ਹੀ ਕੀਤਾ ਜਾਵੇਗਾ। ਬੀਬੀ ਭੱਠਲ ਦੀ ਇਹ ਗੱਲ ਸੁਣ ਕੇ ਮਨਪ੍ਰੀਤ ਬਾਦਲ ਹੈਰਾਨ ਰਹਿ ਗਏ ਪਰ ਕੁਝ ਬੋਲੇ ਨਹੀਂ।


Babita Marhas

News Editor

Related News