ਚੋਰ ਘਰ ’ਚੋਂ 25 ਗ੍ਰਾਮ ਸੋਨਾ ਤੇ 30 ਹਜ਼ਾਰ ਰੁਪਏ ਲੈ ਕੇ ਫਰਾਰ

Thursday, Apr 04, 2019 - 04:07 AM (IST)

ਚੋਰ ਘਰ ’ਚੋਂ 25 ਗ੍ਰਾਮ ਸੋਨਾ ਤੇ 30 ਹਜ਼ਾਰ ਰੁਪਏ ਲੈ ਕੇ ਫਰਾਰ
ਬਠਿੰਡਾ (ਪਰਮਜੀਤ)-ਸਥਾਨਕ ਸ਼ਹਿਰ ’ਚ ਦਿਨ-ਬ-ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ, ਜਿਸ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਬੀਤੀ ਦੇਰ ਰਾਤ ਪਿੰਡ ਰਾਮਾਂ ਦੇ ਇਕ ਘਰ ’ਚ ਚੋਰ ਦਾਖਲ ਹੋ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ, ਜਿਸਦੀ ਸੂਚਨਾ ਪੀਡ਼ਤ ਮਕਾਨ ਮਾਲਕ ਨੇ ਰਾਮਾਂ ਪੁਲਸ ਨੂੰ ਦਿੱਤੀ। ਰਾਮਾਂ ਪੁਲਸ ਵਿਖੇ ਨਵ-ਨਿਯੁਕਤ ਐੱਸ. ਐੱਚ. ਓ. ਸੁਖਵੀਰ ਕੌਰ, ਏ. ਐੱਸ. ਆਈ. ਗੋਬਿੰਦ ਸਿੰਘ ਸਮੇਤ ਪੁਲਸ ਪਾਰਟੀ ਉਕਤ ਘਟਨਾ ਸਥਾਨ ’ਤੇ ਪਹੁੰਚੀ, ਜਿੱਥੇ ਫਿੰਗਰ ਪ੍ਰਿੰਟਸ ਟੀਮ ਨੂੰ ਬੁਲਾ ਕੇ ਚੋਰੀ ਦੀ ਘਟਨਾ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ। ਪੀੜਤ ਮਕਾਨ ਮਾਲਕ ਇਕਬਾਲ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਬੀਤੀ ਦੇਰ ਸ਼ਾਮ ਉਹ ਪਰਿਵਾਰ ਸਮੇਤ ਪਿੰਡ ’ਚ ਹੀ ਇਕ ਸਮਾਗਮ ’ਤੇ ਗਏ ਹੋਏ ਸਨ, ਜਦ ਕਰੀਬ ਰਾਤ 3 ਵਜੇ ਆਪਣੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਇਕ ਚੋਰ ਚੋਰੀ ਕਰ ਕੇ ਘਰੋਂ ਭੱਜਦਾ ਹੋਇਆ ਦੇਖਿਆ, ਜਿਸ ਨੂੰ ਉਨ੍ਹਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜਣ ’ਚ ਕਾਮਯਾਬ ਹੋ ਗਿਆ, ਜਦ ਉਹ ਘਰ ’ਚ ਦਾਖਲ ਹੋਏ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਅੰਦਰੋਂ ਕਰੀਬ 30 ਹਜ਼ਾਰ ਰੁਪਏ ਅਤੇ 25 ਗ੍ਰਾਮ ਸੋਨੇ ਦੇ ਗਹਿਣੇ ਗਾਇਬ ਸਨ। ਜਾਂਚ ਅਧਿਕਾਰੀ ਏ. ਐੱਸ. ਆਈ. ਗੋਬਿੰਦ ਸਿੰਘ ਨੇ ਦੱਸਿਆ ਕਿ ਫਿਲਹਾਲ ਪੀਡ਼ਤ ਦੇ ਬਿਆਨਾਂ ਦੇ ਆਧਾਰ ’ਤੇ ਪਰਚਾ ਦਰਜ ਕੀਤਾ ਗਿਆ ਹੈ।

Related News