ਮੈਡੀਕਲ ਕੈਂਪ ਦੌਰਾਨ 150 ਮਰੀਜ਼ਾਂ ਦਾ ਚੈੱਕਅਪ

03/26/2019 4:34:14 AM

ਬਠਿੰਡਾ (ਜੱਸਲ)-ਸੀਨੀਅਰ ਸਿਟੀਜ਼ਨ ਕੌਂਸਲ ਮਾਨਸਾ ਦੇ ਪ੍ਰਧਾਨ ਰੁਲਦੂ ਰਾਮ ਬਾਂਸਲ ਦੀ ਦੇਖ-ਰੇਖ ਵਿਚ ਆਈ. ਵੀ. ਵਾਈ. ਸੁਪਰਸਪੈਸ਼ਲਿਟੀ ਹੈਲਥ ਕੇਅਰ ਹਸਪਤਾਲ ਬਠਿੰਡਾ ਵੱਲੋਂ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਇਕ ਵਿਸ਼ਾਲ ਮੈਡੀਕਲ ਕੈਂਪ ਸਥਾਨਕ ਨਾਨਕ ਮੱਲ ਧਰਮਸ਼ਾਲਾ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਅੰਮ੍ਰਿਤ ਮੁੰਜਾਲ, ਡਾ. ਕਪਿਲ ਛਾਬਡ਼ਾ, ਡਾ. ਜਗਦੀਸ਼ ਭਾਸਵਾਨ, ਡਾ. ਮੋਹਿਤ ਗਰਗ, ਡਾ. ਨਿਸ਼ੂ ਸੇਠੀ, ਡਾ. ਗੁਰਮੋਹਨ ਸੇਠੀ ਨੇ ਲਗਭਗ 150 ਲੋਡ਼ਵੰਦ ਮਰੀਜ਼ਾਂ ਦੇ ਦਿਲ, ਦਿਮਾਗ, ਪੇਟ ਅਤੇ ਹੱਡੀਆਂ ਦੇ ਰੋਗਾਂ ਦੀ ਜਾਂਚ ਕੀਤੀ ਅਤੇ ਨਾਲ ਹੀ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਈ. ਸੀ. ਜੀ. ਦੇ ਟੈਸਟ ਵੀ ਕੀਤੇ। ਇਸ ਮੌਕੇ ਸਬੰਧਤ ਹਸਪਤਾਲ ਦੇ ਪੀ. ਆਰ. ਓ. ਮਹਿੰਦਰ ਸਿੰਘ ਕੱਕਡ਼ ਨੇ ਅਗਾਂਹ ਵੀ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਲਾਉਣ ਦਾ ਵਿਸ਼ਵਾਸ ਦਿਵਾਇਆ। ਇਸ ਦੌਰਾਨ ਜਨਰਲ ਸਕੱਤਰ ਬਾਬੂ ਲਾਲ ਸ਼ਰਮਾ, ਖਜ਼ਾਨਚੀ ਤੀਰਥ ਸਿੰਘ ਮਿੱਤਲ, ਮੱਘਰ ਮੱਲ ਖਿਆਲਾ, ਕ੍ਰਿਸ਼ਨ ਫੱਤਾ, ਹਰਦੇਵ ਸਿੰਘ ਵਾਲੀਆ, ਬਲਵੀਰ ਸਿੰਘ ਚਹਿਲ, ਕ੍ਰਿਸ਼ਨ ਬਾਂਸਲ, ਮਹਿੰਦਰ ਸਿੰਘ, ਮਾ. ਦੀਪ ਚੰਦ, ਸ਼ਾਮ ਲਾਲ ਗੋਇਲ, ਮਾ. ਸੁਖਪਾਲ ਸਿੰਘ, ਡਾ. ਆਰ. ਸੀ. ਸਿੰਗਲਾ, ਡਾ. ਅਰਜੁਨ ਸਿੰਘ ਸੇਠੀ, ਹੁਕਮ ਚੰਦ, ਠਾਕੁਰ ਦਾਸ, ਸੱਗਡ਼ ਸਿੰਘ ਮਿਸਤਰੀ, ਸ਼ਾਮ ਲਾਲ ਐਡਵੋਕੇਟ, ਰਮੇਸ਼ ਗੋਇਲ, ਰਾਮ ਗੋਪਾਲ ਗੁਪਤਾ, ਸੱਜਣ ਕੁਮਾਰ ਆਦਿ ਹਾਜ਼ਰ ਸਨ।

Related News