ਸੁਰੇਸ਼ ਨੰਦਗਡ਼੍ਹੀਆ ਬਣੇ ਸੰਘਰਸ਼ ਕਮੇਟੀ ਦੇ ਪ੍ਰਧਾਨ

03/26/2019 4:33:19 AM

ਬਠਿੰਡਾ (ਜੱਸਲ)-ਅੱਜ ਇਥੇ ਮਜ਼ਦੂਰ, ਕਿਸਾਨ, ਦੁਕਾਨਦਾਰ ਅਤੇ ਮੁਲਾਜ਼ਮ ਸੰਘਰਸ਼ ਕਮੇਟੀ ਦੀ ਹੋਈ ਮੀਟਿੰਗ ਵਿਚ ਸੁਰੇਸ਼ ਨੰਦਗਡ਼੍ਹੀਆ ਨੂੰ ਮੁਡ਼ ਪ੍ਰਧਾਨ ਚੁਣ ਲਿਆ ਗਿਆ। ਜਾਣਕਾਰੀ ਦਿੰਦਿਆਂ ਚੁਣੇ ਗਏ ਪ੍ਰੈੱਸ ਸਕੱਤਰ ਵਿੰਦਰ ਅਲਖ ਨੇ ਦੱਸਿਆ ਕਿ ਮੀਟਿੰਗ ਦੌਰਾਨ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕਈ ਮਤੇ ਪਾਸ ਕੀਤੇ ਗਏ ਤਾਂ ਕਿ ਸ਼ਹਿਰ ਦਾ ਵਿਕਾਸ ਜੰਗੀ ਪੱਧਰ ’ਤੇ ਕਰਵਾਇਆ ਜਾ ਸਕੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਏਕਟੂ ਦੇ ਸੂਬਾ ਪ੍ਰਧਾਨ ਰਾਜਵਿੰਦਰ ਰਾਣਾ ਨੇ ਕਿਹਾ ਕਿ ਮਜ਼ਦੂਰ, ਕਿਸਾਨ, ਦੁਕਾਨਦਾਰ ਅਤੇ ਮੁਲਾਜ਼ਮ ਸੰਘਰਸ਼ ਕਮੇਟੀ ਸ਼ਹਿਰ ਦੇ ਹਰ ਮੁੱਦੇ ’ਤੇ ਲੋਕਾਂ ਨਾਲ ਡਟ ਕੇ ਖਡ਼੍ਹੀ ਹੈ। ਉਨ੍ਹਾਂ ਦੱਸਿਆ ਕਿ ਸੰਘਰਸ਼ ਕਮੇਟੀ ਦੇ ਨੁਮਾਇੰਦੇ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ 30 ਮਾਰਚ ਨੂੰ ਡੀ. ਸੀ. ਮਾਨਸਾ ਨੂੰ ਮਿਲਣਗੇ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਹਲਵਾਈ ਐਸੋਸੀਏਸ਼ਨ ਦੇ ਬੱਬੂ, ਲੀਲਾ ਸਿੰਘ, ਮੁਲਾਜ਼ਮ ਆਗੂ ਡਾ. ਸਿਕੰਦਰ ਸਿੰਘ ਘਰਾਂਗਣਾ, ਮਨੋਜ ਕੁਮਾਰ, ਕਰਿਆਨਾ ਐਸੋਸੀਏਸ਼ਨ ਦੇ ਵਿਜੇ ਕੁਮਾਰ, ਆਟੋ ਯੂਨੀਅਨ ਦੇ ਕਰਮਜੀਤ ਸਿੰਘ, ਹਸਪਤਾਲ ਸੰਘਰਸ਼ ਕਮੇਟੀ ਦੇ ਰਾਜੀਵ ਸ਼ਰਮਾ, ਪਰਮਜੀਤ ਬਚੀ, ਬਿੱਟੂ ਸਿੰਘ ਆਦਿ ਮੌਜੂਦ ਸਨ।

Related News