ਲਹਿਰਾ ਮੁਹੱਬਤ ਰੇਲਵੇ ਫਾਟਕ ’ਤੇ ਟਰੱਕ ਪਲਟਣ ਨਾਲ ਦੋ ਘੰਟੇ ਨੈਸ਼ਨਲ ਹਾਈਵੇ ਰਿਹਾ ਬੰਦ
Wednesday, Feb 20, 2019 - 04:05 AM (IST)
![ਲਹਿਰਾ ਮੁਹੱਬਤ ਰੇਲਵੇ ਫਾਟਕ ’ਤੇ ਟਰੱਕ ਪਲਟਣ ਨਾਲ ਦੋ ਘੰਟੇ ਨੈਸ਼ਨਲ ਹਾਈਵੇ ਰਿਹਾ ਬੰਦ](https://static.jagbani.com/multimedia/04_04_55784425919btdh9.jpg)
ਬਠਿੰਡਾ (ਮਨੀਸ਼)-ਸ਼ਨੀਵਾਰ ਦੇਰ ਸ਼ਾਮ ਲਹਿਰਾ ਮੁਹੱਬਤ ਰੇਲਵੇ ਫਾਟਕਾਂ ਉੱਤੇ ਇਕ ਟਰੱਕ ਪਲਟ ਜਾਣ ਕਾਰਨ ਦੋ ਘੰਟੇ ਬਠਿੰਡਾ-ਚੰਡੀਗਡ਼੍ਹ ਨੈਸ਼ਨਲ ਹਾਈਵੇ ਬੰਦ ਰਿਹਾ। ਪੰਜਾਬ ਪੁਲਸ ਅਤੇ ਆਰ. ਪੀ. ਐੱਫ. ਮੁਲਾਜ਼ਮਾਂ ਨੇ ਆਮ ਲੋਕਾਂ ਦੀ ਮਦਦ ਨਾਲ ਇਹ ਆਵਾਜਾਈ ਬਹਾਲ ਕਰਵਾਈ। ਜਾਣਕਾਰੀ ਮੁਤਾਬਕ ਟਰੱਕ ਨੰਬਰ ਆਰ ਜੇ 13 0825 ਜਿਸ ਨੂੰ ਬਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਚਲਾ ਕੇੇ ਬਠਿੰਡਾ ਤੋਂ ਰਾਮਪੁਰਾ ਸਾਈਡ ਜਾ ਰਿਹਾ ਸੀ ਕਿ ਅਚਾਨਕ ਲਹਿਰਾ ਮੁਹੱਬਤ ਫਾਟਕਾਂ ’ਤੇ ਪੁੱਜਣ ਸਮੇਂ ਮਿੱਟੀ ਦੀ ਢਿੱਗ ’ਤੇ ਚਡ਼੍ਹਨ ਨਾਲ ਟਰੱਕ ਇਕ ਸਾਈਡ ਪਲਟ ਗਿਆ। ਟਰੱਕ ਤੂਡ਼ੀ ਨਾਲ ਭਰਿਆ ਹੋਇਆ ਸੀ। ਇਸ ਹਾਦਸੇ ’ਚ ਕਿਸੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਨੈਸ਼ਨਲ ਹਾਈਵੇ ਦੋ ਘੰਟੇ ਬੰਦ ਰਹਿਣ ਨਾਲ ਲੋਕਾਂ ਨੂੰ ਆਵਾਜਾਈ ’ਚ ਮੁਸ਼ਕਲ ਪੇਸ਼ ਆਈ। ਜ਼ਿਕਰਯੋਗ ਹੈ ਕਿ ਇਸ ਫਾਟਕ ਵਾਲੀ ਜਗ੍ਹਾ ਤੰਗ ਹੋਣ ਕਾਰਨ ਹੁਣ ਤੱਕ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਹਨ ਪਰ ਵਿਭਾਗ ਦਾ ਕੋਈ ਵੀ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਿਹਾ।