ਸਫਾਈ ਸੇਵਕਾਂ ਦੀ ਹਡ਼ਤਾਲ ਕਾਰਨ ਦੁਕਾਨਦਾਰ ਖੁਦ ਕਰਨ ਲੱਗੇ ਸਫਾਈ
Wednesday, Feb 20, 2019 - 04:02 AM (IST)

ਬਠਿੰਡਾ (ਨਾਗਪਾਲ)-ਸਫਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹਡ਼ਤਾਲ ਕਾਰਨ ਮੰਡੀ ਵਿਚ ਕੂਡ਼ੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਦੁਕਾਨਾਂ ਅੱਗੇ ਲੱਗੇ ਕੂਡ਼ੇ ਦੇ ਢੇਰਾਂ ਕਾਰਨ ਆਉਂਦੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਦੁਕਾਨਦਾਰਾਂ ਨੇ ਖ਼ੁਦ ਸਫਾਈ ਕਰਨ ਦਾ ਬੀਡ਼ਾ ਚੁੱਕ ਲਿਆ ਹੈ। ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਅੱਗੇ ਸਫਾਈ ਕਰ ਕੇ ਵਿਚਕਾਰ ਕੂਡ਼ੇ ਦਾ ਇਕ ਵੱਡਾ ਢੇਰ ਲਾ ਕੇ ਉਸ ਨੂੰ ਬੋਰੀ ਵਿਚ ਇਕੱਠਾ ਕਰ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ। ਜਿਸ ਨਾਲ ਦੁਕਾਨਾਂ ਅੱਗੇ ਕੂਡ਼ਾ ਇਕੱਠਾ ਨਹੀਂ ਹੁੰਦਾ।